ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਧਰਨਕਾਰੀਆਂ ਦਾ ਵਫਦ ਹਲਕਾ ਵਿਧਾਇਕ ਦਿਨੇਸ਼ ਚੱਢਾ ਨੂੰ ਮਿਲਿਆ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਦਸਵੇਂ ਦਿਨ ਵਿਚ ਪਹੁੰਚਿਆ
ਮਨਪ੍ਰੀਤ ਸਿੰਘ
ਰੂਪਨਗਰ 18 ਜੂਨ 2026- ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਦਸਵੇਂ ਦਿਨ ਵਿਚ ਪਹੁੰਚ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਧਰਨਾ ਹਾਲੇ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ । ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਅੱਜ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਰੋਪੜ ਦੇ ਐਮ ਐਲ ਏ ਦਿਨੇਸ਼ ਚੱਢਾ ਨਾਲ ਗੇਸਟ ਹਾਊਸ ਰੋਪੜ ਵਿਖੇ ਇੱਕ ਮੀਟਿੰਗ ਹੋਈ। ਮੰਚ ਦੇ 25-30 ਪ੍ਰਤਿਨਿਧੀ ਜਿਸ ਦੀ ਅਗਵਾਈ ਬਲਬੀਰ ਸਿੰਘ, ਜਸਕਰਨ ਸਿੰਘ, ਪਰਗਟ ਸਿੰਘ, ਨਿਰਮਲ ਸਿੰਘ ਕਰ ਰਹੇ ਸਨ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਮੌੌੌਕੇ ਚੱਢਾ ਨੇ ਵਿਸ਼ਵਾਸ ਦਿਵਾਇਆ ਕਿ ਥੋੜੇ ਦਿਨਾਂ ਵਿਚ ਤੁਹਾਡਾ ਮਸਲਾ ਹਲ ਹੋਣ ਵਾਲਾ ਹੈ। ਸਰਕਾਰ ਜੋਰ ਸੋਰ ਨਾਲ ਤੁਹਾਨੂੰ ਪੀ ਐਸ ਪੀ ਸੀ ਐਲ ਦੇ ਰੋਲ ਉਤੇ ਲੈਣ ਦੀ ਤਿਆਰੀ ਕਰ ਰਹੀ ਹੈ। ਮੀਟਿੰਗ ਦੌਰਾਨ ਵਿਧਾਇਕ ਚੱਢਾ ਨੇ ਬਿਜਲੀ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ। ਇਸ ਮੌਕੇ ਵਿਧਾਇਕ ਚੱਢਾ ਨੇ ਮੁੱਖ ਇੰਜੀਨੀਅਰ ਨਾਲ ਵੀ ਕੁਝ ਕੰਟਰੈਕਟਰ ਵਰਕਰਾਂ ਦੀ ਮਈ ਮਹੀਨੇ ਦੀ ਤਨਖਾਹ ਨਾ ਪਾਉਣ ਬਾਰੇ ਵੀ ਗੱਲਬਾਤ ਕੀਤੀ।
ਮਿਤੀ 15-06-2026 ਤੋਂ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨੇ ਤੇ ਬੈਠੇ ਹਨ। ਹੁਣ ਰੋਪੜ ਥਰਮਲ ਪਲਾਂਟ ਅਤੇ ਖੰਨਾ ਵਿਖੇ ਦੋਨਾਂ ਪਾਸੇ ਕੰਟਰੈਕਟਰ ਵਰਕਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਮਿਤੀ 16-06-26 ਤੋਂ ਥਰਮਲ ਪਲਾਂਟ ਰੋਪੜ ਦੀਆਂ ਭਰਾਤਰੀ ਜਥੇਬੰਦੀਆਂ ਵੀ ਧਰਨੇ ਤੇ ਬੈਠੇ ਹਨ । ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੀ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਧਰਨੇ ਵਿੱਚ ਬੈਠਣਗੀਆਂ। ਇਸਦੇ ਨਾਲ ਹੀ ਸੇਵਾ ਨਵਿਰਤ ਕਰਮਚਾਰੀ ਵੀ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ ਅੱਜ ਰਿਟਾਇਰੀ ਸਾਥੀ ਸ੍ਰੀ ਦਰਸ਼ਨ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ਪ੍ਰੈਸ ਸਕੱਤਰ, ਸਾਹਿਲ ਮਲਹੋਤਰਾ/ਮੈਂਬਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਅਛਰਾ ਨੰਦ ਸ਼ਰਮਾ/ਮੈਂਬਰ, ਗੁਲਸ਼ਨ/ਮੈਂਬਰ, ਰਾਮਾਨੰਦ/ਡਵਿਜਨ ਪ੍ਰਧਾਨ ਸਿਵਲ ਅਤੇ ਬਿਕਰਮਜੀਤ ਸਿੰਘ/ਮੈਂਬਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-