ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਫ਼ਦ ਵੱਲੋਂ ‘ਸਟੇਟ ਚੋਣ ਕਮਿਸ਼ਨ’ ਨਾਲ ਮੁਲਾਕਾਤ
ਚੰਡੀਗੜ 3 ਦਸੰਬਰ 2025 : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਇੱਕ ਵਫ਼ਦ ਵੱਲੋਂ ‘ਸਟੇਟ ਚੋਣ ਕਮਿਸ਼ਨ’ ਨੂੰ ਮਿਲਕੇ ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਲਈ ਇੱਕ ਚੋਣ ਨਿਸ਼ਾਨ ਰਾਖਵਾਂ ਰੱਖਣ ਦੀ ਮੰਗ ਕੀਤੀ। ਇਸ ਮੌਕੇ ਵਫ਼ਦ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮੈਂਬਰ ਵਰਕਿੰਗ ਕਮੇਟੀ ਮਨਜੀਤ ਸਿੰਘ ਮੁੱਦੋ (ਸਾਬਕਾ ਚੇਅਰਮੈਨ), ਸਿਮਰਨਜੀਤ ਸਿੰਘ ਚੰਦੂਮਾਜਰਾ, ਹਰਦੇਵ ਸਿੰਘ ਹਰਪਾਲਪੁਰ ਅਤੇ ਕਮਲਦੀਪ ਕੰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸੂਬੇ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੂਰੀ ਤਿਆਰੀ ਨਾਲ ਲੜ੍ਹ ਰਿਹਾ ਹੈ।
ਜਿਸ ਸੰਬੰਧੀ ‘ਸਟੇਟ ਚੋਣ ਕਮਿਸ਼ਨ’ ਨਾਲ ਮੁਲਾਕਾਤ ਕਰਕੇ ਸਾਰੇ ਉਮੀਦਵਾਰਾਂ ਲਈ ਇੱਕ ਚੋਣ ਨਿਸ਼ਾਨ ਅਲਾਟ ਰੱਖਣਾ ਦੀ ਮੰਗ ਰੱਖੀ।ਇਸ ਮੌਕੇ ਪੁਨਰ ਸੁਰਜੀਤ ਦੇ ਮੈਂਬਰ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਲਈ ਦਾਅਵਾ ਕੀਤਾ ਹੋਇਆ ਹੈ, ਜਿਸ ਸੰਬੰਧੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਦੋਵਾਂ ਪਾਰਟੀਆਂ ਵਿੱਚ ਚੋਣ ਨਿਸ਼ਾਨ ਦਾ ਕੋਈ ਨਿਬੇੜਾ ਨਾ ਹੋਣ ਕਰਕੇ ਚੋਣ ਕਮਿਸ਼ਨ ਵੱਲੋਂ ਵਕਤੀ ਤੌਰ ‘ਤੇ ਚੋਣ ਨਿਸ਼ਾਨ ਮੁਹੱਈਆ ਕਰਵਾਇਆ ਜਾਵੇ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕਾਨੂੰਨ ਅਤੇ ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਚੋਣ ਨਿਸ਼ਾਨ ਰਾਖਵਾਂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।