ਸਰਕਾਰੀ ਸਕੂਲ ਮਛਲੀ ਕਲਾਂ 'ਚ ਮਾਸ ਕੌਸਲਿੰਗ ਦਾ ਆਯੋਜਨ
ਮੋਹਾਲੀ, 11 ਨਵੰਬਰ 2025: ਸਿੱਖਿਆ ਵਿਭਾਗ ਪੰਜਾਬ ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਵਿਖੇ ਅੱਜ ਮਿਤੀ 11 11 2025 ਨੂੰ ਮਾਸ ਕੌਸਲਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬਲਾੱਕ ਕਰੀਅਰ ਟੀਚਰ ਸ. ਅਮਰੀਕ ਸਿੰਘ ,ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਸਰਦਾਰ ਚਤਰ ਸਿੰਘ, CPYTE ਲਾਲੜੂ ਤੋਂ ਸਰਦਾਰ ਗੁਰਵਿੰਦਰ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਿਹਿਗੜ੍ਹ ਸਾਹਿਬ ਤੋਂ ਡਾ ਬਲਰਾਜ ਸਿੰਘ ਅਤੇ ਮੈਡਮ ਦਿਵਿਆ ਗੁਪਤਾ ਜੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਮੌਕਿਆਂ ਅਤੇ ਸਵੈ ਰੁਜ਼ਗਾਰ ਬਾਰੇ ਜਾਣੂ ਕਰਵਾਇਆ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੀ ਚੋਣ ਕੌਸ਼ਲ ਵਿਕਾਸ ਬਾਰੇ ਪ੍ਰੇਰਿਤ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਸ਼੍ਰੀਮਤੀ ਨਵੀਨ ਗੁਪਤਾ ਜੀ ਨੇ ਮਾਹਰ ਬੁਲਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਕਰੀਅਰ ਅਧਿਆਪਕ ਸ੍ਰੀਮਤੀ ਸਤਵੰਤ ਕੌਰ ਹਿਸਟਰੀ ਲੈਕਚਰਰ ਸਰਦਾਰ ਰਵਿੰਦਰ ਸਿੰਘ, ਮੈਡਮ ਅਮਨਪ੍ਰੀਤ ਕੌਰ, ਮੈਡਮ ਸਰਬਜੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ।