ਵਾਈਫਾਈ ਦੀਆਂ ਤਾਰਾਂ ਠੀਕ ਕਰ ਰਹੇ ਕੇਬਲ ਆਪਰੇਟਰ ਦੀ ਕਰੰਟ ਲੱਗਣ ਨਾਲ ਹੋਈ ਮੌਤ
,ਮਿ੍ਰਤਕ ਦਾ ਪਤਾ ਲੈਣ ਜਾ ਰਹੇ ਇੱੱਕ ਹੋਰ ਰਿਸ਼ਦੇਦਾਰ ਹਾਦਸੇ’ਚ ਹੋਇਆ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ
ਨੈਟ ਪਲਸ ਕੰਪਨੀ ਦੇ ਡੀਲਰ ਹੈਪੀ ਜੋਨ ਹੰਸ ਦੀ ਇੱਕ ਕੰਪਲੇਂਟ ਠੀਕ ਕਰਦਿਆਂ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮਿ੍ਰਤਕ ਦੇ ਪਿਤਾ ਡਾ ਯੂਸਫ ਹੰਸ ਅਤੇ ਮੋਕੇ ਤੇ ਮੌਜੂਦ ਮੁਲਾਜਮ ਹੈਰੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਪੀ ਅਜਨਾਲਾ ਰੋਡ ਫਤਿਹਗੜ ਚੂੜੀਆਂ ਵਿਖੇ ਵਾਈ ਫਾਈ ਦੀ ਕੰਪਲੇਂਟ ਠੀਕ ਕਰਨ ਗਿਆ ਸੀ ਅਤੇ ਇਸ ਦੌਰਾਣ ਲੋਹੇ ਦੀ ਪੌੜੀ ਅਜਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਨਾਲ ਉਹ ਹੇਠਾਂ ਡਿਗ ਪਿਆ ਅਤੇ ਨਜਦੀਕ ਇੱਕ ਪਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮਿ੍ਰਤਕ ਜੋਨ ਹੰਸ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਦੌ ਬੇਟੀਆਂ ਅਤੇ ਪਿਤਾ ਛੱਡ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
ਮਿ੍ਰਤਕ ਹੰਸ ਦੀ ਖਬਰ ਸੁਣਦਿਆ ਹਸਪਤਾਲ ਜਾ ਰਿਹਾ ਰਿਸ਼ਤੇਦਾਰ ਵੀ ਹਾਦਸੇ’ਚ ਹੋਇਆ ਜਖਮੀ
ਗੌਰਤਲਬ ਹੈ ਕਿ ਮਿ੍ਰਤਕ ਜੌਨ ਹੈਪੀ ਹੰਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਨਾਂ ਦੇ ਸਕੇ ਸਬੰਧੀ ਪ੍ਰੇਮ ਮਸੀਹ ਡੀ ਜੇ ਵਾਲਾ ਅਤੇ ਉਸ ਦਾ ਬੇਟਾ ਸੋਨੂੰ ਮਸੀਹ ਵਾਸੀ ਫਤਿਹਗੜ ਚੂੜੀਆਂ ਅਜਨਾਲਾ ਰੋਡ ਹਸਪਤਾਲ ਜਾ ਰਹੇ ਸੀ ਤਾਂ ਅਚਾਨਕ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ਸਵਾਰ ਪ੍ਰੇਮ ਮਸੀਹ ਜਖਮੀ ਹੋ ਗਿਆ ਜਿਸ ਨੂੰ ਵੀ ਉਸ ਹੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ।