ਯੁਵਾ ਸਹਿਤੀ ਤਹਿਤ ਕਰਵਾਇਆ ਗਿਆ ਕਵੀ ਦਰਬਾਰ
ਚੰਡੀਗੜ੍ਹ, 11 ਨਵੰਬਰ 2025 : ਅੱਜ ਚੰਡੀਗੜ੍ਹ ਦੀ ਸੈਂਟਰਲ ਸਟੇਟ, ਲਾਇਬ੍ਰੇਰੀ ਦੇ ਹਾਲ ਵਿਚ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ 'ਯੁਵਾ ਸਹਿਤੀ' ਤਹਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸੰਧੂ ਗਗਨ ਨੇ ਆਪਣੀ ਕਵਿਤਾ 'ਰੁੱਖ ਤੇ ਘਰ', 'ਚੋਰੀ ਦੀ ਕਵਿਤਾ' ਆਦਿ ਸੁਣਾ ਕੇ ਭਰਪੂਰ ਦਾਦ ਖੱਟੀ। ਇਸ ਉਪਰੰਤ ਚੰਡੀਗੜ੍ਹ ਵਾਸੀ ਹਿੰਦੀ ਸ਼ਾਇਰਾ ਬਬੀਤਾ ਕਪੂਰ ਨੇ ਆਪਣੀ ਗ਼ਜ਼ਲ 'ਹਰ ਦਿਨ ਕੀਮਤ ਘਟਦੀ ਬੜ੍ਹਤੀ ਰਹਿਤੀ ਯਹ ਮੈਂ ਹੂੰ ਯਾ ਮੁਝ ਮੇਂ ਬਾਜ਼ਾਰ ਕੋਈ' ਸੁਣਾ ਕੇ ਕਵੀ ਦਰਬਾਰ ਨੂੰ ਦੋ ਭਾਸ਼ਾਈ ਬਣਾ ਦਿੱਤਾ। ਨਵਾਂ ਸ਼ਹਿਰ ਤੋਂ ਆਏ ਸ਼ਾਇਰ ਅਨੀ ਕਾਠਗੜ੍ਹ ਨੇ ਪਰਿੰਦੇ ਪਾਲਤੂ ਜੈਸੇ ਉਡਾਏ... ਹਰਾ ਜੰਗਲ ਮਿਟਾ ਆਦਿ ਵਧੀਆਂ ਸ਼ਿਅਰਾਂ ਤੇ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹਿਆ। ਰਾਮਪੁਰ ਤੋਂ ਆਏ ਸ਼ਾਇਰ ਅਮਰਿੰਦਰ ਸੋਹਲ ਨੇ 'ਹਾਲੇ ਨਾ ਖ਼ੁਦ ਨੂੰ ਦੇਖ ਹੁੰਦਾ ਨਾ ਆਪਣੇ ਖਾਬ ਵੀ, ਦਿਨ ਬਦਲਣਗੇ ਜਦ ਦੇਖ ਲਾਂਗੇ ਦੁੱਲੇ ਦੀ ਢਾਬ ਵੀ'
ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚੋਂ ਸਭ ਤੋ ਪਹਿਲਾਂ ਬੋਲਦਿਆਂ ਕਹਾਣੀਕਾਰ, ਅਨੁਵਾਦਕ ਸੁਭਾਸ਼ ਭਾਸਕਰ ਨੇ ਅੱਜ ਦੇ ਕਵੀ ਦਰਬਾਰ ਨੂੰ ਕਾਮਯਾਬ ਦੱਸਿਆ ਤੇ ਉਹਨਾਂ ਆਪਣੀ ਕਵਿਤਾ ਵੀ ਸੁਣਾਈ
ਸ਼ਾਇਰ ਰਮਨ ਸੰਧੂ ਆਪਣੇ ਸ਼ਿਅਰ 'ਖੁਦਾ ਤੋਂ ਮਖ਼ਮਲੀ ਰਾਹ ਲੈਣ ਦੀ ਜ਼ਿੱਦ ਹੀ ਨਹੀਂ ਕਰਦਾ, ਇਹ ਕੈਸਾ ਸ਼ਖਸ ਹੈ ਕੰਢਿਆਂ 'ਤੇ ਤੁਰਦਾ ਸੀ ਨਹੀਂ ਕਰਦਾ' ਆਦਿ ਸੁਣਾਏ ਤੇ ਖੂਬ ਤਾੜੀਆਂ ਵੱਜੀਆਂ।

ਆਖ਼ਰ ਵਿਚ ਉੱਘੇ ਸ਼ਾਇਰ ਐੱਸ. ਨਸੀਮ ਨੇ ਸਮਾਗਮ ਨੂੰ ਤੇ ਆਪਣੇ ਸ਼ਿਅਰ ਭਟਕਣ ਦਾ ਸ਼ੌਕ ਨਹੀਂ ਮਜ਼ਬੂਰੀ ਹੈ, ਸ਼ਾਇਦ ਉਸ ਦੀ ਨਾਭੀ ਵਿਚ ਕਸਤੂਰੀ ਹੈ'। ਇਸ ਸਮਾਗਮ ਦਾ ਸੰਚਾਲਨ ਕਵੀ ਦਰਬਾਰ ਦੇ ਕੋਆਰਡੀਨੇਟਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ।ਉਹਨਾਂ ਨੇ ਆਪਣੀ ਕਵਿਤਾ 'ਮਾਸੂਮ' ਵੀ ਸੁਣਾਈ, ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ। ਇਸ ਸਮਾਗਮ ਡਾ. ਸੁਰਿੰਦਰ ਗਿੱਲ, ਕੇਵਲਜੀਤ ਪਾਲ ਅਜਨਬੀ, ਸੁਖਵਿੰਦਰ ਸਿੱਧੂ, ਭੁਪਿੰਦਰ ਸਿੰਘ ਮਾਨ, ਮੰਦਰ ਗਿੱਲ, ਹਰਬੰਸ ਕੌਰ ਗਿੱਲ, ਗੁਰਦੇਵ ਗਿੱਲ, ਗੁਲ ਚੌਹਾਨ, ਮੰਦਰ ਗਿੱਲ, ਡਾ. ਮਨਮੋਹਨ, ਡਾ. ਵਨੀਤਾ, ਜੰਗ ਬਹਾਦੁਰ ਗੋਇਲ, ਡਾ. ਪ੍ਰਵੀਨ ਕੁਮਾਰ, ਡਾ. ਕੁਲਪਿੰਦਰ ਸ਼ਰਮਾ, ਬਲੀਜੀਤ ਪਵਨਦੀਪ, ਦਵਿੰਦਰ ਸਿੰਘ ਬੋਹਾ, ਵਰਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।