ਮੋਹਾਲੀ ਦੇ Aerocity 'ਚ Karwa Chauth ਦੀ ਧੂਮ — Devotion, Glamour ਤੇ Celebration ਦਾ ਸੰਗਮ
Babushahi Bureau
ਮੋਹਾਲੀ, 13 October 2025 : ਮੋਹਾਲੀ ਦੇ ਐਰੋਸਿਟੀ ਪਰਿਵਾਰ ਵੱਲੋਂ ਜੀ ਬਲਾਕ ‘ਚ ਕਰਵਾ ਚੌਥ ਦੇ ਪਵਿੱਤਰ ਤਿਉਹਾਰ ਨੂੰ ਭਰਪੂਰ ਰਸਮ-ਰਿਵਾਜਾਂ, ਰਵਾਇਤੀ ਜੋਸ਼, ਅਤੇ ਰੰਗਤ ਨਾਲ ਮਨਾਇਆ ਗਿਆ। ਔਰਤਾਂ ਦੇ ਚਮਕਦੇ ਚਿਹਰੇ, ਰੰਗ-ਬਰੰਗੇ ਲਹਿੰਗੇ, ਤੇ ਸਜੀ-ਸਜਾਈ ਥਾਲੀਆਂ ਨੇ ਮਾਹੌਲ ਨੂੰ ਬਿਲਕੁਲ ਵਿਆਹ ਵਾਂਗ ਰੌਣਕਦਾਰ ਬਣਾ ਦਿੱਤਾ। ਇਸ ਵਿਸ਼ੇਸ਼ ਮੌਕੇ ’ਤੇ ਪਰਿਵਾਰ ਦੀਆਂ ਲੇਡੀਜ਼ ਨੇ ਵਿਧੀਪੂਰਵਕ ਕਰਵਾ ਚੌਥ ਦੀ ਕਥਾ ਸੁਣੀ, ਜੋ ਕਿ ਪੰਡਿਤਾਇਨ ਜੀ ਵੱਲੋਂ ਕਰਵਾਈ ਗਈ।
ਕਥਾ ਦੌਰਾਨ ਤਿਉਹਾਰ ਦੀ ਮਹੱਤਾ, ਕਰਵਾ ਦੀ ਰੀਤਾਂ ਅਤੇ ਵਿਆਹਸ਼ੁਦਾ ਜੀਵਨ ਵਿੱਚ ਇਸ ਦੀ ਆਤਮਿਕ ਸਾਰਥਕਤਾ ਬਾਰੇ ਵੀਚਾਰ ਸਾਂਝੇ ਕੀਤੇ ਗਏ। ਕਰਵਾ ਚੌਥ ਦੀ ਵਿਧੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਂਦੇ ਹੋਏ, ਲੇਡੀਜ਼ ਨੇ ਦੇਵੀ ਮਾਤਾ ਦੀ ਭਗਤੀ ਕੀਤੀ, ਸੂਰਜ ਦੇਵਤਾ ਨੂੰ ਅਰਘ ਦਿੱਤਾ ਅਤੇ ਚੰਦਾ ਮਾਮਾ ਨੂੰ ਚੇਤੀ ਆਉਣ ਦੀ ਅਰਦਾਸ ਕੀਤੀ।
ਸਮਾਗਮ ਦੌਰਾਨ ਮਨੋਰੰਜਕ ਤੇ ਰਚਨਾਤਮਕ ਮੁਕਾਬਲੇ ਅਤੇ ਐਕਟੀਵਿਟੀਜ਼ ਵੀ ਹੋਈਆਂ — ਜਿਸ ਨੇ ਸਮੂਹ ਨੂੰ ਇਕੱਠਾ ਕਰਕੇ ਖੁਸ਼ੀ ਤੇ ਹਾਸੇ ਨਾਲ ਭਰ ਦਿੱਤਾ। ਵੱਖ-ਵੱਖ ਮੁਕਾਬਲਿਆਂ ਵਿੱਚ ਜਿੱਤਣ ਵਾਲਿਆਂ ਮੁਟਿਆਰਾਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਗਏ।

ਇਸ ਭਾਵਪੂਰਨ ਸਮਾਗਮ ਨੂੰ *ਅਰਸ਼ਲੀਨ ਅਹਲੂਵਾਲੀਆਨੇ ਸੰਯੋਜਿਤ ਕੀਤਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਪਰਿਵਾਰ ਨੂੰ ਇਕੱਠੇ ਹੋਣ ਅਤੇ ਸਾਂਝੀ ਸਾਂਸਕ੍ਰਿਤਿਕ ਵਿਰਾਸਤ ਨੂੰ ਮਨਾਉਣ ਦਾ ਸੁੰਦਰ ਮੌਕਾ ਮਿਲਿਆ।*ਸੁਰਿੰਦਰ ਅਹਲੂਵਾਲੀਆ ਜੀ ** ਵੱਲੋਂ ਵੀ ਕਰਵਾ ਚੌਥ ਦੀਆਂ ਖਾਸ ਸ਼ੁਭਕਾਮਨਾਵਾਂ ਭੇਜੀਆਂ ਗਈਆਂ ਅਤੇ ਪਰਿਵਾਰਕ ਏਕਤਾ ਦੀ ਪ੍ਰਸ਼ੰਸਾ ਕਰਦਿਆਂ ਐਰੋਸਿਟੀ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਰਲ ਮਿਲ ਕੇ ਕਰਦੇ ਰਹਿਣ ਦਾ ਸੁਨੇਹਾ ਦਿੱਤਾ।।
ਅਰਸ਼ਲੀਨ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮਾਗਮ ਦੀ ਸਫਲਤਾ ਦਾ ਸਾਰਾ ਸ਼੍ਰੇ ਜੀ-ਬਲਾਕ ਦੇ ਐਰੋਸਿਟੀ ਪਰਿਵਾਰ ਦੀ ਲੇਡੀਜ਼ ਨੂੰ ਓਹਨਾ ਦੇ ਵਿਸ਼ੇਸ਼ ਸਹਿਯੋਗ ਨੂੰ ਦਿੱਤਾ ਜਿਨ੍ਹਾਂ ਸਦਕਾ ਮਾਹੌਲ ਬਿਲਕੁਲ ਰੌਣਕਦਾਰ ਅਤੇ ਖੁਸ਼ਨੁਮਾ ਬਣਾ ਦਿੱਤਾ।।