ਬੇਕਰੀ ਦੀ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਨੇ ਨਗਦੀ ਉਡਾਈ
ਰੋਹਿਤ ਗੁਪਤਾ
ਗੁਰਦਾਸਪੁਰ
ਜਿਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਤਹਿਤ ਆਉਂਦੇ ਪਿੰਡ ਸ਼ਾਹਪੁਰ ਜਾਜਨ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਬੀਤੀ ਰਾਤ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇੱਕ ਬੇਕਰੀ ਦੀ ਦੁਕਾਨ ਦੀ ਛੱਤ ਪਾੜ ਕੇ ਕਰੀਬ 45 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ। ਚੋਰਾਂ ਨੇ ਗੱਲੇ ਵਿੱਚ ਪਏ 40 ਹਜਾਰ ਰੁਪਏ ਜੋ ਦੁਕਾਨਦਾਰ ਰਾਜੇਸ਼ ਕੁਮਾਰ ਅਨੁਸਾਰ ਕਮੇਟੀ ਦੇ ਪੈਸੇ ਸਨ ਅਤੇ ਕਿਸੇ ਨੂੰ ਦੇਣੇ ਸਨ ਚੋਰੀ ਕਰ ਲਈ ਗਏ ਜਦਕਿ ਦੁਕਾਨ ਅੰਦਰ ਬਣੇ ਛੋਟੇ ਮੰਦਰ ਵਿੱਚ ਪਈ ਨਕਦੀ ਵੀ ਉਹਨਾਂ ਵੱਲੋਂ ਨਹੀਂ ਛੱਡੀ ਗਈ ਅਤੇ ਮੰਦਰ ਵਿੱਚ ਪਏ ਤਿੰਨ_ ਚਾਰ ਹਜ਼ਾਰ ਰੁਪਏ ਵੀ ਚੋਰੀ ਕਰਕੇ ਲੈ ਗਏ । ਉੱਥੇ ਹੀ ਚੋਰੀ ਦੀਆਂ ਲਗਾਤਾਰ ਹੋ ਰਹੀ ਵਾਰਦਾਤਾਂ ਤੋਂ ਦੁਖੀ ਸਥਾਨਕ ਲੋਕਾਂ ਨੇ ਬਾਜ਼ਾਰ ਵਿੱਚ ਪੁਲਿਸ ਦੀ ਗਸ਼ਤ ਅਤੇ ਪੱਕਾ ਨਾਕਾ ਰਾਤ ਨੂੰ ਲਗਾਉਣ ਦੀ ਮੰਗ ਕੀਤੀ ਹੈ ।
ਬਾਈਟਸ_ਰਜੇਸ਼ ਕੁਮਾਰ ਦੁਕਾਨਦਾਰ ਅਤੇ ਸੁਰਜੀਤ ਸਿੰਘ ਸਥਾਨਕ ਵਾਸੀ