ਬਹੁਜਨ ਮੁਕਤੀ ਪਾਰਟੀ ਦੇ ਨਵੇਂ ਬਣੇ ਕੌਮੀ ਪ੍ਰਧਾਨ ਦਾਸ ਰਾਮ ਨਾਇਕ ਨਾਲ ਪੰਜਾਬ ਦੇ ਆਗੂਆਂ ਨੇ ਮੀਟਿੰਗ ਕੀਤੀ
- ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਆਗੂਆਂ/ਵਰਕਰਾਂ ਦੀ ਜਾਣ-ਪਹਿਚਾਣ ਕਰਵਾਈ
- ਪੰਜਾਬ ਦੇ ਆਗੂਆਂ ਨੇ ਪਾਰਟੀ ਦੀ ਸੂਬੇ ਵਿਚਲੀ ਸਿਆਸੀ ਸਥਿਤੀ/ਤਾਕਤ ਤੋਂ ਕਰਵਾਇਆ ਜਾਣੂ
- ਨਵ-ਨਿਯੁਕਤ ਕੌਮੀ ਪ੍ਰਧਾਨ ਦਾਸ ਰਾਮ ਨਾਇਕ ਨੇ ਪੰਜਾਬ ਫੇਰੀ/ਦੌਰੇ ਲਈ ਆਪਣੀ ਇੱਛਾ ਪ੍ਰਗਟ ਕੀਤੀ
- B.M.P.ਆਗੂਆਂ/ਵਰਕਰਾਂ ਨੇ ਇੱਕ ਸੁਰ 'ਚ ਕਿਹਾ ਕਿ ਪਾਰਟੀ 'ਚ ਨਵੀਂ ਰੂਹ ਫੂਕੀ ਜਾਵੇ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 14 ਮਾਰਚ 2025 - ਬੀਤੇ ਦਿਨੀਂ ਬਹੁਜਨ ਮੁਕਤੀ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਦੀ ਚੋਣ ਹੋਈ। ਜਿਸ 'ਚ ਦਾਸ ਰਾਮ ਨਾਇਕ ਨੂੰ ਡੈਲੀਗੇਟਾਂ ਨੇ ਬਹੁਜਨ ਮੁਕਤੀ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ।
ਇਹ ਜਾਣਕਾਰੀ ਦਿੰਦਿਆਂ ਬਹੁਜਨ ਮੁਕਤੀ ਪਾਰਟੀ ਦੇ ਪੰਜਾਬ ਸੂਬੇ ਦੇ ਜਨਰਲ ਸਕੱਤਰ ਸ੍ਰ.ਸਿਕੰਦਰ ਸਿੰਘ ਸਿੱਧੂ "ਰੱਤੋਵਾਲ (ਰਾਏਕੋਟ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇ ਬਣੇ ਕੌਮੀ ਪ੍ਰਧਾਨ ਸ਼੍ਰੀ ਦਾਸ ਰਾਮ ਨਾਇਕ ਜੀ ਨੂੰ ਮਿਲ ਕੇ ਪੰਜਾਬ ਪ੍ਰਦੇਸ਼ ਦੀ ਭੂਗੋਲਿਕ ਸਥਿਤੀ 'ਤੇ ਗੱਲਬਾਤ ਕਰਨ ਅਤੇ ਹੋਰ ਸਿਆਸੀ ਵਿਚਾਰਾਂ ਕਰਨ ਲਈ ਸਮਾਂ ਮੰਗਿਆ ਗਿਆ ਸੀ, ਜਿਸ ਨੂੰ ਪ੍ਰਵਾਨ ਕਰਦੇ ਹੋਏ ਬੀ.ਐਮ.ਪੀ. ਨਾਲ ਸਬੰਧਤ ਪੰਜਾਬ ਦੇ ਆਗੂਆਂ ਨੂੰ, ਪਾਰਟੀ ਦੇ ਦਿੱਲੀ ਸਥਿਤ ਹੈਡ ਆਫਸ ਬਾਮਸੇਫ ਕਰੋਲ ਬਾਗ, ਦਿੱਲੀ ਬੁਲਾਇਆ ਗਿਆ।
ਇਸ ਮਿਲਣੀ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ ਬਹੁਜਨ ਮੁਕਤੀ ਪਾਰਟੀ ਦੇ ਆਗੂਆਂ/ਵਰਕਰਾਂ ਦੀ ਅਗਵਾਈ ਸਬੰਧਤ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਿਕੰਦਰ ਸਿੰਘ ਸਿੱਧੂ ਅਤੇ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਜੋਗਿੰਦਰ ਲਾਲ ਰਾਏ ਨੇ ਕੀਤੀ। ਮੀਟਿੰਗ ਕਰਨ ਵਾਲੇ ਪੰਜਾਬ ਦੇ ਇਨ੍ਹਾਂ ਆਗੂਆਂ 'ਚ ਹੋਰਨਾਂ ਤੋਂ ਇਲਾਵਾ ਸ੍ਰੁ ਨਿਰਮਲ ਸਿੰਘ ਸੋਖੀ ਸੂਬਾ ਮੀਤ ਪ੍ਰਧਾਨ, ਸ੍ਰ ਹਰਬੰਸ ਸਿੰਘ ਗਿੱਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਲੁਧਿਆਣਾ, ਸ੍ਰ ਜਗਜੀਤ ਸਿੰਘ ਮੰਡਿਆਣੀ ਦਿਹਾਤੀ ਮੀਤ ਪ੍ਰਧਾਨ ਲੁਧਿਆਣਾ, ਸ੍ਰੀ ਦਰਸ਼ਨ ਸਿੰਘ ਹਲਵਾਰਾ ਤਹਿਸੀਲ ਰਾਏਕੋਟ ਪ੍ਰਧਾਨ, ਡਾ.ਰਛਪਾਲ ਸਿੰਘ ਬੁੱਟਰ ਪ੍ਰੈੱਸ ਸਕੱਤਰ ਜ਼ਿਲ੍ਹਾ ਲੁਧਿਆਣਾ(ਦਿਹਾਤੀ )ਨੇ ਸ਼ਮੂਲੀਅਤ ਕੀਤੀ।
B.M.P.ਦੇ ਸੀਨੀਅਰ ਆਗੂ ਸਿਕੰਦਰ ਸਿੰਘ ਸਿੱਧੂ ਨੇ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਰਸਮੀ ਤੌਰ 'ਤੇ ਸਾਰੀ ਟੀਮ ਦੀ ਜਾਣ-ਪਛਾਣ ਕੌਮੀ ਪ੍ਰਧਾਨ ਨਾਲ ਕਰਵਾਉਣ ਉਪਰੰਤ ਪੰਜਾਬ ਦੀ ਭੂਗੋਲਿਕ ਸਥਿਤੀ/ਰਾਜਨੀਤਕ ਸਥਿਤੀ/ਪੰਜਾਬ ਦੇ ਲੋਕਾਂ ਦੀ ਵਿਚਾਰਧਾਰਾ/ਧਾਰਮਿਕ ਪ੍ਰਵਿਰਤੀ ਬਾਰੇ ਕੌਮੀ ਪ੍ਰਧਾਨ ਦਾਸ ਰਾਮ ਨਾਇਕ ਨੂੰ ਚੰਗੀ ਤਰ੍ਹਾਂ ਜਾਣੂ ਕਰਵਾਇਆ।ਇਸ ਮੌਕੇ ਪਾਰਟੀ ਦੇ ਪੰਜਾਬ ਦੇ ਸਾਰੇ ਆਗੂਆਂ ਨੇ ਦਾਸ ਰਾਮ ਨਾਇਕ ਨੂੰ ਕੌਮੀ ਪ੍ਰਧਾਨ ਬਣਨ 'ਤੇ ਤਹਿ-ਦਿਲੋਂ ਵਧਾਈਆਂ ਦਿੱਤੀਆਂ।
ਪਾਰਟੀ ਦੇ ਬੜੇ ਹੀ ਗੰਭੀਰ ਆਗੂ ਸ਼੍ਰੀ ਜੋਗਿੰਦਰ ਲਾਲ ਰਾਏ ਨੇ ਪਿਛਲੇ ਸਮੇਂ (2014,2019,2024) 'ਚ ਹੋਈਆਂ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਮਿਲੇ ਵੋਟ ਬੈਂਕ ਤੋਂ ਜਾਣੂ ਕਰਵਾਇਆ।ਬੈਕਵਰਡ ਜਮਾਤ ਨੂੰ ਆਪਣੇ ਹਾਣੀ ਬਣਾਉਣ ਲਈ ਅਤੇ ਬੈਕਵਰਡ ਮੁੱਦਿਆ ਨੂੰ ਉਭਾਰਨ 'ਤੇ ਜੋਰ ਦਿੱਤਾ।
ਮੀਟਿੰਗ 'ਚ ਹਰਬੰਸ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ 'ਚ ਨਵੀਂ ਰੂਹ ਫੂਕਣ ਦੀ ਸਖ਼ਤ ਲੋੜ ਹੈ ਤਾਂ ਜੋ ਆਗੂਆਂ/ਵਰਕਰਾਂ ਦਾ ਮਨੋਬਲ ਹੋਰ ਤਕੜਾ ਹੋ ਸਕੇ। ਇਹ ਸੁਝਾਅ ਵੀ ਦਿੱਤਾ ਕਿ ਇਁਕ ਆਦਮੀ ਨੂੰ ਇਁਕ ਆਹੁਦਾ ਹੀ ਦਿੱਤਾ ਜਾਣਾ ਚਾਹੀਦਾ ਹੈ।ਪੰਜਾਬ ਸੂਬੇ ਦਾ ਪ੍ਰਧਾਨ ਕਿਸੇ ਬੈਕਵਰਡ ਕਲਾਸ ਦੀ ਸਖਸ਼ੀਅਤ ਨੂੰ ਬਣਾਉਣਾ ਚਾਹੀਦਾ ਹੈ। ਕੌਮੀ ਪ੍ਰਧਾਨ ਦਾਸ ਰਾਮ ਨਾਇਕ ਨੇ ਮੀਟਿੰਗ 'ਚ ਸ਼ਾਮਲ ਹੋਏ ਪੰਜਾਬ ਦੇ ਆਗੂਆਂ ਦੇ ਸੁਝਾਅ/ਮੰਗਾਂ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੁਝਾਅ/ਮੰਗਾਂ 'ਤੇ ਗੌਰ ਕਰਨ ਉਪਰੰਤ ਉਨ੍ਹਾਂ ਨੂੰ ਅਮਲੀ ਤੌਰ 'ਤੇ ਲਾਗੂ ਕੀਤਾ ਜਾਵੇਗਾ।
ਮੀਟਿੰਗ 'ਚ ਸ਼ਾਮਲ ਪੰਜਾਬ ਦੇ ਆਗੂਆਂ ਦੇ ਵਿਚਾਰ ਗੌਰ ਨਾਲ ਸੁਣਨ ਤੋਂ ਬਾਅਦ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਸ੍ਰੀ ਦਾਸ ਰਾਮ ਨਾਇਕ ਨੇ ਪੰਜਾਬ ਦਾ ਦੌਰਾ ਕਰਨ ਲਈ ਲਈ ਉਤਸੁਕਤਾ ਜਾਹਿਰ ਕੀਤੀ/ ਦਿਲੀ ਇੱਛਾ ਪ੍ਰਗਟ ਕੀਤੀ।
B.M.P. ਦੇ ਕੌਮੀ ਪ੍ਰਧਾਨ ਦਾਸ ਰਾਮ ਨਾਇਕ ਨੇ ਵਾਮਨ ਮੇਸ਼ ਰਾਮ ਜੀ ਵੱਲੋਂ 9 ਅਪ੍ਰੈਲ 2025 ਨੂੰ ਜੇਲ ਭਰੋ ਅੰਦੋਲਨ ਨੂੰ ਸਫਲ ਕਰਨ ਲਈ ਅਤੇ ਉਨਾਂ ਦੀ ਜਲੰਧਰ(ਪੰਜਾਬ) 'ਚ 30 ਮਾਰਚ 2025 ਨੂੰ ਹੋ ਰਹੀ ਜਨ ਸਭਾ ਮੌਕੇ ਪੰਜਾਬ ਦੇ ਕੋਨੇ-ਕੋਨੇ ਤੋਂ ਵਰਕਰਾਂ ਦੀ ਭਰਵੀਂ ਸ਼ਮੂਲੀਅਤ ਕਰਾਉਣ ਲਈ ਸਾਰੀ ਟੀਮ ਨੂੰ ਪ੍ਰੇਰਿਤ ਕਰਦਿਆਂ ਜਵਾਬਦੇਹੀ ਦੀ ਗੱਲ ਵੀ ਕੀਤੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਨੈਸ਼ਨਲ ਵਾਇਸ ਪ੍ਰਧਾਨ ਮੁਹੰਮਦ ਫੇਹੂਮੁਦੀਨ ਵੀ ਮੌਜੂਦ ਸਨ।