← ਪਿਛੇ ਪਰਤੋ
ਬਰੈਂਪਟਨ ’ਚ ਵਪਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ 7 ਪੰਜਾਬੀ ਗ੍ਰਿਫਤਾਰ ਬਰੈਂਪਟਨ, 16 ਜਨਵਰੀ, 2025: ਓਂਟਾਰੀਓ ਦੀ ਪੀਲ ਪੁਲਿਸ ਨੇ ਬਰੈਂਪਟਨ ’ਚ ਨਵੰਬਰ ਮਹੀਨੇ ਦੌਰਾਨ ਵਪਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ 7 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਪੰਜਾਬੀਆਂ ਵਿਚੋਂ 27 ਸਾਲਾ ਮਨਪ੍ਰੀਤ ਸਿੰਘ, 23 ਸਾਲਾ ਦਿਲਪ੍ਰੀਤ ਸਿੰਘ ਤੇ 23 ਸਾਲਾ ਹਰਸ਼ਦੀਪ ਸਿੰਘ ’ਤੇ ਮੌਟੈਨਿਸ਼ ਰੋਡ ’ਤੇ ਵਪਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦਾ ਦੋਸ਼ ਹੈ। ਭਾਰਤੀ ਮੂਲ ਦੇ ਵਪਾਰੀ ਨੂੰ ਡਰਾ ਕੇ ਫਿਰੌਤੀ ਵਸੂਲਣ ਦੇ ਮਕਸਦ ਨਾਲ ਦੋ ਵਾਰ ਗੋਲੀਆਂ ਚਲਾਈਆਂ ਗਈਆਂ। ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਵਪਾਰੀ ਦੇ ਘਰ ’ਤੇ ਜਨਵਰੀ ਮਹੀਨੇ ਵਿਚ ਫਿਰ ਤੋਂ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਵਿਚ ਪੁਲਿਸ ਨੇ 25 ਸਾਲਾ ਧਰਮਪ੍ਰੀਤ ਸਿੰਘ, 27 ਸਾਲਾ ਮਨਪ੍ਰਤਾਪ ਸਿੰਘ ਅਤੇ 21 ਸਾਲਾ ਅਰਵਿੰਦਰਪਾਲ ਸਿੰਘ ਵਜੋਂ ਹੋਈ ਹੈ।
Total Responses : 391