ਬਠਿੰਡਾ ਤੋਂ ਵੱਡੀ ਖ਼ਬਰ: ਸੂਟਕੇਸ 'ਚੋਂ ਮਿਲੀ ਲਾਸ਼
ਲਾਵਾਰਿਸ ਅਟੈਂਚੀ ਵਿੱਚੋਂ ਬਰਾਮਦ ਹੋਈ ਦੇਹ; ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ
ਬਠਿੰਡਾ 11 ਫਰਵਰੀ 2026: ਬਠਿੰਡਾ-ਮਲੋਟ ਰੋਡ 'ਤੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੜਕ ਕਿਨਾਰੇ ਪਏ ਇੱਕ ਸ਼ੱਕੀ ਸੂਟਕੇਸ (ਅਟੈਂਚੀ) ਵਿੱਚੋਂ ਇੱਕ ਲਾਸ਼ ਬਰਾਮਦ ਹੋਈ। ਸਥਾਨਕ ਲੋਕਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਮਲੋਟ ਰੋਡ 'ਤੇ ਇੱਕ ਲਾਵਾਰਿਸ ਸੂਟਕੇਸ ਪਿਆ ਸੀ। ਜਦੋਂ ਇਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ ਲਾਸ਼ ਮਿਲੀ, ਜਿਸ ਨੂੰ ਦੇਖ ਕੇ ਰਾਹਗੀਰਾਂ ਦੇ ਹੋਸ਼ ਉੱਡ ਗਏ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਅਤੇ ਥਾਣਿਆਂ ਵਿੱਚ ਗੁੰਮਸ਼ੁਦਾ ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਉੱਚ ਪੱਧਰੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਫੋਰੈਂਸਿਕ ਮਾਹਿਰਾਂ ਨੂੰ ਵੀ ਸੱਦਿਆ ਗਿਆ ਹੈ ਤਾਂ ਜੋ ਸਬੂਤ ਇਕੱਠੇ ਕੀਤੇ ਜਾ ਸਕਣ।