ਸੈਮੀਨਾਰ ਦਾ ਦ੍ਰਿਸ਼
ਦੀਦਾਰ ਗੁਰਨਾ
ਫਰੀਦਕੋਟ 26 ਨਵੰਬਰ 2025 : SSP ਫਰੀਦਕੋਟ ਡਾ. ਪ੍ਰਿਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਰੀਦਕੋਟ ਪੁਲਿਸ ਵੱਲੋਂ “ਸਾਂਝ ਜਾਗ੍ਰਿਤੀ ਪ੍ਰੋਗਰਾਮ” ਦੇ ਤਹਿਤ ਇੱਕ ਮਹੱਤਵਪੂਰਨ ਜਾਗਰੂਕਤਾ ਸੈਮੀਨਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਲੰਬਵਾਲੀ (ਬਾਜਾਖ਼ਾਨਾ) ਵਿੱਚ ਆਯੋਜਿਤ ਕੀਤਾ ਗਿਆ , ਇਸ ਪ੍ਰੋਗਰਾਮ ਵਿੱਚ ਸ਼ਕਤੀ ਹੈਲਪਡੈਸਕ ਅਤੇ ਸਾਂਝ ਸਟਾਫ਼ ਨੇ ਸਕੂਲ ਦੇ ਬੱਚਿਆਂ ਨੂੰ ਸੁਰੱਖਿਆ ਅਤੇ ਜਾਗਰੂਕਤਾ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ , ਸੈਮੀਨਾਰ ਦੌਰਾਨ ਬੱਚਿਆਂ ਨੂੰ ਚਾਈਲਡ ਐਬਿਊਜ਼, ਗੁੱਡ ਟੱਚ ਅਤੇ ਬੈਡ ਟਚ ਬਾਰੇ ਸੌਖੇ ਤੇ ਸਮਝਦਾਰ ਢੰਗ ਨਾਲ ਜਾਣੂ ਕਰਵਾਇਆ ਗਿਆ, ਤਾਂ ਜੋ ਉਹ ਖਤਰੇ ਦੀ ਸਥਿਤੀ ਨੂੰ ਪਛਾਣ ਸਕਣ ਅਤੇ ਆਪਣੇ ਆਪ ਨੂੰ ਸੁਰੱਖਿਤ ਰੱਖ ਸਕਣ , ਇਸਦੇ ਨਾਲ ਹੀ, ਜ਼ਰੂਰੀ ਸਮੇਂ ਵਿੱਚ ਮਦਦ ਲਈ ਮੁੱਖ ਹੈਲਪਲਾਈਨ ਨੰਬਰ — 112 (ਐਮਰਜੈਂਸੀ), 1930 (ਸਾਇਬਰ ਫ੍ਰੌਡ), ਅਤੇ 1098 (ਚਾਈਲਡ ਹੈਲਪਲਾਈਨ) — ਵੀ ਸਾਂਝੇ ਕੀਤੇ ਗਏ , ਫਰੀਦਕੋਟ ਪੁਲਿਸ ਦੁਆਰਾ ਕਰਵਾਇਆ ਗਿਆ ਇਹ ਜਾਗਰੂਕਤਾ ਸੈਮੀਨਾਰ ਬੱਚਿਆਂ ਵਿੱਚ ਸੁਰੱਖਿਆ ਸੰਬੰਧੀ ਮੂਲ ਭਾਵਨਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਯਤਨ ਹੈ