ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, RSS ਵਰਕਰ ਕਤਲ ਮਾਮਲੇ ਦੇ ਮੁਲਜ਼ਮ ਦਾ ਐਨਕਾਉਂਟਰ
ਰਵੀ ਜੱਖੂ
ਚੰਡੀਗੜ੍ਹ, 27 ਨਵੰਬਰ 2025: ਪੰਜਾਬ ਪੁਲਿਸ ਨੇ ਆਰਐਸਐਸ ਵਰਕਰ ਨਵੀਨ ਦੇ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰ ਬਾਦਲ ਦਾ ਮੁਕਾਬਲਾ ਕੀਤਾ ਹੈ। ਦਰਅਸਲ ਪੁਲਿਸ ਹਥਿਆਰ ਬਰਾਮਦ ਕਰਨ ਅਤੇ ਦੋਸ਼ੀ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਮਸ਼ਾਨਘਾਟ ਪਹੁੰਚੀ ਸੀ। ਮੁਲਜ਼ਮ ਬਾਦਲ ਦੇ ਦੋ ਸਾਥੀਆਂ ਨੇ ਪੁਲਿਸ ਨੂੰ ਦੇਖਦੇ ਹੀ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਨਵੀਨ ਅਰੋੜਾ ਕਤਲ ਕੇਸ: ਮੁੱਖ ਦੋਸ਼ੀ ਬਾਦਲ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ ਵਿੱਚ ਇੱਕ ਹੈੱਡ ਕਾਂਸਟੇਬਲ ਨੂੰ ਗੋਲੀ ਲੱਗ ਗਈ। ਦੋਸ਼ੀ ਬਾਦਲ ਅਤੇ ਜ਼ਖਮੀ ਪੁਲਿਸ ਵਾਲੇ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਲਿਜਾਇਆ ਗਿਆ।