ਪੰਜਾਬ ਦੇ ਰਾਜਪਾਲ ਵੱਲੋਂ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੇ ਨਵੇਂ 11 ਲਾਈਫ ਮੈਂਬਰਾਂ ਨੂੰ ਮਨਜ਼ੂਰੀ
ਰੋਹਿਤ ਗੁਪਤਾ
ਗੁਰਦਾਸਪੁਰ, 22 ਨਵੰਬਰ
ਮਾਨਯੋਗ ਰਾਜਪਾਲ ਪੰਜਾਬ ਵੱਲੋਂ ਸੂਬੇ ਦੇ 11 ਪ੍ਰਸਿੱਧ ਸਮਾਜ ਸੇਵੀਆਂ ਨੂੰ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੇ ਲਾਈਫ ਮੈਂਬਰ ਵਜੋਂ ਮੰਜ਼ੂਰੀ ਦਿੱਤੀ ਗਈ ਹੈ।
ਇਹ ਗੁਰਦਾਸਪੁਰ ਜ਼ਿਲ੍ਹੇ ਲਈ ਵੱਡੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਗਿਆਰਾਂ ਚੁਣੇ ਹੋਏ ਮੈਂਬਰਾਂ ਵਿੱਚੋਂ ਪੰਜ ਗੁਰਦਾਸਪੁਰ ਨਾਲ ਸਬੰਧਤ ਹਨ, ਜੋ ਕਿਸੇ ਵੀ ਇੱਕੇ ਜ਼ਿਲ੍ਹੇ ਤੋਂ ਸਭ ਤੋਂ ਵੱਧ ਪ੍ਰਤਿਨਿਧਤਾ ਹੈ।
ਗੁਰਦਾਸਪੁਰ ਤੋਂ ਨਵੇਂ ਚੁਣੇ ਗਏ ਲਾਈਫ ਮੈਂਬਰ ਵਿੱਚ ਸ਼੍ਰੀ ਮੋਹਿਤ ਮਹਾਜਨ, ਚੇਅਰਮੈਨ, ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼, ਸ੍ਰੀਮਤੀ ਰੇਣੂ ਕੌਸ਼ਲ, ਕਿਰਪਾ ਨਿਵਾਸ, ਸ਼੍ਰੀ ਅਮਰਿੰਦਰ ਸਿੰਘ ਚੀਮਾ, ਚੇਅਰਮੈਨ, ਚੀਮਾ ਪਬਲਿਕ ਸਕੂਲ, ਕਿਸ਼ਨ ਕੋਟ, ਸ਼੍ਰੀ ਕ੍ਰਿਸ਼ਨਾ ਮੂਰਤੀ ਗਰਗ ਅਤੇਸ਼੍ਰੀ ਗੁਰਪ੍ਰੀਤ ਸਿੰਘ ਸੈਣੀ ਹਨ।
ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਗੁਰਦਾਸਪੁਰ ਦੇ ਆਨਰੇਰੀ ਸਕੱਤਰ ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ, ਜੋ 2004 ਤੋਂ ਲਾਈਫ ਮੈਂਬਰ ਦੇ ਤੌਰ ਤੇ ਕੌਂਸਲ ਦੀ ਪ੍ਰਤਿਨਿਧਤਾ ਕਰ ਰਹੇ ਹਨ, ਅਤੇ ਉਨ੍ਹਾਂ ਨਾਲ ਪਹਿਲਾਂ ਤੋਂ ਨਿਯੁਕਤ ਲਾਈਫ ਮੈਂਬਰ ਜਿਹਨਾਂ ਵਿੱਚ ਸ਼੍ਰੀ ਦਿਲਬਾਗ ਸਿੰਘ ਚੀਮਾ, ਸ੍ਰੀਮਤੀ ਵੀਨਾ ਕੌਂਡਲ, ਸ੍ਰੀਮਤੀ ਸਰੋਜ ਬਾਲਾ, ਸ਼੍ਰੀ ਪੀ.ਐਸ. ਕਲਸੀ , ਕਰਨਪਾਲ ਸਿੰਘ ਚੀਮਾ ਐਡਵੋਕੇਟ, ਸ਼੍ਰੀ ਜਗਿੰਦਰ ਸਿੰਘ ਨਾਨੋਵਾਲੀਆ ਅਤੇ ਡਾ. ਕੇ.ਐੱਸ. ਬਾਜਵਾ ਨੇ ਵੀ ਇਨ੍ਹਾਂ ਪੰਜ ਪ੍ਰਤਿਭਾਸ਼ਾਲੀ ਹਸਤੀਆਂ ਨੂੰ ਦਿਲੋਂ ਵਧਾਈ ਦਿੱਤੀ।
ਰੋਮੇਸ਼ ਮਹਾਜਨ ਨੇ ਮਾਣਯੋਗ ਰਾਜਪਾਲ ਦੀ ਅਗਵਾਈ ਹੇਠ ਬਣੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਸ ਨੇ ਇਨ੍ਹਾਂ ਸਨਮਾਨਿਤ ਵਿਅਕਤੀਆਂ ਦੀ ਸਮਾਜਿਕ ਸੇਵਾ ਅਤੇ ਨਿਸ਼ਠਾ ਦੀ ਕਦਰ ਕੀਤੀ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲਈ ਇਹ ਇਕ ਗੌਰਵਮਈ ਪਲ ਹੈ ਕਿ ਸਭ ਤੋਂ ਵੱਧ ਮੈਂਬਰ ਇਸ ਪ੍ਰਸਿੱਧ ਕੌਂਸਲ ਵਿੱਚ ਚੁਣੇ ਗਏ ਹਨ। ਉਨ੍ਹਾਂ ਆਸ ਜਤਾਈ ਕਿ ਇਹ ਨਵੇਂ ਮੈਂਬਰ ਬੱਚਿਆਂ ਦੀ ਭਲਾਈ ਲਈ ਚੱਲ ਰਹੀਆਂ ਪਹਿਲਕਦਮੀਆਂ ਵਿੱਚ ਨਵੀਂ ਊਰਜਾ, ਦ੍ਰਿਸ਼ਟੀ ਅਤੇ ਦਿਸ਼ਾ ਲੈ ਕੇ ਆਉਣਗੇ। ਉਨ੍ਹਾਂ ਡੀ.ਸੀ.ਡਬਲਿਊ.ਸੀ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਲਗਾਤਾਰ ਕੋਸ਼ਿਸ਼ਾਂ, ਖ਼ਾਸ ਤੌਰ ‘ਤੇ ਬੱਚਿਆਂ ਦੀ ਭਲਾਈ ਨਾਲ ਸੰਬੰਧਤ ਪ੍ਰੋਗਰਾਮਾਂ ਲਈ ਲੋੜੀਂਦੇ ਫੰਡ ਇਕੱਠੇ ਕਰਨ ਵਿੱਚ ਦਿੱਤੇ ਯੋਗਦਾਨ ਲਈ ਵੀ ਹਿਰਦੇ ਤੋਂ ਧੰਨਵਾਦ ਪ੍ਰਗਟਾਇਆ।