ਪੰਜਾਬ ਦੀ ਇਸ ਸਬ-ਡਵੀਜ਼ਨ 'ਚ 13 ਮਈ ਦੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ
ਮਾਤਾ ਭੱਦਰਕਾਲੀ ਜੀ ਦੇ ਮੇਲੇ ਮੌਕੇ 13 ਮਈ ਨੂੰ ਸਬ-ਡਵੀਜ਼ਨ ਕਪੂਰਥਲਾ ‘ਚ ਸਥਾਨਕ ਛੁੱਟੀ ਘੋਸ਼ਿਤ
ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹਨ, ਉੱਥੇ ਨਹੀਂ ਹੋਵੇਗੀ ਛੁੱਟੀ
Balwinder Singh Dhaliwal
ਕਪੂਰਥਲ਼ਾ, 12 ਮਈ: 2026- ਪੰਜਾਬ ਸਰਕਾਰ ਵਲੋਂ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਮੌਕੇ ਮਿਤੀ 13 ਮਈ ਦਿਨ ਬੁੱਧਵਾਰ ਨੂੰ ਸਬ-ਡਵੀਜ਼ਨ ਕਪੂਰਥਲ਼ਾ ਦੇ ਵਿਚ ਪੈਂਦੇ ਸਾਰੇ ਸਰਕਾਰੀ ਅਦਾਰਿਆਂ, ਨਿਗਮ, ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਐਲਾਨ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਸਥਾਨਕ ਛੁੱਟੀ ਐਲਾਨਣ ਸਬੰਧੀ ਪੰਜਾਬ ਸਰਕਾਰ ਵਲੋਂ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹੋ ਰਹੇ ਹਨ,ਉਨ੍ਹਾਂ ਵਿਚ ਇਹ ਛੁੱਟੀ ਨਹੀਂ ਹੋਵੇਗੀ।
- Download Babushahi App
-
-