ਪੰਚਾਇਤ ਦੀ ਖੰਡਰ ਪਈ ਇਮਾਰਤ ਵਿੱਚੋਂ ਮਿਲੀ ਅਨਪਛਾਤੀ ਲਾਸ਼
ਸਰਪੰਚ ਦੀ ਇਤਲਾਹ ਤੇ ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ : ਪੁਲਿਸ ਥਾਣਾ ਕਾਹਨੂੰਵਾਨ ਦੇ ਪਿੰਡ ਵੜੈਚ ਕੋਲੋਂ ਇੱਕ ਅਣਪਛਾਤੀ ਲਾਸ਼ ਪਾਈ ਗਈ ਹੈ।ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲਣ ਤੇ ਪਿੰਡ ਵਾਸੀਆਂ ਵਿੱਚ ਹੈਰਾਨੀ ਪਾਈ ਜਾ ਰਹੀ ਹੈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਨੇ ਇਸ ਲਾਸ਼ ਨੂੰ ਪਿੰਡ ਵੜੈਚ ਕੋਲ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ਤੇ ਬਣੇ ਹੋਏ ਪੰਚਾਇਤੀ ਇਮਾਰਤ ਵਿੱਚ ਦੇਖਿਆ।ਇਸ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਬੱਸ ਸਟਾਪ ਨੇੜੇ ਪਾਣੀ ਵਾਲੇ ਨਲਕੇ ਤੋਂ ਪਾਣੀ ਲੈਣ ਆਇਆ ਤਾਂ ਉਸ ਨੂੰ ਕਾਫੀ ਦੁਰਗੰਧ ਦਾ ਮਹਿਸੂਸ ਕੀਤੀ ਜਦੋਂ ਉਸਨੇ ਪੰਚਾਇਤੀ ਖੰਡਰ ਇਮਾਰਤ ਵਿੱਚ ਜਾ ਕੇ ਵੇਖਿਆ ਤਾਂ ਉੱਥੇ ਇੱਕ ਲਾਸ਼ ਪਈ ਹੋਈ ਸੀ ਉਸ ਨੇ ਇਸ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਨੂੰ ਦਿੱਤੀ ਜਿਸ ਉਪਰੰਤ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਸੁਖਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਸਾਰੀ ਘਟਨਾ ਤੋਂ ਜਾਣੂ ਕਰਾਇਆ। ਪੁਲਿਸ ਵੱਲੋਂ ਇਸ ਲਾਸ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਐਸਐਚਓ ਕਾਹਨੂੰਵਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਸੂਚਨਾ ਉੱਤੇ ਇਹ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਇਸ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਲਾਸ਼ ਉਹਨਾਂ ਦੇ ਪਿੰਡ ਵਾਸੀ ਦੀ ਨਹੀਂ ਹੈ ਕਿਉਂਕਿ ਪਿੰਡ ਵਿੱਚੋਂ ਕੋਈ ਵੀ ਸ਼ਖਸ ਲਾਪਤਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਲਾਸ਼ ਪਈ ਨੂੰ ਕਾਫੀ ਦਿਨ ਹੋ ਗਏ ਲੱਗਦੇ ਹਨ ਕਿਉਂਕਿ ਸਰਦੀ ਦੇ ਮੌਸਮ ਵਿੱਚ ਇੰਨੀ ਜਲਦੀ ਲਾਸ਼ ਵਿੱਚੋਂ ਦੁਰਗੰਧ ਨਹੀਂ ਆਉਂਦੀ ਹੈ। ਅਣਪਛਾਤੀ ਲਾਸ਼ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਕਈ ਤਰ੍ਹਾਂ ਦੀ ਚਰਚਾ ਪਾਈ ਜਾ ਰਹੀ ਹੈ ਅਤੇ ਸੰਨਸਨੀ ਵਾਲਾ ਮਾਹੌਲ ਬਣਿਆ ਹੋਇਆ ਹੈ।