ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ 'ਸਨੇਹ ਭਰੀਆਂ ਬਾਲ ਕਹਾਣੀਆਂ' ਲੋਕ ਅਰਪਣ
ਚੰਡੀਗੜ੍ਹ, 16 ਫਰਵਰੀ (ਬਲਜਿੰਦਰ ਕੌਰ ਸ਼ੇਰਗਿੱਲ) : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਨਮਾਨ ਸਮਾਗਮ ਅਤੇ ਕਵੀ ਦਰਬਾਰ ਵਿੱਚ ਦੋ ਪੁਸਤਕਾਂ ਦਾ ਲੋਕ ਅਰਪਣ ਸਾਹਿਤਕਾਰਾਂ ਦੀਆਂ ਭਰਵੀਆਂ ਤਾੜੀਆਂ ਦੌਰਾਨ ਕੀਤਾ ਗਿਆ| ਜਿਨ੍ਹਾਂ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ 'ਸਨੇਹ ਭਰੀਆਂ ਬਾਲ ਕਹਾਣੀਆਂ' ( ਪੰਜਾਬੀ) ਅਤੇ ਹਿੰਦੀ ਦੀ ਨਵੀਂ ਲੇਖਿਕਾ ਸ੍ਰੀ ਮਤੀ ਮੰਜੂ ਸ਼ਾਰਦਾ ਦੀ ਪੁਸਤਕ "ਕਿਆ ਖੋਇਆ ਕਿਆ ਪਾਇਆ " (ਹਿੰਦੀ) ਸ਼ਾਮਿਲ ਮਲ ਸਨ|
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਮਨਮੋਹਨ ਸਿੰਘ (ਸਾਬਕਾ ਮੁੱਖ ਇੰਜੀਨੀਅਰ ਪੰਜਾਬ) ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਦੇ ਵੱਡੇ ਭਰਾ ਸਨ ਜਦੋਂ ਕਿ ਵਿਸ਼ੇਸ਼ ਮਹਿਮਾਨ ਸਾਬਕਾ ਗਾਈਡੈਂਸ ਅਤੇ ਕਾਉਂਸਲਿੰਗ ਅੰਸਰ ਯੂ.ਟੀ. ਚੰਡੀਗੜ੍ਹ ਸ੍ਰੀ ਕ੍ਰਿਸ਼ਨ ਕੁਮਾਰ ਤੇਜਪਾਲ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਥੀਏਟਰ ਐਂਡ ਫਿਲਮ ਅਦਾਕਾਰਾ ਮੈਡਮ ਅਨੀਤਾ ਸ਼ਬਦੀਸ ਵਲੋਂ ਕੀਤੀ ਗਈ| ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸ੍ਰੀ ਮਤੀ ਮੰਜੂ ਸ਼ਾਰਦਾ, ਸ੍ਰੀ ਗੁਰਦਰਸ਼ਨ ਮਾਵੀ (ਸਨਮਾਨਿਤ ਸ਼ਖ਼ਸੀਅਤ ਖਸੀਅਤ) ਅਤੇ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਸ਼ਾਮਿਲ ਮਲ ਸਨ|
ਸਮਾਗਮ ਦੇ ਅਰੰਭ ਵਿੱਚ ਪ੍ਰਿੰ. ਗੋਸਲ ਰਚਿਤ ਗੀਤ 'ਕਰੀਏ ਪਿਆਰ ਪੰਜਾਬੀ ਤਾਂਈ, ਘਰ ਘਰ ਕਰ ਪ੍ਰਚਾਰ 'ਜਗਤਾਰ ਸਿੰਘ ਜੋਗ ਵਲੋਂ ਬੁਲੰਦ ਆਵਾਜ਼ ਵਿਚ ਗਾ ਕੇ ਕੀਤਾ ਗਿਆ| ਉਸਤੋਂ ਬਾਅਦ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮਹਿਮਾਨਾਂ ਅਤੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ| ਉਨ੍ਹਾਂ ਨੇ ਲੋਕ ਅਰਪਣ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ| ਇਸ ਉਪਰੰਤ ਪ੍ਰਧਾਨਗੀ ਮੰਡਲ ਵਲੋਂ ਦੋਵੇਂ ਪੁਸਤਕਾਂ ਇਕੱਠੀਆਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਸਾਹਿਤਕਾਰਾਂ ਵਲੋਂ ਲੇਖਕਾਂ ਨੂੰ ਵਧਾਈ ਦਿੱਤੀ ਗਈ| ਇਨ੍ਹਾਂ ਪੁਸਤਕਾਂ ਪਰ ਪੇਪਰ ਕ੍ਰਮਵਾਰ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਅਤੇ ਸ੍ਰੀ ਮਤੀ ਨੀਲਮ ਨਾਰੰਗ ਐਡਵੋਕੇਟ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੇ|
ਇਸ ਤੋਂ ਬਾਅਦ ਸਮਾਗਮ ਦੇ ਦੂਜੇ ਪੜਾਅ ਵਿਚ ਸੰਸਥਾ ਵਲੋਂ ਸਾਹਿਤਕਾਰ ਅਤੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ| ਸਨਮਾਨ ਵਿੱਚ ਉਨ੍ਹਾਂ ਨੂੰ ਸੰਸਥਾ ਵਲੋਂ ਸਨਮਾਨ ਚਿੰਨ੍ਹ, ਸ਼ਾਲ, ਗੋਲਡ ਮੈਡਲ, ਪੁਸਤਕਾਂ ਦਾ ਸੈੱਟ, ਗੁਲਦਸਤੇ ਅਤੇ ਸਨਮਾਨ ਪੱਤਰ ਭੇਟ ਕੀਤਾ ਗਿਆ| ਇਸ ਤੋਂ ਬਾਅਦ ਪ੍ਰਿੰ .ਗੋਸਲ ਦੀ ਪੁਸਤਕ "ਸਨੇਹ ਭਰੀਆਂ ਬਾਲ ਕਹਾਣੀਆਂ" ਵਿਚਲੇ 15 ਲੇਖਕਾਂ ਨੂੰ ਵੀ ਸਨਮਾਨ ਪੱਤਰ, ਗੋਲਡ ਮੈਡਲ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ| ਸੰਸਥਾ ਵਲੋਂ ਮੁੱਖ ਮਹਿਮਾਨ ਡਾ. ਮਨਮੋਹਨ ਸਿੰਘ, ਵਿਸ਼ੇਸ਼ ਮਹਿਮਾਨ ਕ੍ਰਿਸਨ ਕੁਮਾਰ ਤੇਜਪਾਲ ਅਤੇ ਪ੍ਰਧਾਨਗੀ ਕਰ ਰਹੇ ਸ੍ਰੀ ਮਤੀ ਅਨੀਤਾ ਸ਼ਬਦੀਸ ਨੂੰ ਵੀ ਸਨਮਾਨਿਤ ਕੀਤਾ ਗਿਆ ਪ੍ਰਿੰ. ਗੋਸਲ ਨੇ ਇਨ੍ਹਾਂ ਸ਼ਖ਼ਸੀਅਤਾਂ ਦੀਆਂ ਜੀਵਨ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਿਆ|
ਸਮਾਗਮ ਦੇ ਤੀਜੇ ਪੜਾਅ ਵਿਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਟ੍ਰਾਈਸਿਟੀ ਅਤੇ ਦੂਰੋ-ਦੂਰੋ ਆਏ ਪ੍ਰਸਿੱਧ ਕਵੀਆਂ ਨੇ ਆਪਣੇ ਫਨਕਾਰ ਦਾ ਜਲਵਾ ਖਿਲ੍ਹੇਰਿਆ| ਜਿਨ੍ਹਾਂ ਕਵੀਆਂ ਨੇ ਕਵੀ ਦਰਬਾਰ ਵਿਚ ਭਾਗ ਲਿਆ, ਉਨ੍ਹਾਂ ਵਿਚ ਭੁਪਿੰਦਰ ਸਿੰਘ ਭਾਗੋਮਾਜਰੀਆ, ਸਤਨਾਮ ਸਿੰਘ ਪ੍ਰੀਤ, ਮਲਕੀਤ ਸਿੰਘ ਨਾਗਰਾ, ਧਿਆਨ ਸਿੰਘ ਕਾਹਲੋ, ਦਲਬੀਰ ਸਿੰਘ ਸਰੋਆ, ਰਾਜਵਿੰਦਰ ਸਿੰਘ ਗੱਡੂ, ਡਾ. ਪੰਨਾ ਲਾਲ ਮੁੁਸਤਫਾਬਾਦੀ, ਰਾਜਿੰਦਰ ਸਿੰਘ ਧੀਮਾਨ, ਭਗਤ ਰਾਮ ਰੰਗਾੜਾ, ਬਾਬੂ ਰਾਮ ਦੀਵਾਨਾ, ਡਾ. ਮਨਜੀਤ ਸਿੰਘ ਮਝੈਲ, ਮੰਦਰ ਗਿੱਲ, ਜਗਤਾਰ ਸਿੰਘ ਜੋਗ, ਡਾ. ਰਾਵਿੰਦਰ ਲੁਬਾਣਾ, ਸੁਰਿੰਦਰ ਕੁਮਾਰ, ਪਾਲ ਅਜਨਵੀ, ਪ੍ਰੋ. ਕੇਵਲਜੀਤ ਕੰਵਲ, ਸ੍ਰੀ ਹਰਿੰਦਰ ਸਿਨ੍ਹਾ, ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ, ਸ੍ਰੀ ਮਤੀ ਅਨੀਤਾ ਸ਼ਬਦੀਸ, ਆਰ. ਕੇ. ਭਗਤ, ਅਮਰਜੀਤ ਸਿੰਘ ਬਠਲਾਣਾ, ਰਾਜ ਕੁਮਾਰ ਸਾਹੋਵਾਲੀਆ, ਲੇਖਕਾ ਸ਼ਬਦੀਸ਼, ਅਵਤਾਰ ਸਿੰਘ ਮਹਿਤਪੁਰੀ ਸ਼ਾਮਲ ਸਨ|
ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਡਾ. ਮਨਮੋਹਨ ਸਿੰਘ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬੀ, ਪੰਜਾਬੀਅਤ ਅਤੇ ਪੰਜਾਬ ਦੇ ਮਾਣ ਨੂੰ ਪ੍ਰਮੋਟ ਕਰਨਾ ਸਮੇਂ ਦੀ ਮੰਗ ਹੈ ਅਤੇ ਉਹ ਤਨੋਂ-ਮਨੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ| ਸ੍ਰੀ ਮਤੀ ਅਨੀਤਾ ਸ਼ਬਦੀਸ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਉਹ ਥੀਏਟਰ ਰਾਹੀਂ ਪੰਜਾਬੀ ਕਲਚਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਨਗੇ ਅਤੇ ਉਨ੍ਹਾਂ ਨੇ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਨਿਵੇਕਲੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ| ਵਿਸ਼ੇਸ਼ ਮਹਿਮਾਨ ਸ੍ਰੀ ਕ੍ਰਿਸਨ ਕੁਮਾਰ ਨੇ ਪੰਜਾਬੀ ਵਿਸ਼ਾ ਨੂੰ ਸਕੂਲੀ ਸਿੱਖਿਆ ਦਾ ਜ਼ਰੂਰੀ ਵਿਸ਼ਾ ਬਣਾਉਣ ਤੇ ਜ਼ੋਰ ਦਿੱਤਾ|
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ, ਬਲਵਿੰਦਰ ਸਿੰਘ, ਕਮਲ ਕੁਮਾਰ, ਇੰਦਰ ਕੁਮਾਰ, ਬਲਦੇਵ ਕੌਰ, ਤਰਲੋਚਨ ਸਿੰਘ, ਵਿੰਦਰ ਮਾਝੀ, ਰਾਕੇਸ਼ ਸ਼ਾਰਦਾ , ਹਰਮੇਲ ਸਿੰਘ, ਬਲਜਿੰਦਰ ਕੌਰ ਸ਼ੇਰਗਿੱਲ, ਹਰਪ੍ਰੀਤ ਕੌਰ, ਮਨਿੰਦਰ ਕੌਰ ਅਤੇ ਆਰ.ਕੇ. ਭਗਤ ਵੀ ਹਾਜ਼ਰ ਸਨ| ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ ਅਤੇ ਸਮਾਗਮ ਦੇ ਅੰਤ ਵਿੱਚ ਉਨ੍ਹਾਂ ਵਲੋਂ ਆਏ ਪਤਵੰਤਿਆਂ, ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਸਮਾਗਮ ਵਿੱਚ ਲੰਬੇ ਸਮੇਂ ਲਈ ਹਾਜ਼ਰੀ ਭਰਨ ਤੇ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ|
|