ਪ੍ਰਿਤਪਾਲ ਸਿੰਘ ਪੱਡਾ ਰਈਆ ਦਾਣਾ ਮੰਡੀ ਰਈਆ ਦਾ ਪ੍ਰਧਾਨ ਅਤੇ ਕੋਮਲ ਸਿੰਘ ਮਾਨ ਸਰਪਰੱਸਤ ਨਿਯੁਕਤ
ਬਾਬਾ ਬਕਾਲਾ ਸਾਹਿਬ (ਬਲਰਾਜ ਸਿੰਘ ਰਾਜਾ)
ਅੱਜ ਦਾਣਾ ਮੰਡੀ ਰਈਆ ਦੇ ਪ੍ਰਧਾਨ ਦੀ ਚੋਣ ਹੋਈ ਜਿਸ ਵਿੱਚ ਪ੍ਰਿਤਪਾਲ ਸਿੰਘ ਪੱਡਾ ਨੂੰ ਮੰਡੀ ਪ੍ਰਧਾਨ ਅਤੇ ਕੋਮਲ ਸਿੰਘ ਮਾਨ ਨੂੰ ਪੱਦਉੱਪਤ ਕਰਕੇ ਸਰਪਰੱਸਤ ਨਿਯੁਕਤ ਕੀਤਾ ਗਿਆ। ਦਾਣਾ ਮੰਡੀ ਰਈਆ ਦੀ ਪ੍ਰਧਾਨ ਦੀ ਚੋਣ ਸਰਬਸਮਤੀ ਨਾਲ ਕੀਤੀ ਗਈ ਅਤੇ ਬਹੁਗਿਣਤੀ ਆੜ੍ਹਤੀਆਂ ਨੇ ਪ੍ਰਿਤਪਾਲ ਸਿੰਘ ਪੱਡਾ ਤੇ ਸਹਿਤਮੀ ਜਤਾਈ ਅਤੇ ਕੋਮਲ ਸਿੰਘ ਮਾਨ ਨੇ ਸਿਰੋਪਾਓ ਪਾ ਕੇ ਪ੍ਰਿਤਪਾਲ ਸਿੰਘ ਪੱਡਾ ਨੂੰ ਵਧਾਈ ਦਿੱਤੀ। ਇਸ ਮੌਕੇ ਕੋਮਲ ਸਿੰਘ ਮਾਨ ਨੇ ਕਿਹਾ ਕਿ ਦਾਣਾ ਮੰਡੀ ਰਈਆ ਏਸੀਆਂ ਦੀ ਸਭ ਤੋਂ ਵੱਡੀ ਮੰਡੀ ਰਹੀ ਹੈ ਅਤੇ ਰਈਆ ਮੰਡੀ ਦੇ ਨਾਲ ਨਾਲ ਦਾਣਾ ਮੰਡੀ ਸਠਿਆਲਾ, ਬੁਤਾਲਾ, ਕਾਲੇਕੇ ਅਤੇ ਖਿਲਚੀਆਂ ਵਿੱਚ ਆੜ੍ਹਤੀਆਂ ਨੂੰ ਆਉਣ ਵਾਲੀਆਂ ਮੁਸਕਿਲਾਂ ਦੀ ਜਿੰਮੇਵਾਰੀ ਵੀ ਰਈਆ ਮੰਡੀ ਦੇ ਪ੍ਰਧਾਨ ਦੀ ਹੀ ਹੁੰਦਾ ਹੈ। ਜਿਸਨੂੰ ਪਿਛਲੇ ਦਿਨਾਂ ਵਿੱਚ ਕੋਮਲ ਸਿੰਘ ਮਾਨ ਵੱਲੋਂ ਬਾਖੂਬੀ ਨਿਭਾਇਆ ਗਿਆ । ਇਸ ਵਾਰ ਦਾਣਾ ਮੰਡੀ ਰਈਆ ਨੇ ਨੌਜਵਾਨ ਪ੍ਰਿਤਪਾਲ ਸਿੰਘ ਪੱਡਾ ਨੂੰ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਹੈ। ਚੋਣ ਤੋਂ ਬਾਅਦ ਪ੍ਰਿਤਪਾਲ ਸਿੰਘ ਪੱਡਾ ਪ੍ਰਧਾਨ ਅਤੇ ਸਰਪਰੱਸਤ ਕੋਮਲ ਸਿੰਘ ਮਾਨ ਚੇਅਰਮੈਨ ਸੁਰਜੀਤ ਸਿੰਘ ਕੰਗ ਦੇ ਦਫਤਰ ਪਹੁੰਚੇ ਅਤੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਪ੍ਰਿਤਪਾਲ ਸਿੰਘ ਪੱਡਾ ਨੂੰ ਸਿਰੋਪਾਓ ਪਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਮੇਹਨਤ ਨਾਲ ਕਰਨ । ਇਸ ਮੌਕੇ ਉਹਨਾਂ ਨਾਲ ਪਿਆਰਾ ਸਿੰਘ ਸੇਖੋ, ਦਵਿੰਦਰ ਸਿੰਘ ਭੰਗੂ, ਹਰਪ੍ਰੀਤ ਸਿੰਘ ਪੱਡਾ, ਰਾਜਨ ਵਰਮਾ, ਰਾਮ ਲੁਭਾਇਆ ਮੀਆਂਵਿੰਡ ਵਾਲੇ, ਬਲਵਿੰਦਰਜੀਤ ਕਾਲੀਆ, ਰਾਜੇਸ਼ ਟਾਗਰੀ, ਜਸਬੀਰ ਸਿੰਘ ਨਾਹਰਾ, ਸੁਰਿੰਦਰ ਕੁਮਾਰ ਧੰਨਾ, ਸਰਪੰਚ ਨਿਰਮਲ ਸਿੰਘ ਬਿੱਲੂ ਧੂਲਕਾ, ਜੈਮਲ ਸਿੰਘ ਖੋਜਕੀਪੁਰ, ਲਵਲੀ ਲੱਖੂਵਾਲ, ਕਮਲਪ੍ਰੀਤ ਸਿੰਘ ਕਿਸਾਨ ਕਮੀਸ਼ਨ ਏਜੰਟ, ਬਬਲੂ ਮੱਤੇਵਾਲ, ਕੁਲਦੀਪ ਸਿੰਘ ਪੰਨੂੰ, ਬਾਊ ਤਿਲਕ ਰਾਜ, ਯਾਦ ਸੰਧੂ, ਦਰਸ਼ਨ ਕੁਮਾਰ ਸਰਪੰਚ, ਰਾਕੇਸ਼ ਉੱਪਲ, ਮਾਸਟਰ ਸੰਤੋਖ ਸਿੰਘ ਚੀਮਾਂ, ਜੇ.ਐਸ. ਮਾਨ, ਸੁਰਿੰਦਰ ਕੰਗ, ਜੋਬਨਜੀਤ ਕਮਿਸ਼ਨ ਏਜੰਟ, ਸਰਵਣ ਚੀਮਾਂ ਟ੍ਰੇਡਿੰਗ ਕੰਪਨੀ, ਗੁਰਦੇਵ ਸਿੰਘ ਰਜਧਾਨ, ਜਗਦੇਵ ਸਿੰਘ ਰਜਧਾਨ, ਗੱਜਣ ਸਿੰਘ ਧੂਲਕਾ, ਗੁਰਵਿੰਦਰ ਸਿੰਘ, ਨਾਨਕ ਸਿੰਘ ਆਦਿ ਆੜਤੀਏ ਸਾਹਿਬਾਨ ਹਾਜਰ ਸਨ ।
Click to Follow Babushahi Facebook page →