ਪਿੰਡ ਕੈਰੋ ਵਿਖੇ ਛੋਟੇ ਜਿਹੇ ਦੋਵਾਂ ਭੈਣ-ਭਰਾਵਾਂ ਦੀ ਕਲਾ ਨੇ ਸੱਭ ਦਾ ਮਨ ਮੋਹਿਆ
ਬਲਜੀਤ ਸਿੰਘ
ਤਰਨ ਤਾਰਨ : ਜ਼ਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੈਰੋ ਵਿਖੇ ਛੋਟੇ ਜਿਹੇ ਦੋਨਾਂ ਭੈਣ ਭਰਾਵਾਂ ਦੀ ਗੁਰੂ ਘਰ ਨਾਲ ਲੱਗੀ ਲਿਵ ਨੇ ਪਿੰਡ ਦੇ ਹਰ ਵਿਅਕਤੀ ਦਾ ਮਨ ਮੋਹਿਆ ਅਤੇ ਹਰ ਇੱਕ ਵਿਅਕਤੀ ਇਹਨਾਂ ਛੋਟੇ ਜਿਹੇ ਬਚਿਆ ਦੇ ਲਈ ਅਰਦਾਸ ਵੀ ਕਰਦੇ ਹਨ ਕਿ ਮਾਲਕਾ ਇਹਨਾਂ ਵਰਗੇ ਛੋਟੇ ਬੱਚੇ ਹਰ ਕਿਸੇ ਨੂੰ ਦੇਵੇ।
ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਿੰਡ ਕੈਰੋ ਦੇ ਰਹਿਣ ਵਾਲੇ ਛੋਟੇ ਭੈਣ ਭਰਾ ਗੁਰੂ ਘਰ ਨਾਲ ਇੰਨੀ ਲਿਵ ਲਾਈ ਬੈਠੇ ਹਨ ਕੀ 10 ਸਾਲ ਦਾ ਲੜਕਾ ਸਰਬਜੀਤ ਸਿੰਘ ਜੋ ਕਿ ਸੰਤ ਬਾਬਾ ਠਾਕੁਰ ਸਿੰਘ ਗੁਰਮੁਖੀ ਵਿਦਿਆਲਾ ਕੈਰੋ ਵਿੱਚ ਪੜ੍ਹਾਈ ਕਰਦਾ ਹੈ ਅਤੇ ਅਕਸਰ ਹੀ ਉਹ ਜਦ ਮੇਲਿਆਂ ਵਿੱਚ ਜਾਂਦਾ ਸੀ ਤਾਂ ਉੱਥੇ ਲੱਗੇ ਕਵੀਸ਼ਰ ਜਥਿਆਂ ਨੂੰ ਵੇਖ ਕੇ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਕਵੀਸ਼ਰ ਬਣੇਗਾ ਅਤੇ ਹਰ ਰੋਜ਼ ਉਹ ਘਰ ਆਣ ਕੇ ਯੂਟਬ ਵੱਲ ਕਵੀਸ਼ਰੀ ਵੇਖ ਕੇ ਰਿਆਜ਼ ਕਰਦਾ ਅਤੇ ਹੁਣ ਇਹੀ ਛੋਟਾ ਬੱਚਾ ਜਿੱਥੇ ਗੁਰੂ ਘਰਾਂ ਵਿੱਚ ਕਵੀਸ਼ਰੀ ਕਰਦਾ ਹੈ ਉਥੇ ਹੀ ਇਲਾਕੇ ਵਿੱਚ ਵੀ ਇਸ ਬੱਚੇ ਦੀ ਕਵੀਸ਼ਰੀ ਗਾਉਣ ਨੂੰ ਲੈ ਕੇ ਕਾਫੀ ਚਰਚਾ ਹੈ । ਕਿਉਂਕਿ ਇਸਦੀ ਆਵਾਜ਼ ਵਿੱਚ ਹੀ ਕਾਫੀ ਮਿਠਾਸ ਹੈ ਅਤੇ ਇਸੇ ਤਰ੍ਹਾਂ ਹੀ ਇਸ 13 ਸਾਲ ਦੀ ਭੈਣ ਕੋਮਲਪ੍ਰੀਤ ਕੌਰ ਜੋ ਉਹ ਵੀ ਇਸੇ ਸੰਤ ਬਾਬਾ ਠਾਕੁਰ ਸਿੰਘ ਗੁਰਮੁਖ ਵਿਦਿਆਲੇ ਵਿੱਚ ਪੜ੍ਹਾਈ ਕਰਦੀ ਹੈ ਉਹ ਆਪਣੇ ਭਰਾ ਦੇ ਕਰ ਕਮਲਾ ਤੇ ਚਲਦੇ ਹੋਏ ਗੁਰੂ ਘਰ ਨਾਲ ਲਿਵ ਲਾ ਕੇ ਕੀਰਤਨ ਸਿੱਖ ਰਹੀ ਹੈ ਜਿਸ ਦੀ ਆਵਾਜ਼ ਤੁਸੀਂ ਖੁਦ ਸੁਣ ਸਕਦੇ ਹੋ ।
ਉਥੇ ਹੀ ਇਹਨਾਂ ਦੇ ਇਨਾ ਬੱਚਿਆਂ ਦੇ ਪਿਤਾ ਨਿਰਮਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਵੱਲ ਵੇਖ ਕੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਇਸ ਉਮਰ ਵਿੱਚ ਉਹਨਾਂ ਦੇ ਬੱਚੇ ਗੁਰੂ ਘਰ ਦੇ ਨਾਲ ਜੁੜ ਚੁੱਕੇ ਹਨ ਕਿਉਂਕਿ ਅੱਜ ਦਾ ਜੋ ਜੁਗ ਚੱਲ ਰਿਹਾ ਉਸ ਵਿੱਚ ਬੱਚੇ ਗੁਰੂ ਘਰ ਨਾਲੋਂ ਟੋਟ ਰਹੇ ਹਨ ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਤਾਂ ਜੋ ਉਹਨਾਂ ਦੀ ਲਿਵ ਵੀ ਗੁਰੂ ਦੇ ਨਾਲ ਲੱਗ ਸਕੇ । ਉਧਰ ਇਹਨਾਂ ਛੋਟੇ ਬੱਚਿਆਂ ਦੀ ਮਾਤਾ ਬਲਜੀਤ ਕੌਰ ਨੇ ਵੀ ਸਭ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰਾਂ ਨਾਲ ਆਪਣੇ ਬੱਚਿਆਂ ਨੂੰ ਜੋੜਨ ਤਾਂ ਜੋ ਉਹਨਾਂ ਦੇ ਬੱਚਿਆਂ ਵਾਂਗ ਗੁਰੂ ਘਰ ਦੇ ਜਸ ਗਾ ਕੇ ਆਪਣਾ ਅਤੇ ਆਪਣੇ ਮਾਂ ਪਿਓ ਦੇ ਨਾਲ ਨਾਲ ਇਲਾਕੇ ਦਾ ਵੀ ਨਾਮ ਰੌਸ਼ਨ ਕਰ ਸਕਣ ।