SSP ਵਰੁਣ ਸ਼ਰਮਾ ਜਾਣਕਾਰੀ ਦਿੰਦੇ ਹੋਏ ਅਤੇ ਓਹਨਾ ਦੀ ਟੀਮ
ਦੀਦਾਰ ਗੁਰਨਾ
ਪਟਿਆਲਾ 22 ਮਈ 2026 : ਪਟਿਆਲਾ ਪੁਲਿਸ ਨੇ ਮੈਡੀਕਲ ਵਿਦਿਆਰਥੀ ਕਮਲਦੀਪ ਮਿੱਤਲ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਨੂੰ ਸਿਰਫ਼ 36 ਘੰਟਿਆਂ ਦੇ ਅੰਦਰ ਸੁਲਝਾ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ , ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਮ੍ਰਿਤਕ ਦਾ ਬਚਪਨ ਦਾ ਦੋਸਤ ਹੀ ਨਿਕਲਿਆ , ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਕੀਤੀ ਗਈ ਤੇਜ਼ ਅਤੇ ਗਹਿਰਾਈ ਵਾਲੀ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਸਾਹਮਣੇ ਆਏ , ਤਫ਼ਤੀਸ਼ ਅਨੁਸਾਰ ਮ੍ਰਿਤਕ ਕਮਲਦੀਪ ਮਿੱਤਲ ਨੇ ਆਪਣੇ ਦੋਸਤ ਨੂੰ ਔਨਲਾਈਨ ਕਾਰੋਬਾਰ ਲਈ ਪੈਸੇ ਦਿੱਤੇ ਸਨ , ਪਰ ਦੋਸ਼ੀ ਨੇ ਉਹ ਰਕਮ ਕਥਿਤ ਤੌਰ ’ਤੇ ਔਨਲਾਈਨ ਗੇਮਿੰਗ ਅਤੇ ਸਲਾਟ ਐਪਸ ਵਿੱਚ ਗੁਆ ਦਿੱਤੀ
ਪੁਲਿਸ ਮੁਤਾਬਕ ਪੈਸਿਆਂ ਦੇ ਦਬਾਅ, ਲਾਲਚ ਅਤੇ ਡਰ ਕਾਰਨ ਦੋਸ਼ੀ ਨੇ ਕਮਲਦੀਪ ਮਿੱਤਲ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਲਈ ਦੋਸ਼ੀ ਨੇ ਮੌਕੇ ’ਤੇ ਇੱਕ ਹੱਥ ਲਿਖਤ ਨੋਟ ਵੀ ਛੱਡਿਆ ਸੀ, ਤਾਂ ਜੋ ਜਾਂਚ ਦੀ ਦਿਸ਼ਾ ਬਦਲੀ ਜਾ ਸਕੇ , ਹਾਲਾਂਕਿ ਪਟਿਆਲਾ ਪੁਲਿਸ ਨੇ ਵਿਗਿਆਨਕ ਢੰਗ ਨਾਲ ਜਾਂਚ ਕਰਦਿਆਂ ਸਬੂਤ ਇਕੱਠੇ ਕੀਤੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਦੋਸ਼ੀ ਤੱਕ ਪਹੁੰਚ ਬਣਾਈ , ਪੁਲਿਸ ਦੀ ਇਸ ਤੇਜ਼ ਕਾਰਵਾਈ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ , ਪਟਿਆਲਾ ਪੁਲਿਸ ਨੇ ਕਿਹਾ ਕਿ ਕਾਨੂੰਨ ਤੋਂ ਕੋਈ ਵੀ ਬਚ ਨਹੀਂ ਸਕਦਾ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ
- Download Babushahi App
-
-