ਨੌਜਵਾਨ ਸਪੋਰਟਸ ਕਲੱਬ ਸਾਹਲੋਂ ਵਲੋਂ ਫੁੱਟਬਾਲ ਟੂਰਨਾਮੈਂਟ ਕੀਤਾ ਆਰੰਭ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 14 ਫਰਵਰੀ,2025
ਨੌਜਵਾਨ ਸਪੋਰਟਸ ਵੈਲਫੇਅਰ ਕਲੱਬ ਸਾਹਲੋਂ ਵਲੋਂ ਸਲਾਨਾ ਫੁੱਟਬਾਲ ਟੂਰਨਾਮੈਂਟ ਮਿਤੀ 12 ਫਰਵਰੀ ਤੋਂ 16 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ ।ਜਿਸ ਦਾ ਉਦਘਾਟਨ ਸਰਪੰਚ ਹਰਮੇਸ਼ ਭਾਰਤੀ ਨੇ ਕੀਤਾ। ਅੱਜ ਮੈਚ ਦੇ ਦੂਸਰੇ ਦਿਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜਸਵੰਤ ਸਿੰਘ ਭੱਟੀ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ ਨਵਾਂਸ਼ਹਿਰ ਪਹੁੰਚੇ ਜਿਨ੍ਹਾਂ ਨੇ ਕਲੱਬ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਖੇਡਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਚੁਸਤ ਹੁੰਦਾ ਹੈ। ਅੱਜ ਦਾ ਫੁੱਟਬਾਲ ਮੈਚ ਪਿੰਡ ਕਾਹਮਾ ਤੇ ਰਹੀਮਪੁਰ ਖੁਰਦ ਵਿਚਕਾਰ ਹੋਇਆ ਜਿਸ ਵਿੱਚ ਕਾਹਮਾ 4-0 ਨਾਲ ਜੇਤੂ ਰਿਹਾ। ਦੂਸਰਾ ਮੈਚ ਨਡਾਲੋਂ ਤੇ ਰਾਮ ਰਾਏਪੁਰ ਦਰਮਿਆਨ ਹੋਇਆ ਜਿਸ ਵਿਚ ਨਡਾਲੋਂ ਦੀ ਟੀਮ ਨੇ ਦੋ ਇੱਕ ਨਾਲ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਰਣਜੀਤ ਸਿੰਘ,ਪੰਚ ਜਸਵਿੰਦਰ ਸਿੰਘ, ਖਜਾਨਚੀ ਕਰਨਜੀਤ ਸਿੰਘ, ਮੈਂਬਰ ਲਵਪ੍ਰੀਤ ਸਿੰਘ, ਰਾਜੇਸ਼ ਕੁਮਾਰ, ਗੁਰਸ਼ਰਨ ਸਿੰਘ, ਪੰਚ ਇੰਦਰਪਾਲ, ਸਤਨਾਮ ਸਿੰਘ ਭੱਟੀ, ਸੰਤੋਖ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਭੱਟੀ, ਗੁਰਵਿੰਦਰ ਸਿੰਘ ਭੱਟੀ ਹਾਜ਼ਰ ਸਨ।