ਨੌਜਵਾਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪਿੰਡਾਂ ਵਿਖੇ ਪਹੁੰਚਣ *ਤੇ ਕੀਤਾ ਸਵਾਗਤ
ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦੇ ਨਾਲ—ਨਾਲ ਸਕਿਲ ਕੋਰਸ ਕਰਵਾ ਕੇ ਦਿੱਤਾ ਜਾਵੇਗਾ ਰੋਜਗਾਰ—ਨਰਿੰਦਰ ਪਾਲ ਸਿੰਘ ਸਵਨਾ
ਵਿਧਾਇਕ ਫਾਜ਼ਿਲਕਾ ਤੇ ਮੈਡਮ ਖੁਸ਼ਬੂ ਸਵਨਾ ਨੇ ਕੋਇਲ ਖੇੜਾ, ਬਕੈਣ ਵਾਲਾ ਤੇ ਜੰਡਵਾਲਾ ਮੀਰਾਸਾਂਗਲਾ ਵਿਖੇ ਪਹੁੰਚ ਕੇ ਨਸ਼ਿਆਂ ਖਿਲਾਫ ਆਵਾਜ ਬੁਲੰਦ ਕਰਨ ਦਾ ਦਿੱਤਾ ਸੁਨੇਹਾ
ਫਾਜ਼ਿਲਕਾ 4 ਜੂਨ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਉਲੀਕੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿਖੇ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਵੱਲੋਂ ਵੀ ਮੁਹਿਮ ਨੂੰ ਸਫਲ ਬਣਾਉਣ ਵਿਚ ਭਰਪੂਰ ਸਾਥ ਮਿਲ ਰਿਹਾ ਹੈ। ਪਿੰਡ ਜੰਡਵਾਲਾ ਮੀਰਾਸਾਂਗਲਾ ਵਿਖੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਦੇ ਪਹੁੰਚਣ *ਤੇ ਨੌਜਵਾਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਝੰਡੇ ਚੱਕ ਕੇ ਨਸ਼ਾ ਮੁਕਤੀ ਯਾਤਰਾ ਦਾ ਪਿੰਡਾਂ ਵਿਖੇ ਪਹੁੰਚਣ *ਤੇ ਸਵਾਗਤ ਕੀਤਾ।
ਫਾਜਿ਼ਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਪਿੰਡ ਕੋਇਲ ਖੇੜਾ, ਬਕੈਣ ਵਾਲਾ ਤੇ ਜੰਡਵਾਲਾ ਮੀਰਾਸਾਂਗਲਾ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਵੇਖਿਆ ਗਿਆ ਸੁਪਨਾ ਨੌਜਵਾਨਾਂ ਦੇ ਸਹਿਯੋਗ ਸਦਕਾ ਹੀ ਪੂਰਾ ਕੀਤਾ ਜਾ ਸਕਦਾ ਹੈ ਤੇ ਲੋਕਾਂ ਵੱਲੋਂ ਦਿੱਤੇ ਯੋਗਦਾਨ ਤਹਿਤ ਪਿਛਲੇ ਤਿੰਨ ਮਹੀਨਿਆਂ ਦੌਰਾਨ ਨਸ਼ਾਂ ਤਸਕਰਾਂ ਖਿਲਾਫ ਅਨੇਕਾ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਜੇਲਾਂ ਅੰਦਰ ਸੁਟਿਆ ਜਾ ਰਿਹਾ ਤੇ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਪ੍ਰੋਪਰਟੀਆਂ ਨੂੰ ਵੀ ਢਾਇਆ ਜਾ ਰਿਹਾ ਹੈ।
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕਰਨ ਦੇ ਨਾਲ—ਨਾਲ ਨਸ਼ੇ ਦੇ ਪੀੜਤਾਂ ਦਾ ਵੀ ਇਲਾਜ ਕਰਵਾਉਣ ਵਿਚ ਵੀ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾੜੀ ਸੰਗਤ ਵਿਚ ਫਸ ਜਾਣ ਕਾਰਨ ਸਾਡੇ ਬਚੇ ਦਲਦਲ ਵਿਚ ਚਲੇ ਗਏ ਹਨ ਜਿਨ੍ਹਾਂ ਨੂੰ ਬਾਹਰ ਕੱਢਣਾ ਤੇ ਸਮਾਜ ਦੀ ਮੁੱਖ ਧਾਰਾ ਨਾਲ ਜ਼ੋੜਨਾ ਸਾਡਾ ਫਰਜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਪੀੜਤਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਸਕਿਲ ਕੋਰਸ ਕਰਵਾ ਕੇ ਨੌਜਵਾਨਾਂ ਨੂੰ ਰੋਜਗਾਰ ਨਾਲ ਜ਼ੋੜਿਆ ਜਾ ਰਿਹਾ ਹੈ ਤਾਂ ਜ਼ੋ ਉਹ ਮੁੜ ਤੋਂ ਇਸ ਮਾੜੀ ਅਲਾਮਤ ਦਾ ਸ਼ਿਕਾਰ ਨਾ ਹੋ ਸਕੇ।ਉਨ੍ਹਾਂ ਪਿੰਡ ਵਾਸੀਆਂ ਨੂੰ ਪਿੰਡਾਂ ਅੰਦਰ ਯੂਥ ਕਲਬ ਬਣਾਉਣ ਲਈ ਵੀ ਕਿਹਾ।
ਇਸ ਮੌਕੇ ਖੁਸ਼ਬੂ ਸਾਵਨਸੁਖਾ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ੋ ਨਸ਼ਾ ਵੇਚਦਾ ਹੈ ਉਹ ਕਿਸੇ ਦਾ ਰਿਸ਼ਤੇਦਾਰ ਨਹੀਂ, ਕਿਸੇ ਦਾ ਸਕਾ ਨਹੀਂ ਉਹ ਸਮਾਜ ਵਿਰੋਧੀ ਹੈ ਤੇ ਸਾਡੀ ਨੋਜਵਾਨ ਪੀੜ੍ਹੀ ਨੂੰ ਅਜਿਹੇ ਅਨਸਰਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਸ਼ੁਰੂਆਤੀ ਦੌਰ ਵਿਚ ਹੀ ਆਪਣੇ ਬਚਿਆਂ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਉਹ ਸਹੀ ਖਾ—ਪੀ ਰਿਹਾ ਹੈ, ਉਸਦਾ ਸੁਭਾਅ ਠੀਕ ਹੈ ਜੇ ਉਹ ਘਰ ਵਿਚ ਠੀਕ ਢੰਗ ਨਾਲ ਵਿਵਹਾਰ ਨਹੀਂ ਕਰ ਰਿਹਾ ਹੈ ਤਾਂ ਬਚੇ ਨਾਲ ਗਲਬਾਤ ਕੀਤੀ ਜਾਵੇ ਕਿ ਉਸਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ। ਇਸ ਨਾਲ ਨੋਜਵਾਨ ਪੀੜੀ ਮਾੜੀ ਸੰਗਤ ਤੋਂ ਬਚੇਗੀ ਤੇ ਨਸ਼ਿਆਂ *ਤੇ ਠਲ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਹਾਜਰੀਨ ਨੂੰ ਨਸ਼ਿਆਂ ਖਿਲਾਫ ਆਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ।ਇਸ ਦੌਰਾਨ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਸਹੁੰ ਵੀ ਚੁਕਾਈ ਗਈ।
ਇਸ ਮੋਕੇ ਵਿਧਾਇਕ ਫਾਜ਼ਿਲਕਾ ਤੇ ਮੈਡਮ ਖੁਸ਼ਬੂ ਸਵਨਾ ਨੇ ਬਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਤਾਂ ਜ਼ੋ ਨੋਜਵਾਨ ਵਰਗ ਖੇਡਾਂ ਵੱਲ ਉਤਸਾਹਿਤ ਹੋਵੇ ਤੇ ਆਪਣੇ ਆਪ ਨੂੰ ਬੁਰੀਆ ਆਦਤਾ ਤੋਂ ਬਚਾ ਕੇ ਸਿਹਤਮੰਦ ਰਹੇ।
ਇਸ ਮੌਕੇ ਬੀ.ਡੀ.ਪੀ.ਓ ਗਗਨਦੀਪ ਕੌਰ, ਕੋਆਰਡੀਨੇਟਰ ਰਾਜੇਸ਼ ਖੁਰਾਣਾ, ਸੋਮਾ ਰਾਣੀ, ਲਵਪ੍ਰੀਤ, ਰਘੁਬੀਰ ਸਾਮਲਾ ਆਦਿ ਪਤਵੰਤੇ ਸਜਨ ਮੌਜੂਦ ਸਨ।
ਬਾਕਸ ਲਈ ਪ੍ਰਸਤਾਵਿਤ
ਕੋਇਲ ਖੇੜਾ ਵਿਖੇ ਪਾਰਕ ਦੀ ਸ਼ੁਰੂਆਤ
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਮੈਡਮ ਖੁਸ਼ਬੂ ਸਵਨਾ ਨੇ ਪਿੰਡ ਕੋਇਲ ਖੇੜਾ ਵਿਖੇ 9 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਪਾਰਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਬਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਖੇਡਣ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ ਵਿਖੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜ਼ੋ ਸਾਡੀ ਨੌਜਵਾਨ ਪੀੜ੍ਹੀ ਦਾ ਭਵਿੱਖ ਉਜਵਲ ਹੋਵੇ।ਉਨ੍ਹਾਂ ਕਿਹਾ ਕਿ ਪਾਰਕਾਂ ਦੇ ਨਾਲ—ਨਾਲ, ਖੇਡ ਸਮਾਨ ਅਤੇ ਜਿੰਮ ਦਾ ਸਮਾਨ ਵੀ ਨੌਜਵਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।