ਨੈਸ਼ਨਲ ਹਾਈਵੇ 'ਤੇ ਟੁਰਿਸਟ ਬੱਸ ਪਲਟੀ, ਪਿੱਛੋਂ ਆ ਵੱਜੀਆਂ ਤਿੰਨ ਚਾਰ ਗੱਡੀਆਂ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 22 May 2026
ਜਿਲਾ ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਦੇ ਨਜ਼ਦੀਕ ਪਠਾਨਕੋਟ ਨੈਸ਼ਨਲ ਹਾਈਵੇ ਤੇ ਵੱਡਾ ਸੜਕ ਹਾਦਸਾ ਹੋਇਆ ਹੈ ਜਿੱਥੇ ਇੱਕ ਟੂਰਿਸਟ ਬੱਸ ਪਲਟਨ ਕਾਰਨ ਪਿੱਛੋਂ ਆ ਕੇ ਉਸਦੇ ਵਿੱਚ ਤਿੰਨ ਚਾਰ ਗੱਡੀਆਂ ਆ ਟਕਰਾਈਆਂ । ਦੁਰਘਟਨਾ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋਣ ਦੀ ਖਬਰ ਹੈ ਜਦਕਿ ਪੰਜ ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਸੰਤੁਲਣ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ।ਬੱਸ ਪਲਟਣ ਤੋਂ ਬਾਅਦ ਤਿੰਨ ਤੋਂ ਚਾਰ ਗੱਡਿਆ ਵੀ ਆਪਸ ਚ ਟਕਰਾ ਗਈਆਂ।ਬੱਸ ਚ ਸਵਾਰ ਕਾਲਜ ਵਿਦਿਆਰਥੀਆਂ ਵਿਚੋਂ ਤਿੰਨ ਦੀ ਮੌਤ ਹੋ ਗਈ ਜਦਕਿ 5 ਦੇ ਕਰੀਬ ਹੋਰ ਵਿਦਿਆਰਥੀ ਵੀ ਜ਼ਖਮੀ ਹੋਏ ਹਨ।ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ ਅਤੇ ਬੱਸ ਵਿੱਚ ਜਿਆਦਾਤਰ ਵਿਦਿਆਰਥੀ ਸਵਾਰ ਸਨ ਜਿਹੜੇ ਪੜ੍ਹਾਈ ਦੇ ਪੇਪਰ ਖਤਮ ਹੋਣ ਤੋਂ ਬਾਅਦ ਆਪਣੇ ਘਰ ਜੰਮੂ ਜਾ ਰਹੇ ਸਨ ।ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਦਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਹਾਦਸਾ ਗ੍ਰਸਤ ਹੋਈ ਬੱਸ ਅਤੇ ਗੱਡੀਆਂ ਨੂੰ ਸਾਈਡ ਤੇ ਕਰਕੇ ਆਵਾਜਾਈ ਨੂੰ ਬਹਾਲ ਕਰਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
- Download Babushahi App
-
-