ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ ਥਰਮਲ ਦੀਆਂ ਝੀਲਾਂ ਤੇ ਸਫਾਈ ਮੁਹਿੰਮ ਚਲਾਈ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2026 : ਨਿਰੰਕਾਰੀ ਮਿਸ਼ਨ ਦੀ ਪ੍ਰਮੁੱਖ ਮਾਤਾ ਸੁਦੀਕਸ਼ਾ ਜ਼ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਮਾਰਗ ਦਰਸ਼ਨ ਹੇਠ, "ਸਵੱਛ ਜਲ, ਸਵੱਛ ਮਨ" ਮੁਹਿੰਮ ਤਹਿਤ ਅੱਜ ਬਠਿੰਡਾ ਵਿਖੇ ਨਿਰੰਕਾਰੀ ਮਿਸ਼ਨ ਦੇ ਵਲੰਟੀਅਰਾਂ ਨੇ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਝੀਲ ਨੰਬਰ ਦੋ ਅਤੇ ਤਿੰਨ 'ਤੇ ਸਫਾਈ ਮੁਹਿੰਮ ਚਲਾਈ।ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਮੇਅਰ, ਪਦਮਜੀਤ ਮਹਿਤਾ ਅਤੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ, ਸ੍ਰੀ ਅਮਰਜੀਤ ਮਹਿਤਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖਕੇ ਦੀ ਭਰਪੂਰ ਸਲਾਘਾ ਕੀਤੀ।
ਇਸ ਮੌਕੇ ਬਠਿੰਡਾ ਦੇ ਸਮੂਹ ਸੇਵਾ ਦਲ ਅਤੇ ਸਾਧ ਸੰਗਤ ਨੇ ਵਿਆਪਕ ਰੂਪ 'ਚ ਸਫਾਈ ਸਫਾਈ ਕੀਤੀ, ਕੂੜੇ ਨੂੰ ਟਰਾਲੀਆਂ ਨਾਲ ਚੁੱਕ ਕੇ ਠੀਕ ਜਗ੍ਹਾ ਪਹੁੰਚਾਇਆ ਅਤੇ ਕੁਝ ਪੌਦੇ ਵੀ ਲਗਾਏ ਗਏ। ਨਿਰੰਕਾਰੀ ਮਿਸ਼ਨ ਦੇ ਆਗੂਆਂ ਨੇ ਦੱਸਿਆ ਕਿ ਇਹ ਮੁਹਿੰਮ ਮੁਲਕ ਦੇ 25 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 930 ਸ਼ਹਿਰਾਂ ਵਿੱਚ 1,600 ਤੋਂ ਵੱਧ ਥਾਵਾਂ 'ਤੇ ਚਲਾਈ ਗਈ ਅੱਛਾ ਜਿਸ ਵਿੱਚ ਲਗਭਗ 1.2 ਮਿਲੀਅਨ ਵਲੰਟੀਅਰਾਂ ਨੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਇਹ ਸਿਰਫ਼ ਵਾਤਾਵਰਣਕ ਯਤਨ ਨਹੀਂ ਸਗੋਂ ਅਧਿਆਤਮਿਕਤਾ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਇੱਕ ਸ਼ਾਨਦਾਰ ਸੁਮੇਲ ਸੀ, ਜੋ ਹਰੇਕ ਵਿਅਕਤੀ ਦੇ ਦਿਲਾਂ ਨੂੰ ਛੂੰਹਦਾ ਸੀ ਅਤੇ ਉਨ੍ਹਾਂ ਦੀ ਜਾਗਰੂਕਤਾ ਅਤੇ ਕਰਤੱਵ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਸੀ।
Click to Follow Babushahi Facebook page →