ਨਗਰ ਕੌਂਸਲ ਵਲੋਂ ਦਿੱਤਾ ਐਡਵਰਟਾਇਜਮੈਂਟ ਦੇ ਠੇਕੇ ਦੀਆਂ ਉਡ ਰਹੀਆਂ ਹਨ ਧੱਜੀਆਂ
ਦੁਕਾਨ ਅੱਗੇ ਧੱਕੇ ਨਾਲ ਲਾ ਰਹੇ ਹਨ ਪੋਲ
ਜਗਰਾਓਂ, 29 ਦਸੰਬਰ (ਦੀਪਕ ਜੈਨ )ਨਗਰ ਕੌਂਸਲ ਜਗਰਾਓਂ ਵਲੋਂ ਦਿੱਤਾ ਇਸ਼ਤਿਹਾਰਬਾਜੀ ਦੇ ਠੇਕੇ ਦੀਆਂ ਨਿਯਮਾਂ ਦੇ ਉਲਟ ਚੱਲ ਕੇ ਸ਼ਰੇਆਮ ਧੱਜੀਆਂ ਉਡਾ ਕੇ ਸਰਕਾਰ ਨੂੰ ਲੱਖਾ ਦਾ ਚੂਨਾ ਲਗਾਇਆਂ ਜਾ ਰਿਹਾ ਹੈ। ਠੇਕੇਦਾਰ ਵਲੋਂ ਬਜ਼ਾਰ ਦੇ ਵਿਚ ਦੁਕਾਨਾ ਦੇ ਮੁਹਰੇ ਧੱਕੇ ਨਾਲ ਖੱਬੇ ਲਗਾ ਕੇ ਇਸ਼ਤਿਹਾਰੀ ਬੋਰਡ ਲਾਉਣ ਦਾ ਮੁੱਦਾ ਵੀ ਕਾਫੀ ਗਰਮਾਇਆ ਹੋਇਆ ਹੈ। ਸਥਾਨਕ ਪੁੱਲ ਦੇ ਸ਼ੁਰੂ ਵਿਚ ਹੀ ਇਕ ਇਸ਼ਤਿਹਾਰੀ ਬੋਰਡ ਫਡੀਸਨ ਬਣਾ ਕੇ ਲਗਾਇਆ ਗਿਆ ਹੈ, ਜੋ ਕਿ ਫਡੀਸਨ ਸੜਕ ਦੇ ਵਿਚ ਆਉਂਦਾ ਹੈ ਜੋ ਦੁਰਘਨਾਵਾਂ ਹੋਣ ਦਾ ਸੱਦਾ ਦਿੰਦਾ ਹੈ। ਪੁੱਲ ਖਤਮ ਹੋਣ ਦੇ ਸੱਜੇ ਪਾਸੇ ਇਕ ਦੁਕਾਨ ਦੇ ਮੁਹਰੇ ਪੋਲ ਲਾਉਣ ਸਮੇਂ ਦੁਕਾਨਦਾਰਾਂ ਨੇ ਰੋਸ ਜਤਾਇਆ ਤਾਂ ਠੇਕੇਦਾਰ ਨੇ ਉਸ ਜਗਾਂ ਤੇ ਪੋਲ ਨਾ ਲਾ ਕੇ ਸਾਹਮਣੇ ਦੂਜੇ ਪਾਸੇ ਲਾਉਣ ਸ਼ੁਰੂ ਕਰ ਦਿੱਤਾ।

ਨਗਰ ਕੌਂਸਲ ਜਗਰਾਓਂ ਅਤੇ ਮੈਸਰਜ਼ ਐਡਵਾਂਟੇਜ ਐਡਵਰਟਾਈਜ਼ਿੰਗ ਵਿਚਕਾਰ ਨਗਰ ਕੌਂਸਲ ਜਗਰਾਓਂ ਦੀ ਹਦੂਦ ਅੰਦਰ ਇਸ਼ਤਿਹਾਰਬਾਜ਼ੀ ਲਈ ਥਾਵਾਂ ਦੀ ਅਲਾਟਮੈਂਟ ਕੀਤੀ ਗਈ ਸੀ ਇਹ ਅਲਾਟਮੈਂਟ 1 ਅਪ੍ਰੈਲ 2024 ਨੂੰ ਨਗਰ ਕੌਂਸਲ, ਜਗਰਾਓਂ ਦੇ ਦਫ਼ਤਰ ਵਿਚ 7 ਸਾਲਾਂ ਦੀ ਮਿਆਦ ਲਈ ਨਗਰ ਕੌਂਸਲ ਜਗਰਾਓਂ ਦੀ ਸੀਮਾ ਵਿਚ ਇਸ਼ਤਿਹਾਰ ਲਈ ਥਾਵਾਂ ਦੀ ਅਲਾਟਮੈਂਟ ਲਈ ਕੀਤਾ ਸੀ ਇਹ ਠੇਕਾ ਪਹਿਲੇ ਸਾਲ ਲਈ ਪ੍ਰਤੀ ਸਾਲ 15,27,000/- ਰੁਪਏ ਅਜਿਹੀ ਕੀਮਤ ਦੇ ਨਾਲ ਹੋਇਆ ਸੀ ਜਿਸ ਦੀਆ ਮਾਸਿਕ ਕਿਸ਼ਤਾਂ ਵਿਚ 1,27,250/- ਦੇਣੀਆਂ ਸੀ ਜਿਸ ਦੇ ਵਿਚ ਯੂਨੀਪੋਲ, ਗੈਂਟਰੀ, ਫੁੱਟ-ਓਵਰ ਬ੍ਰਿਜ ਅਤੇ ਬੱਸ ਕਤਾਰ ਸ਼ੈਲਟਰ ਆਦਿ ਐਡਵਰਟਾਈਜ਼ਿੰਗ ਬੋਰਡ ਲਗਾਉਣ ਦੇ ਠੇਕੇਦਾਰ ਵਲੋਂ ਸਰਕਾਰੀ ਰੇਟ ਤੋਂ ਵੀ ਜਿਆਦਾ ਕੀਮਤ ਵਸੂਲੀ ਜਾ ਰਹੀ ਹੈ। ਰੇਲਵੇ ਪੁਲ ਦੇ ਦੋਨੇ ਪਾਸੇ ਗੈਰ ਕਾਨੂੰਨੀ ਢੰਗ ਨਾਲ ਵੱਡੇ ਯੂਨੀਪੋਲ ਲਗਾਏ ਹਨ ਜੋ ਕੀ ਰੋਜਾਨਾ ਹੀ ਪੁਲ ਦੇ ਉਪਰ ਐਕਸੀਡੈਂਟ ਹੁੰਦੇ ਸਨ ਨਾ ਹੀ ਖੰਭਿਆਂ ਨੂੰ ਜ਼ਮੀਨ ਤੋਂ 5 ਫੁੱਟ ਦੀ ਉਚਾਈ ਤੱਕ ਉੱਚ-ਗ੍ਰੇਡ ਹਰੇ ਰੰਗ ਦੇ ਰਿਫਲੈਕਟਿਵ ਟੇਪ ਨਾਲ ਢੱਕਿਆ ਨਹੀਂ ਗਈ ਜਿਸ ਦੇ ਵਿਚ ਐਕਸੀਡੈਂਟ ਹੋਣ ਦਾ ਖਤਰਾਂ ਰਹਿੰਦਾ ਹੈ ਬਿਜਲੀ ਬੋਰਡ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਯੂਨੀਪੋਲ ਤੇ ਲਗਾਏ ਹੋਏ ਐਡਵਰਟਾਈਜ਼ਿੰਗ ਬੋਰਡ ਨੂੰ ਆਰਜੀ ਤੌਰ ‘ਤੇ ਇਕ ਸਾਲ ਲਈ ਕੁਨੈਕਸ਼ਨ ਦਿੰਦੇ ਹਾਂ। ਇਕ ਕੁਨੈਕਸ਼ਨ ਨਾਲ ਇਕ ਹੀ ਬੋਰਡ ਦਾ ਲੋਡ ਪੂਰਾ ਹੋ ਜਾਂਦਾ ਹੈ। ਤਹਿਸੀਲ ਚੌਂਕ ਤੋਂ ਸਿੱਧਵਾਂ ਬੇਟ ਰੋਡ ਵਾਲੀ ਸਾਇਡ ਕੰਪਨੀ ਨੂੰ ਇਕ ਕੁਨੈਕਸ਼ਨ ਦਿੱਤਾ ਹੈ। ਜਦੋਂ ਉਹਨਾ ਨੂੰ ਤਹਿਸੀਲ ਚੌਂਕ ‘ਚ ਲੱਗੇ 5 ਬੋਰਡਾ ਦੇ ਕੁਨੈਕਸ਼ਨਾਂ ਬਾਰੇ ਪੁੱਛਿਆਂ ਤਾ ਉਹਨਾ ਕਿਹਾ ਇਸ ਦੀ ਚੈਕਿੰਗ ਕੀਤੀ ਜਾਵੇਗੀ। ਇਸ ਸਬੰਧੀ ਨਗਰ ਕੌਂਸਲ ਦੇ ਈ.ਓ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਠੇਕੇਦਾਰ ਵਲੋਂ ਨਿਸਚਿਤ ਕੀਤੀ ਇਸ਼ਤਿਹਾਰ ਦੀ ਕੀਮਤ ਤੋਂ ਜਿਆਦਾ ਕੀਮਤ ਵਸੂਲੀ ਜਾ ਰਹੀ ਹੈ ਜਾ ਐਗਰੀਮੈਂਟ ਦੀ ਉਲੰਘਣਾ ਕਰਦਾ ਹੈ ਤਾ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਕੰਪਨੀ ਦੇ ਪਾਰਟਨਰ ਅਮਰੀਕ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਦੱਸਿਆ ਕਿ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ। ਜਦੋਂ ਯੂਨੀਪੋਲ ਦੀ ਗਿਣਤੀ ਅਤੇ ਬੋਰਡ ਦੇ ਬਿਜਲੀ ਕਨੈਕਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਅਸੀਂ ਕਾਨੂੰਨ ਮੁਤਾਬਿਕ ਹੀ ਲਗਏ ਹਨ ।