ਡੀ.ਡੀ. ਅਕੈਡਮੀ ਵੱਲੋਂ ਪਿੰਡ ਬੱਲ੍ਹੋ ਦੇ 'ਬੇਬੇ ਬਾਪੂ ਸਕੂਲ' ਚਲਾਉਣ ਵਾਲੀ ਸੰਸਥਾ ਦਾ ਸਨਮਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ, 28 ਮਾਰਚ 2026 : ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾ ਰਹੀ ਸੰਸਥਾ ਡੀ.ਡੀ. ਅਕੈਡਮੀ ਵੱਲੋਂ ਬਠਿੰਡਾ ਵਿੱਚ ਕੀਤੇ ਗਏ ਸਮਾਗਮ ਦੌਰਾਨ ਪਿੰਡ ਬੱਲ੍ਹੋ ਤਰਨਜੋਤ ਵੈਲਫੇਅਰ ਸੁਸਾਇਟੀ ਤਰਫੋ ਬੇਬੇ ਬਾਪੂ ਦੇ ਚਲਾਏ ਜਾ ਰਹੇ ਸਕੂਲ ਦੀ ਅਧਿਆਪਕਾ ਰਾਜਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਨੇ'ਬੇਬੇ ਬਾਪੂ ਸਕੂਲ' ਰਾਹੀਂ ਅਨਪੜ੍ਹ ਬਜ਼ੁਰਗਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਮਹਿਮ ਵਿੱਢੀ ਹੋਈ ਹੈ ।
ਸਨਮਾਨ ਸਮਾਰੋਹ ਦੌਰਾਨ ਅਕੈਡਮੀ ਦੇ ਆਗੂ ਕੇਸਰ ਸਿੰਘ ਨੇ ਬੋਲਦਿਆਂ ਕਿਹਾ ਕਿ ਤਰਨਜੋਤ ਵੈਲਫੇਅਰ ਸੋਸਾਇਟੀ ਵਿੱਚ ਕੰਮ ਕਰਨ ਵਾਲੀ ਰਾਜਵਿੰਦਰ ਕੌਰ ਵਰਗੀਆਂ ਸ਼ਖਸੀਅਤਾਂ ਸਮਾਜ ਲਈ ਚਾਨਣ ਮੁਨਾਰਾ ਹਨ।
ਉਨ੍ਹਾਂ ਕਿਹਾ ਕਿ ਜਿਸ ਨਿਰਸਵਾਰਥ ਭਾਵਨਾ ਨਾਲ 'ਬੇਬੇ ਬਾਪੂ ਸਕੂਲ' ਚ ਅਨਪੜ੍ਹਾਂ ਨੂੰ ਦਸਖ਼ਤ ਕਰਨੇ ਸਿਖਾਏ ਜਾਂਦੇ ਨੇ ਅਤੇ ਮਾਣ ਭੇਟਾ ਦੇ ਤੌਰ ਤੇ 100 ਰੁਪਏ ਦਿੱਤੇ ਜਾਂਦੇ ਹਨ ਜੋ ਕਿ ਬੇਮਿਸਾਲ ਹੈ। ਅਕੈਡਮੀ ਵੱਲੋਂ ਰਾਜਵਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਂਟ ਕਰਕੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੱਤੀ ਗਈ।ਇਸ ਮੌਕੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਡੀ.ਡੀ. ਅਕੈਡਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਹੋਰ ਬਿਹਤਰ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਹੈ ਕੀ ਪਿੰਡ ਵਿੱਚ ਕੋਈ ਵੀ ਅੰਗੂਠਾ ਸਾਫ ਨਾ ਰਹੇ ਤੇ ਹਰੇਕ ਮਰਦ ਔਰਤ ਦਸਖ਼ਤ ਕਰਦਾ ਹੋਵੇ।
Click to Follow Babushahi Facebook page →