ਡਾ ਮਨੋਹਰ ਸਿੰਘ ਨੂੰ ਇੰਟਕ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ
ਰਵੀ ਜੱਖੂ
ਚੰਡੀਗੜ੍ਹ, 31 ਜਨਵਰੀ 2026
ਡਾ ਮਨੋਹਰ ਸਿੰਘ ਨੂੰ ਇੰਟਕ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਨੈਸ਼ਨਲ ਯੂਨੀਅਨ ਕਾਂਗਰਸ (ਇੰਟਕ) ਦੇ ਨੈਸ਼ਨਲ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਰਾਹੀਂ ਅੱਜ ਇੰਡੀਅਨ ਨੈਸ਼ਨਲ ਯੂਨੀਅਨ ਕਾਂਗਰਸ ਵੱਲੋਂ ਡਾ ਮਨੋਹਰ ਸਿੰਘ ਦੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਇਹ ਅਹਿਮ ਜੁਮੇਵਾਰੀ ਸੌਂਪੀ ਗਈ ਹੈ। ਡਾ ਮਨੋਹਰ ਸਿੰਘ ਜੋ ਪੇਸ਼ੇ ਵਜੋਂ ਸਪੈਸ਼ਲਿਸਟ ਡਾਕਟਰ ਹਨ ਅਤੇ ਉਨ੍ਹਾਂ ਨੇ ਕਾਨੂੰਨੀ ਅਤੇ ਜਰਨਲਿਜ਼ਮ ਦੀ ਵਿਦਿਆ ਵੀ ਹਾਸਿਲ ਕੀਤੀ ਹੋਈ ਹੈ ਅੱਜ ਕਲ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਵਿੱਚ ਵਿਚਰ ਰਹੇ ਹਨ।