ਝਪਟਮਾਰ ਨੇ ਕੰਨ ਤੋਂ ਵਾਲੀ ਲਾ ਕੇ ਪਾੜ ਦਿੱਤਾ ਕੰਨ
ਰੋਹਿਤ ਗੁਪਤਾ
ਗੁਰਦਾਸਪੁਰ , 14 ਸਤੰਬਰ 2025 :
ਬਬਿਤਾ ਨਾਮ ਦੀ ਆਂਗਨਵਾੜੀ ਵਰਕਰ ਆਪਣੇ ਬੇਟੇ ਨਾਲ ਸਕੂਟਰੀ ਦੇ ਪਿੱਛੇ ਬੈਠ ਕੇ ਬਟਾਲਾ ਰੋਡ ਤੇ ਕਿਸੇ ਮਰੀਜ਼ ਨੂੰ ਦੇਖਣ ਜਾ ਰਹੀ ਸੀ ਕਿ ਪਿੱਛੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਤੇ ਉਸ ਦੇ ਕੰਨ ਤੇ ਝਪੱਟਾ ਮਾਰ ਕੇ ਕੰਨ ਚੋਂ ਬਾਲੀ ਲਾ ਲਈ ਬਾਲੀ ਲਾਉਂਦੇ ਸਮੇਂ ਜਦੋਂ ਨੌਜਵਾਨ ਨੇ ਬਾਲੀ ਖਿੱਚੀ ਤਾਂ ਬਬੀਤਾ ਦਾ ਕੰਨ ਵੀ ਪਾਟ ਗਿਆ ਜਿਸ ਤੇ ਸੱਤ ਟਾਂਕੇ ਲੱਗੇ ਹਨ । ਬਬੀਤਾ ਦੇ 14 ਸਾਲਾਂ ਦੇ ਬੇਟੇ ਨੇ ਝਪਟ ਮਾਰਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਉਹ ਕਾਬੂ ਨਹੀਂ ਆਇਆ।