ਦੀਦਾਰ ਗੁਰਨਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਜ਼ਿਲਾ ਪੱਧਰੀ ਕਮੇਟੀ ਵੱਲੋਂ ਉਦਯੋਗਿਕ ਨੀਤੀ-2022 ਅਧੀਨ ਜਿਲੇ ਵਿੱਚ ਦੋ ਨਵੀਆਂ ਇਕਾਈਆਂ ਨੂੰ ਇੰਸੈਂਟਿਵ (ਵਿੱਤੀ ਪ੍ਰੋਤਸਾਹਨ) ਦਿੱਤੇ ਗਏ , ਇਹਨਾਂ ਇਕਾਈਆਂ ਵਿੱਚ ਜੈ ਪਾਰਵਤੀ ਫੋਰਜ ਤੇ ਵੈਪਰੋ ਪੈਕਜਿੰਗ ਲਿਮਿਟਡ, ਸ਼ਾਮਿਲ ਹਨ
ਉਨ੍ਹਾਂ ਦੱਸਿਆ ਕਿ ਇਨ੍ਹਾਂ ਇਕਾਈਆਂ ਦੇ ਲੱਗਣ ਨਾਲ ਮੋਹਾਲੀ ਜ਼ਿਲ੍ਹੇ ਵਿੱਚ 3500 ਲੱਖ ਰੁਪਏ ਦਾ ਨਵਾਂ ਨਿਵੇਸ਼ ਆਇਆ ਹੈ , ਇਨ੍ਹਾਂ ਵਿੱਚੋਂ ਇੱਕ ਇਕਾਈ ਨੂੰ ਸਟੈਂਪ ਡਿਊਟੀ ਰੀਇਮਬਰਸਮੈਂਟ (ਛੋਟ) ਦਿੱਤੀ ਗਈ ਹੈ ਅਤੇ ਦੂਸਰੀ ਇਕਾਈ ਨੂੰ ਬਿਜਲੀ ਕਰ ਤੋਂ ਸੱਤ ਸਾਲਾਂ ਲਈ ਛੋਟ ਦਿੱਤੀ ਗਈ ਹੈ
ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਕਿ ਉਦਯੋਗਿਕ ਨੀਤੀ-2022 ਅਧੀਨ ਜ਼ਿਲ੍ਹੇ ਵਿੱਚ ਨਵੀਆਂ ਬਹੁਤ ਸਾਰੇ ਨਿਵੇਸ਼ ਆ ਰਹੇ ਹਨ ਅਤੇ ਸਾਰੇ ਹੀ ਨਵੇਂ ਯੂਨਿਟਾਂ ਨੂੰ ਇਸ ਨੀਤੀ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ
ਮੀਟਿੰਗ ਬਾਅਦ, ਜੀ.ਐਮ. ਇੰਡਸਟ੍ਰੀਜ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ 2 ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਵਿੱਚੋ 1 ਯੂਨਿਟ ਨੂੰ ਸਟੈਂਪ ਡਿਊਟੀ ਰੀਇਮਬਰਸਮੈਂਟ ਅਤੇ ਦੂਸਰੀ ਇਕਾਈ ਨੂੰ ਬਿਜਲੀ ਕਰ ਤੋਂ ਸੱਤ ਸਾਲਾਂ ਲਈ ਛੋਟ ਦਿੱਤੀ ਗਈ
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਇਨਵੈਸਟ ਪੰਜਾਬ ਪੋਰਟਲ 'ਤੇ ਰੈਗੂਲੇਟਰੀ ਵਿਭਾਗਾਂ ਦੇ ਲੰਬਿਤ ਮਾਮਲਿਆਂ ਦੀ ਸਮੀਖਿਆ ਵੀ ਕੀਤੀ ਗਈ ਅਤੇ ਸਬੰਧਤ ਵਿਭਾਗਾਂ ਨੂੰ ਪੰਜਾਬ ਸਰਕਾਰ ਦੀ ਉਦਯੋਗਾਂ ਨੂੰ ਪਹਿਲ ਦੇਣ ਦੀ ਨੀਤੀ ਤਹਿਤ, ਇਨ੍ਹਾਂ ਦੀਆਂ ਲੋੜੀਂਦੀਆਂ ਮਨਜੂਰੀਆਂ ਤੈਅ ਸਮੇਂ ਚ ਦੇਣ ਲਈ ਆਖਿਆ