ਚੀਨ 'ਚ ਹੋਈ ਕਾਨਫ਼ਰੰਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਰਜਿੰਦਰ ਸਿੰਘ ਨੇ ਮਾਹਿਰ ਵਜੋਂ ਕੀਤੀ ਸ਼ਿਰਕਤ
ਪਟਿਆਲਾ, 26 ਨਵੰਬਰ 2025- ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਤੋਂ ਪ੍ਰੋਫ਼ੈਸਰ ਡਾ. ਰਜਿੰਦਰ ਸਿੰਘ ਨੇ ਚੀਨ ਦੇ ਸ਼ੰਘਾਈ ਵਿੱਚ ਹੋਈ ਕਾਨਫ਼ਰੰਸ ਵਿੱਚ ਮਾਹਿਰ ਵਜੋਂ ਸ਼ਿਰਕਤ ਕੀਤੀ। ਡਾ. ਰਜਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੰਘਾਈ ਯੂਨੀਵਰਸਿਟੀ ਆਫ਼ ਪੋਲੀਟੀਕਲ ਸਾਇੰਸ ਐਂਡ ਲਾਅ ਅਤੇ ਹੈਨਰੀ ਸੀ. ਲੀ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸ, ਯੂਨੀਵਰਸਿਟੀ ਆਫ਼ ਨਿਊ ਹੈਵਨ, ਕਨੈਕਟੀਕਟ, ਯੂ.ਐੱਸ.ਏ. ਵੱਲੋਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ 'ਪੰਜਵੀਂ ਅੰਤਰਰਾਸ਼ਟਰੀ ਨਿਆਂਪਾਲਿਕਾ, ਫੋਰੈਂਸਿਕ ਜਾਂਚ ਤੇ ਸਿੱਖਿਆ ਕਾਨਫ਼ਰੰਸ' ਦੌਰਾਨ 'ਜੰਗਲੀ ਜੀਵ ਜਾਂਚਾਂ ਵਿੱਚ ਏ.ਟੀ.ਆਰ.-ਐਫ.ਟੀ.ਆਈ.ਆਰ. ਸਪੈਕਟ੍ਰੋਸਕੋਪੀ ਦੀ ਵਰਤੋਂ ਨਾਲ਼ ਹਾਥੀ ਦੰਦ ਦੀ ਗ਼ੈਰ ਕਾਨੂੰਨੀ ਵਰਤੋਂ ਨਾਲ਼ ਬਣੀਆਂ ਵਸਤਾਂ ਦੀ ਪਛਾਣ' ਨਾਲ਼ ਸਬੰਧਤ ਵਿਸ਼ੇ ਉੱਤੇ ਆਪਣੀ ਖੋਜ ਪੇਸ਼ ਕੀਤੀ।