ਗੁਰੂ ਨਾਨਕ ਮਾਡਲ ਸੀਨੀ. ਸੈਕੰ. ਸਕੂਲ ਦੋਰਾਹਾ ਵਿਖੇ “ਮਾਂ ਦਿਵਸ” ਮਨਾਇਆ
ਰਵਿੰਦਰ ਢਿੱਲੋਂ, ਦੋਰਾਹਾ
ਗੁਰੂ ਨਾਨਕ ਮਾਡਲ ਸੀਨੀ. ਸੈਕੰ. ਸਕੂਲ,ਦੋਰਾਹਾ ਵਿਖੇ ਮਿਤੀ 8 ਮਈ, 2026 ਨੂੰ ਸ੍ਰਿਸ਼ਟੀ ਦੀ ਸਿਰਜਣਹਾਰ ਮਾਂ ਨੂੰ ਸਮਰਪਿਤ ‘ਮਾਂ ਦਿਵਸ’ ਮਨਾਇਆ ਗਿਆ।ਸਿਆਣੇ ਕਹਿੰਦੇ ਹਨ ਕਿ ਪਰਮਾਤਮਾ ਤੋਂ ਬਾਅਦ ਅਸੀਂ ਮਾਂ ਦੇ ਕਰਜ਼ਦਾਰ ਹਾਂ,ਇਸੇ ਕਰਕੇ ਮਾਂ ਦੀ ਪੂਜਾ ਹੀ ਰੱਬ ਦੀ ਪੂਜਾ ਹੈ।ਇਹਨਾਂ ਪਲਾਂ ਨੂੰ ਖ਼ਾਸ ਬਣਾਉਣ ਲਈ ਸਕੂਲ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਦੂਜੀ ਤੱਕ ਦੇ ਬੱਚਿਆਂ ਨਾਲ ਉਹਨਾਂ ਦੀਆਂ ਮਾਤਾਵਾਂ ਨੂੰ ਨਿੱਘਾ ਸੱਦਾ ਦਿੱਤਾ ਗਿਆ।ਪੋ੍ਰਗਰਾਮ ਦਾ ਆਗਾਜ਼ ਬੱਚਿਆ ਦੀਆਂ ਮਾਤਾਵਾਂ ਦਾ ਕੁਕਿੰਗ ਮੁਕਾਬਲਾ ਕਰਵਾ ਕੇ ਕੀਤਾ ਗਿਆ।ਐੱਲ.ਕੇ.ਜੀ. ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਦੁਆਰਾ ਡਾਂਸ ਕਰਕੇ ਸਭ ਦਾ ਮਨੋਰੰਜਨ ਕੀਤਾ ਗਿਆ।ਬੱਚਿਆਂ ਦੀਆਂ ਮਾਤਾਵਾਂ ਦੁਆਰਾ ‘ਰੈਂਪ ਵਾਕ’ ਕੀਤੀ ਗਈ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਸੰਗੀਤ ਅਤੇ ਡਾਂਸ ਦਾ ਮੁਕਾਬਲਾ ਵੀ ਕਰਵਾਇਆ ਗਿਆ।ਜਮਾਤ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਨੇ ਡਾਂਸ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।‘ਕੁਕਿੰਗ’ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਗੀਤਾ ਵਰਮਾ, ਦੂਸਰਾ ਸਥਾਨ ਪਰਮਪ੍ਰੀਤ ਕੌਰ, ਤੀਸਰਾ ਸਥਾਨ ਨੀਤੂ ਨੇ ਪ੍ਰਾਪਤ ਕੀਤਾ।‘ਰੈਂਪ ਵਾਕ’ ਦੇ ਮੁਕਾਬਲੇ ਵਿੱਚ ਸੰਦੀਪ ਕੌਰ, ਮੰਜੂ ਕੁਮਾਰੀ ਅਤੇ ਗੁਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।‘ਸੰਗੀਤ’ ਮੁਕਾਬਲੇ ਵਿੱਚ ਪਹਿਲਾ ਸਥਾਨ ਜਗਜੀਤ ਕੌਰ,ਦੂਜਾ ਸਥਾਨ ਕਿਰਨਦੀਪ ਕੌਰ ਅਤੇ ਤੀਸਰਾ ਸਥਾਨ ਕਲਪਨਾ ਮਹਿਤਾ ਨੇ ਪ੍ਰਾਪਤ ਕੀਤਾ।‘ਡਾਂਸ’ ਮੁਕਾਬਲੇ ਵਿੱਚ ਤਨਮੀਤ ਕੌਰ ਨੇ ਪਹਿਲਾ ਸਥਾਨ ਅਤੇ ਰਾਵੀਆ ਨੇ ਦੂਜਾ ਸਥਾਨ ਅਤੇ ਕਾਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਮਾਵਾਂ ਤੇ ਬੱਚਿਆਂ ਨੂੰ ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਡਾ.ਡੀ.ਪੀ ਠਾਕੁਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ।ਸਕੂਲ ਦੁਆਰਾ ਅਜਿਹਾ ਪੋ੍ਰਗਰਾਮ ਆਯੋਜਨ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਬੱਚਿਆਂ ਦੀਆਂ ਮਾਵਾਂ ਨੇ ਕਿਹਾ ਕਿ ਸਾਨੂੰ ਇਸ ਪੋ੍ਰਗਰਾਮ ਵਿੱਚ ਸ਼ਾਮਿਲ ਹੋ ਕੇ ਬਹੁਤ ਖੁਸ਼ੀ ਮਿਲੀ ਹੈ, ਜਿਸ ਦੇ ਕਾਰਨ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੀਆਂ ਹਨ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਆਪਣੇ ਸਕੂਲ ਵਿੱਚ ਬਿਤਾਏ ਦਿਨਾਂ ਦੀ ਯਾਦ ਆ ਗਈ।ਉਹਨਾਂ ਨੇ ਇਸ ਪ੍ਰੋਗਰਾਮ ਲਈ ਸਕੂਲ ਪ੍ਰਬੰਧਕ ਕਮੇਟੀ, ਪਿੰ੍ਰਸੀਪਲ ਸਾਹਿਬ ਅਤੇ ਅਧਿਆਪਕਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ।ਸਕੂਲ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਦਾ ਦਰਜਾ ਸੰਸਾਰ ਵਿੱਚ ਸਭ ਤੋਂ ਉਤਮ ਮੰਨਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਭਵਿੱਖ ਵਿੱਚ ਵੀ ਮਾਪਿਆਂ ਲਈ ਅਜਿਹੇ ਪ੍ਰੋਗਰਾਮ ਉਲੀਕ ਦੀ ਰਹੇਗੀ,ਜਿੰਨ੍ਹਾਂ ਦੁਆਰਾ ਮਾਪਿਆਂ ਦੇ ਸਕੂਲ ਤੇ ਦੂਸਰੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੁਖਾਵੇਂ ਸਬੰਧ ਬਣ ਸਕਣ।ਸਕੂਲ ਡਾਇਰੈਕਟਰ ਰੂਪਿੰਦਰ ਕੌਰ ਬਰਾੜ ਨੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਮਾਂ ਦੀ ਮੌਜੂਦਗੀ ਅਤੇ ਭਾਗੀਦਾਰੀ ਬੱਚਿਆਂ ਨੂੰ ਭਾਵਨਾਤਮਕ ਤੌਰ ‘ਤੇ ਪ੍ਰੇਰਿਤ ਕਰਦੀ ਹੈ ਅਤੇ ੳੇਹਨਾਂ ਦੇ ਆਤਮ-ਵਿਸ਼ਵਾਸ ਅਤੇ ਸਮੁੱਚੀ ਸਖ਼ਸੀਅਤ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ.ਡੀ.ਪੀ ਠਾਕੁਰ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਕੁਰਬਾਨੀਆਂ ਦਾ ਪੁਤਲਾ ਹੈ ਇਸ ਲਈ ਸਾਨੂੰ ਸਭ ਨੂੰ ਮਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਦੇ ਨਾਲ਼ ਹੀ ਉਹਨਾਂ ਨੇ ਸਾਰੀਆਂ ਮਾਤਾਵਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ।
- Download Babushahi App
-
-