ਗਜ਼ਟਿਡ ਐਂਡ ਨਾਨ ਗਜ਼ਟਿਡ ਐਸ ਸੀ ਬੀ ਸੀ ਫੈਡਰੇਸ਼ਨ ਵਲੋ ਦਿੱਤਾ ਮੰਗ ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਨਵੰਬਰ 2025
ਗਜ਼ਟਿਡ ਐਂਡ ਨਾਨ ਗਜ਼ਟਿਡ ਐ ਸੀ ਬੀ ਸੀ ਵੈਲਫੇਅਰ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਾਥੀਆਂ ਵੱਲੋਂ ਜਥੇਬੰਦੀ ਦੇ ਫੈਸਲੇ ਦੇ ਅਨੁਸਾਰ ਸੰਵਿਧਾਨ ਦਿਵਸ ਤੇ ਐਸੀ ਸੀ ਕਮਿਸ਼ਨ ਆਫ ਪੰਜਾਬ ਜਸਬੀਰ ਸਿੰਘ ਗੜ੍ਹੀ, ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਡੀ ਸੀ ਨਵਾਂ ਸ਼ਹਿਰ ਨੂੰ ਫੈਡਰੇਸ਼ਨ ਦੇ ਜਿਲਾ ਚੇਅਰਮੈਨ ਅਮਰਜੀਤ ਖਟਕੜ ਸਾਬਕਾ ਉਂਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਰਵਿੰਦਰ ਲਾਲੀ ਜ਼ਿਲ੍ਹਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਕਲੱਬ ,ਸ੍ਰੀ ਬੂਟਾ ਲਾਲ ਜਨਰਲ ਸਕੱਤਰ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਜਿਲਾ ਸ਼ਹੀਦ ਭਗਤ ਸਿੰਘ ਰਾਹੀਂ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਵਿੱਚ ਜੋਇੰਟ ਐਕਸ਼ਨ ਕਮੇਟੀ ਜਿਸ ਵਿੱਚ 27 ਦਲਿਤ ਵਰਗ ਦੀਆਂ ਜਥੇਬੰਦੀਆਂ ਸ਼ਮੂਲਤ ਹਨ ਸਰਕਾਰ ਨੂੰ ਇਹ ਯਾਦ ਦੁਾਇਆ ਗਿਆ ਕਿ ਆਪ ਦੁਆਰਾ ਵੋਟਾਂ ਦੌਰਾਨ ਕੀਤੇ ਗਏ ਵਾਅਦੇ ਦਲ ਸਮਾਜ ਨਾਲ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਵਿੱਚ ਮਨਰੇਗਾ ਕਾਮਿਆ ਦੇ ਕੰਮ ਦੇ ਘੰਟਿਆਂ ਨੂੰ ਵਧਾਉਣ ਸਬੰਧੀ ਦਲਤ ਮੁਲਾਜ਼ਮਾਂ ਦਾ ਬੈਕਲੋਗ ਪੂਰਾ ਕਰਨ ਸਬੰਧੀ ਅਤੇ 85ਵੀਂ ਸੋਧ ਦੇ ਅਨੁਸਾਰ ਸਨਿਆਰਤਾ ਦਾ ਸੂਚੀਆਂ ਤਿਆਰ ਕਰਨਾ। ਵਿਦਿਆਰਥੀਆਂ ਦੇ ਵਜੀਫੇ ਸਮੇਂ ਵਿੱਚ ਜਾਰੀ ਕਰਨਾ ਅਤੇ ਹਰੇਕ ਵਿਭਾਗ ਦਾ ਰੋਸਟਰ ਰਜਿਸਟਰ ਤਿਆਰ ਕਰਨਾ ਆਦਿ ਮਸਲਿਆਂ ਦੇ ਸੰਬੰਧ ਵਿੱਚ ਪੰਜ ਪੇਜ ਦਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਵਿੱਚ ਜ਼ਿਲ੍ਹੇ ਦੇ ਸਾਰੇ ਸਾਥੀ ਮੌਜੂਦ ਸਨ ਅਤੇ ਇਸ ਸਮੇਂ 6 ਦਸੰਬਰ ਦੀ ਰੈਲੀ ਨੂੰ ਕਾਮਯਾਬ ਕਰਨ ਸਬੰਧੀ ਵੀ ਫੈਸਲਾ ਕੀਤਾ ਗਿਆ ਅਤੇ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ। ਇਸੇ ਇਕੱਠ ਵਿੱਚ ਭੁਪਿੰਦਰ ਸਿੰਘ ਝਿੰਗੜ ਤਹਿਸੀਲ ਪ੍ਰਧਾਨ ਬੰਗਾ, ਸੁਰੇਸ਼ ਦੀਵਾਨ ਜਨਰਲ ਸਕੱਤਰ ਤਹਿਸੀਲ ਬੰਗਾ, ਹਰਚੰਦ ਸਿੰਘ ਜਗਤਪੁਰੀ ਬਲਾਕ ਪ੍ਰਧਾਨ ਮੁਕੰਦਪੁਰ ,ਹਰੀ ਸਿੰਘ ਰੱਕੜ ਡਿਵੀਜ਼ਨਲ ਪ੍ਰਧਾਨ ਬਲਾਚੌਰ,ਕੇਵਲ ਸਿੰਘ ਬਲਾਕ ਪ੍ਰਧਾਨ ਸੜੋਆ, ਰਵਿੰਦਰ ਲਾਲੀ ,ਕੇਵਲ ਸਿੰਘ ਜਗਤਪੁਰੀ ਜਿਲਾ ਪੈਨਸ਼ਨਰ ਐਸੋਸੀਏਸ਼ਨ, ਮਨੋਜ ਕੁਮਾਰ ਨਵਾਂ ਸ਼ਹਿਰ , ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਵਾਂ ਸ਼ਹਿਰ ,ਜਸਵੀਰ ਸਿੰਘ ਨਾਗਰਾ, ਜਸਵਿੰਦਰ ਕੌਰ, ਜੋਗਿੰਦਰ ਸਿੰਘ ਖਾਨਖਾਨਾ, ਸੰਦੀਪ ਕੁਮਾਰ, ਰਕੇਸ਼ ਲੈਕਚਰਾਰ ,ਕਿਰਨ ਕੁਮਾਰ ਸੜੋਆ, ਕੇਵਲ ਰਾਮ ਰੱਕੜ ,ਸੁਰਜੀਤ ਸਿੰਘ ਲੋਹਟ ਨਰੇਸ਼ ਕੁਮਾਰ ਜਗਤਪੁਰੀ, ਭੁਪਿੰਦਰ ਕੁਮਾਰ ਨਵਾਂ ਸ਼ਹਿਰ ਚਰਨਜੀਤ ਸਿੰਘ, ਰਾਮ ਲਾਲ ਸੈਂਟਰ ਹੈੱਡ ਟੀਚਰ,ਗੁਰਦਿਆਲ ਸਿੰਘ ਮਾਨ, ਰਾਮ ਲੁਭਾਇਆ ਕਲਸੀ ਸਤਨਾਮ ਸਿੰਘ ਸੂਬੇਦਾਰ ਸੰਤੋਖ ਸਿੰਘ ਸੁਰਜੀਤ ਸਿੰਘ ਆਦਿ ਹਾਜ਼ਰ ਸਨ ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਛੇ ਦਸੰਬਰ ਨੂੰ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਸੰਗਰੂਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ ਜਿਲਾ ਨਵਾਂ ਸ਼ਹਿਰ ਦੇ ਤਿੰਨੋ ਤਹਿਸੀਲ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਬੱਸਾਂ ਭਰ ਕੇ ਜਾਣਗੀਆਂ।