ਕੋਟਕਪੂਰਾ ਦਾ ਨਾਮ ਚਮਕਿਆ: ਰਿਸ਼ੀ ਰਸ਼ਪਾਲ 'ਵਾਈਸ ਆਫ ਪੰਜਾਬ' ਵਿੱਚ ਰਿਹਾ ਸੈਕਿੰਡ ਰਨਰਅਪ; ਸਪੀਕਰ ਸੰਧਵਾਂ ਨੇ ਦਿੱਤੀਆਂ ਵਧਾਈਆਂ
ਰਿਸ਼ੀ ਰਸ਼ਪਾਲ ਨੂੰ ਵਾਈਸ ਆਫ ਪੰਜਾਬ ਵਿੱਚ ਸੈਕਿੰਡ ਰਨਰਅਪ ਆਉਣ ਤੇ ਸਪੀਕਰ ਸੰਧਵਾਂ ਨੇ ਦਿੱਤੀਆਂ ਵਧਾਈਆਂ
ਕੋਟਕਪੂਰਾ 23 ਫਰਵਰੀ ( ਪਰਵਿੰਦਰ ਸਿੰਘ ਕੰਧਾਰੀ)
ਕੋਟਕਪੂਰਾ ਵਾਸੀ ਰਿਸ਼ੀ ਰਸ਼ਪਾਲ ਨੂੰ ਵਾਈਸ ਆਫ ਪੰਜਾਬ ਵਿੱਚ ਸੈਕਿੰਡ ਰਨਰਅਪ ਆਉਣ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਨਿੱਘੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਰਿਸ਼ੀ ਰਸ਼ਪਾਲ ਨੇ ਆਪਣੇ ਮਾਪਿਆਂ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਨਾਲ ਹੀ ਉਸਨੇ ਪੂਰੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਰਿਸ਼ੀ ਰਸਪਾਲ ਨੇ ਆਪਣੀ ਮਿਹਨਤ ,ਰਿਆਜ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ੀ ਰਸ਼ਪਾਲ ਦੀ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਨਾ ਬਣੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਲਾਕਾਰਾਂ ਨਾਲ ਖੜੀ ਹੈ।
ਇਸ ਮੌਕੇ ਰਿਸ਼ੀ ਰਸ਼ਪਾਲ ਅਤੇ ਉਸਦੇ ਪਿਤਾ ਗੁਰਸੇਵਕ ਸਿੰਘ ਨੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਅਤੇ ਮਾਨ-ਸਨਮਾਨ ਲਈ ਧੰਨਵਾਦ ਕੀਤਾ।
Click to Follow Babushahi Facebook page →