ਕਿਸਾਨ ਅੰਦੋਲਨ: ਲਓ ਜੀ ਹੋ ਗਿਆ ਏਕਾ- ਜੁੜ ਗਏ ਸਿਰ..! ਹੁਣ ਕਿਸਾਨ ਮਿਲ ਕੇ ਲੜਨਗੇ ਅੰਦੋਲਨ
ਇਕੱਠੇ ਹੋ ਗਏ ਕਿਸਾਨ... ਹੁਣ 18 ਜਨਵਰੀ ਨੂੰ ਹੋਵੇਗਾ ਵੱਡੇ ਅੰਦੋਲਨ ਦਾ ਫ਼ੈਸਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 13 ਜਨਵਰੀ 2024- ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵਿਚਾਲੇ ਹੋਈ ਅੱਜ ਦੀ ਅਹਿਮ ਮੀਟਿੰਗ ਵਿਚ ਕਿਸਾਨਾਂ ਦੇ ਸਿਰ ਜੁੜ ਗਏ ਹਨ। ਕਿਸਾਨ ਮਿਲ ਕੇ ਅਗਲੇ ਸੰਘਰਸ਼ ਲੜਨਗੇ। ਇਹ ਜਾਣਕਾਰੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਸਰਵਨ ਸਿੰਘ ਪੰਧੇਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਦੋਵਾਂ ਫ਼ੌਰਮਾਂ ਦੀ 18 ਜਨਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ, ਇਹ ਮੀਟਿੰਗਾਂ ਅੱਗੇ ਵੀ ਜਾਣਕਾਰੀ ਰਹਿਣਗੀਆਂ। ਕਿਸਾਨ ਆਗੂ ਉਗਰਾਹਾਂ ਨੇ ਕਿਹਾ ਕਿ ਇਕੱਲੇ ਲੜ ਕੇ ਅਸੀਂ ਜਿੱਤ ਨਹੀਂ ਸਕਦੇ, ਲੋਕਾਂ ਦੇ ਸਮਰਥਨ ਨਾਲ ਹੀ ਅਸੀਂ ਜਿੱਤਾਂਗੇ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 18 ਜਨਵਰੀ ਨੂੰ ਹੋਵੇਗੀ। ਪੰਧੇਰ ਤੇ ਉਗਰਾਹਾਂ ਨੇ ਕਿਹਾ ਕਿ ਜਥੇਬੰਦੀਆਂ ਦਾ ਕੋਈ ਵੀ ਆਗੂ ਕਦੇ ਵੀ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ।