ਕਾਨਸ ’ਚ 'ਚੜ੍ਹਦੀਕਲਾ' ਦੀ ਗਲਤ ਲਿਖਤ ’ਤੇ ਉਠੇ ਸਵਾਲ, ਅਰਸ਼ਲੀਨ ਆਹਲੂਵਾਲੀਆ ਨੇ ਜਤਾਈ ਗੰਭੀਰ ਚਿੰਤਾ
Zinnia Balli
ਚੰਡੀਗੜ੍ਹ, 16 ਮਈ 2026- 79ਵੇਂ ਕਾਨਸ ਫਿਲਮ ਫੈਸਟੀਵਲ 2026 ਵਿੱਚ ਪੰਜਾਬੀ ਸਿਨੇਮਾ ਦੀ ਨੁਮਾਇੰਦਗੀ ਕਰਨਾ ਮਾਣ ਵਾਲੀ ਗੱਲ ਹੈ। ਰੂਪੀ ਗਿੱਲ ਵੱਲੋਂ ਆਪਣੀ ਆਉਣ ਵਾਲੀ ਫ਼ਿਲਮ “ਚੜ੍ਹਦੀਕਲਾ” ਦੀ ਪ੍ਰਮੋਸ਼ਨ ਲਈ ਐਮੀ ਵਿਰਕ ਅਤੇ ਹਿੰਮਤ ਸੰਧੂ ਨਾਲ ਕਾਨਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਗਲੋਬਲ ਮੰਚ ’ਤੇ ਲਿਜਾਣਾ ਕਾਬਿਲ-ਏ-ਤਾਰੀਫ਼ ਹੈ।
ਪਰ ਇਸਦੇ ਨਾਲ ਹੀ ਇਹ ਗੱਲ ਬਹੁਤ ਹੈਰਾਨ ਕਰਨ ਵਾਲੀ ਹੈ ਕਿ “ਚੜ੍ਹਦੀਕਲਾ” ਵਰਗਾ ਪੰਜਾਬ ਦੀ ਰੂਹ, ਹੌਸਲੇ ਅਤੇ ਜਜ਼ਬੇ ਨੂੰ ਦਰਸਾਉਂਦਾ ਪਵਿੱਤਰ ਸ਼ਬਦ ਗਲਤ ਲਿਖਿਆ ਗਿਆ ਅਤੇ ਪੂਰੀ ਪ੍ਰਕਿਰਿਆ ਦੌਰਾਨ ਕਿਸੇ ਨੇ ਵੀ ਇਸਨੂੰ ਧਿਆਨ ਨਾਲ ਨਹੀਂ ਵੇਖਿਆ।
ਪੰਜਾਬ ਪ੍ਰੇਮੀ ਅਤੇ ਸਮਾਜ ਸੇਵਿਕਾ ਅਰਸ਼ਲੀਨ ਆਹਲੂਵਾਲੀਆ ਨੇ ਕਿਹਾ ਕਿ ਜਦੋਂ ਕਿਸੇ ਸਭਿਆਚਾਰ, ਭਾਸ਼ਾ ਅਤੇ ਉਸ ਨਾਲ ਜੁੜੀਆਂ ਭਾਵਨਾਵਾਂ ਨੂੰ ਦੁਨੀਆ ਅੱਗੇ ਪੇਸ਼ ਕੀਤਾ ਜਾਂਦਾ ਹੈ, ਤਾਂ ਸਹੀ ਪੇਸ਼ਕਾਰੀ ਸਿਰਫ਼ ਚੋਣ ਨਹੀਂ, ਜ਼ਿੰਮੇਵਾਰੀ ਬਣ ਜਾਂਦੀ ਹੈ। ਪੰਜਾਬ ਦੀ ਪਹਿਚਾਣ ਨੂੰ ਸਿਰਫ਼ ਵਿਜੁਅਲ ਪ੍ਰਭਾਵ ਲਈ ਵਰਤਣਾ ਅਤੇ ਉਸਦੀ ਭਾਵਨਾ ਨੂੰ ਅਣਡਿੱਠਾ ਕਰਨਾ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ ਕਾਨਸ ਵਰਗੇ ਗਲੋਬਲ ਮੰਚਾਂ ’ਤੇ ਅਜਿਹੀਆਂ ਗੰਭੀਰ ਲਾਪਰਵਾਹੀਆਂ ਸਗੋਂ ਇਹ ਦਰਸਾਉਂਦੀਆਂ ਹਨ ਕਿ ਅਸੀਂ ਆਪਣੀ ਸੱਭਿਆਚਾਰਕ ਪਹਿਚਾਣ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਾਂ। “ਚੜ੍ਹਦੀਕਲਾ” ਨੂੰ ਗਲਤ ਲਿਖਣਾ ਕੋਈ ਸਟਾਈਲਿੰਗ ਮਿਸਟੇਕ ਨਹੀਂ, ਸਗੋਂ ਸੱਭਿਆਚਾਰਕ ਗੈਰ-ਜ਼ਿੰਮੇਵਾਰੀ ਹੈ।
- Download Babushahi App
-
-