ਕਾਂਗਰਸੀ ਆਗੂ ਦੇ ਪੁੱਤ ਨੇ ਕੀਤੀ ਖੁਦਕੁਸ਼ੀ, ਜ਼ੀਰਕਪੁਰ ਦੇ ਬਿਲਡਰ ’ਤੇ ਲਾਇਆ 4 ਕਰੋੜ ਦੀ ਠੱਗੀ ਮਾਰਨ ਦਾ ਦੋਸ਼
ਬਾਬੂਸ਼ਾਹੀ ਨੈਟਵਰਕ
ਬਠਿੰਡਾ, 30 ਮਾਰਚ, 2026: ਕਾਂਗਰਸੀ ਆਗੁ ਸੁਖਰਾਜ ਨੱਤ ਦੇ ਪੁੱਤਰ ਦਵਿੰਦਰਪਾਲ ਨੱਤ ਨੇ ਗਣਪਤੀ ਇੰਨਕਲੇਵ ਬਠਿੰਡਾ ਵਿਚ ਆਪਣੀ 30 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇਕ ਵੀਡੀਓ ਬਣਾਈ, ਜਿਸ ਵਿਚ ਦੋਸ਼ ਲਾਇਆ ਕਿ ਉਸ ਨਾਲ ਜ਼ੀਰਕਪੁਰ ਆਧਾਰਿਤ ਇਕ ਵੱਡੇ ਬਿਲਡਰ ਤੇ ਉਸਦੇ ਪੁੱਤਰਾਂ ਨੇ 4 ਕਰੋੜ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਾਰਨ ਉਹ ਖੁਦਕੁਸ਼ੀ ਵਾਸਤੇ ਮਜਬੂਰ ਹੋਇਆ ਹੈ। ਉਸਨੇ ਇਹ ਵੀ ਅਪੀਲ ਕੀਤੀ ਕਿ ਉਸਦੀ ਮੌਤ ਮਗਰੋਂ ਉਸਨੂੰ ਇਨਸਾਫ ਦਿੱਤਾ ਜਾਵੇ। ਦਵਿੰਦਰਪਾਲ ਪੇਸ਼ੇ ਵਜੋਂ ਵਕੀਲ ਸੀ।
Click to Follow Babushahi Facebook page →