ਓਵਰਲੈਂਥ ਲੋਡਿਡ ਜੁਗਾੜੂ ਰੇਹੜਾ ਮੋਟਰਸਾਈਕਲ ਨਾਲ ਟੱਕਰਾ ਕੇ ਪਲਟਿਆ
ਮੋਟਰਸਾਈਕਲ ਚਾਲਕ ਅਤੇ ਰੇਹੜਾ ਚਾਲਕ ਦੋਵੇਂ ਹੋਏ ਗੰਭੀਰ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ , 14 ਫਰਵਰੀ 2026 :
ਗੁਰਦਾਸਪੁਰ ਦੀ ਟਰੈਫਿਕ ਪੁਲਿਸ ਨੇ ਓਵਰਲੈਂਥ ਅਤੇ ਓਵਰਲੋਡਿਡ ਈ ਰਿਕਸ਼ਾ ਤੇ ਜਗਾੜੂ ਰੇਹੜੀਆਂ ਖਿਲਾਫ ਮੁਹਿੰਮ ਛੇੜੀ ਹੋਈ ਹੈ ਪਰ ਫਿਰ ਵੀ ਜਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਇਹ ਲੋਕ ਜਰੂਰਤ ਤੋਂ ਵੱਧ ਸਮਾਨ ਲੱਧ ਕੇ ਆਪਣੀਆਂ ਤੇ ਦੂਸਰਿਆਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਗੁਰਦਾਸਪੁਰ_ ਸ੍ਰੀ ਕਰਤਾਰਪੁਰ ਸਾਹਿਬ ਰੋਡ ਤੇ ਅਜਿਹੇ ਹੀ ਇੱਕ ਜੁਗਾੜੂ ਰੇਹੜੇ ਨਾਲ ਟਕਰਾਉਣ ਕਾਰਨ ਇੱਕ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ਉਸਦੀ ਲੱਤ ਟੁੱਟ ਗਈ ਹੈ ਜਦਕਿ ਟੱਕਰ ਤੋਂ ਬਾਅਦ ਰੇਹੜਾ ਪਲਟਨ ਕਾਰਨ ਰੇਹੜਾ ਚਾਲਕ ਵੀ ਜਖਮੀ ਹੋ ਗਿਆ ਹੈ।ਰੇਹੜੇ ਤੇ ਲੰਬੇ ਲੋਹੇ ਦੇ ਐਂਗਲ ਲੱਦੇ ਹੋਏ ਸਨ ਜੋ ਕਾਫੀ ਓਵਰਲੈਂਥ ਸੀ । ਪ੍ਰਤੱਖ ਦਰਸ਼ੀਆਂ ਅਨੁਸਾਰ ਰੇਹੜਾ ਕਾਫੀ ਤੇਜ਼ ਵੀ ਸੀ ਅਤੇ ਜਦੋਂ ਉਸਦੇ ਸਾਹਮਣੇ ਮੋਟਰਸਾਈਕਲ ਆ ਗਿਆ ਤਾਂ ਉਸ ਕੋਲੋਂ ਕੰਟਰੋਲ ਨਹੀਂ ਹੋਇਆ । ਟੱਕਰ ਤੋਂ ਬਾਅਦ ਰੇਹੜਾ ਵੀ ਪਲਟ ਗਿਆ ਜਦਕਿ ਮੋਟਰਸਾਈਕਲ ਚਾਲਕ ਅਤੇ ਮੋਟਰਸਾਈਕਲ ਦਾ ਵੀ ਬੁਰਾ ਹਾਲ ਹੋਇਆ ਹੈ। ਫਿਲਹਾਲ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਜਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਪਰ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਬੰਦੀ ਦੇ ਬਾਵਜੂਦ ਸੜਕ ਤੇ ਦੌੜ ਰਹੇ ਇਨਾਂ ਜੁਗਾੜੂ ਵਾਹਨਾਂ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਜਾਏ ਤਾਂ ਜੋ ਦੁਰਘਟਨਾਵਾਂ ਰੋਕਿਆ ਜਾ ਸਕਣ ।