ਐੱਲਪੀਜੀ ਬੋਟਲਿੰਗ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਨੂੰ ਦਿੱਤੀ ਫ਼ਸਟ ਏਡ ਦੀ ਟਰੇਨਿੰਗ
ਅਸ਼ੋਕ ਵਰਮਾ
ਬਠਿੰਡਾ, 12 ਦਸੰਬਰ 2025 :ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਬਠਿੰਡਾ ਸਥਿਤ ਐੱਲਪੀਜੀ ਬੋਟਲਿੰਗ ਪਲਾਂਟ ਦੇ ਮੁਲਾਜ਼ਮਾਂ ਨੂੰ ਫ਼ਸਟ ਏਡ ਦੀ ਸਿਖਲਾਈ ਦੇਣ ਲਈ ਪਲਾਂਟ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸੇਂਟ ਜੋਹਨ ਕੇਂਦਰ ਦੇ ਫ਼ਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆਂ ਵੱਲੋਂ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਗਈ ।ਟਰੇਨਿੰਗ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਪਲਾਂਟ ਮੈਨੇਜਰ ਸੁਭਾਸ਼ ਚੰਦਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ।ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਟ ਏਡ ਟ੍ਰੇਨਿੰਗ ਲੈਣ ਨਾਲ ਅਸੀਂ ਕਿਸੇ ਹਾਦਸਾ ਪੀੜਤ ਦੀ ਠੀਕ ਮੱਦਦ ਕਰ ਸਕਦੇ ਹਾਂ।
ਰੈੱਡ ਕਰਾਸ ਦੇ ਫ਼ਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ ਅਤੇ ਸਹਾਇਕ ਸੰਦੀਪ ਕੁਮਾਰ ਨੇ ਮੁਲਾਜ਼ਮਾਂ ਨੂੰ ਬੇਹੋਸ਼ੀ, ਸਨੇਕ ਬਾਈਟ, ਲੂ ਲੱਗਣ, ਫਰੈਕਚਰ ਕੇਸ, ਜਲਣ, ਬਲੀਡਿੰਗ, ਮਿਰਗੀ ਦੌਰਿਆਂ ਅਤੇ ਜ਼ਹਿਰ ਦੇ ਕੇਸਾਂ ਵਿੱਚ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ।ਫੱਟੜਾਂ ਨੂੰ ਸਹੀ ਢੰਗ ਨਾਲ ਚੁੱਕਣ ਦੇ ਢੰਗ ਤਰੀਕੇ ਵੀ ਸਿਖਾਏ। ਸਕੱਤਰ ਰੈੱਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਫੈਕਟਰੀ ਮੁਲਾਜ਼ਮਾਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਆਮ ਨਾਗਰਿਕਾਂ ਨੂੰ ਵੀ ਫ਼ਸਟ ਏਡ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਲਾਂਟ ਦੇ ਸੇਫਟੀ ਅਫਸਰ ਪ੍ਰਸ਼ਾਂਤ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਪਹੁੰਚੀ ਟੀਮ ਦਾ ਫਸਟ ਏਡ ਟ੍ਰੇਨਿੰਗ ਦੇਣ ਲਈ ਧੰਨਵਾਦ ਕੀਤਾ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਗਿਆਨ ਰਾਹੀਂ ਲੋੜ ਪੈਣ ਤੇ ਕਿਸੇ ਦੀ ਮੱਦਦ ਵੀ ਕੀਤੀ ਜਾਵੇ ।