ਐਚਐਮਈਐਲ ਨੇ ਡਿਜ਼ੀਟਲ ਸਿੱਖਿਆ ਲਈ ਸਰਕਾਰੀ ਸਕੂਲਾਂ ਤੇ ਕਾਲਜਾਂ ਨੂੰ ਵੰਡੇ ਕੰਪਿਊਟਰ
ਅਸ਼ੋਕ ਵਰਮਾ
ਬਠਿੰਡਾ, 11 ਨਵੰਬਰ 2025: ਗੁਣਵੱਤਾ ਅਤੇ ਡਿਜ਼ੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ, ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਆਪਣੀ ਸੀਐਸਆਰ (ਸਮਾਜਿਕ ਜ਼ਿੰਮੇਵਾਰੀ) ਪਹਿਲ ਦੇ ਤਹਿਤ 12 ਸਰਕਾਰੀ ਸਕੂਲਾਂ, ਮੇਰਿਟੋਰਿਅਸ ਸਕੂਲ ਬਠਿੰਡਾ ਅਤੇ ਸਰਕਾਰੀ ਪੋਲਿਟੈਕਨਿਕ ਕਾਲਜ ਬਠਿੰਡਾ ਨੂੰ ਕੁੱਲ 59 ਕੰਪਿਊਟਰ ਪ੍ਰਦਾਨ ਕੀਤੇ ਹਨ। ਇਸ ਪਹਿਲ ਦਾ ਮਕਸਦ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਤਕਨਾਲੋਜੀ-ਆਧਾਰਤ ਸਿੱਖਿਆ ਨਾਲ ਜੋੜਨਾ ਅਤੇ ਡਿਜ਼ਿਟਲ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਐਚਐਮਈਐਲ ਦਾ ਇਹ ਯੋਗਦਾਨ ਨੌਜਵਾਨਾਂ ਨੂੰ ਗੁਣਵੱਤਾ ਵਾਲੇ ਸਿੱਖਿਆ ਸਰੋਤਾਂ ਅਤੇ ਆਧੁਨਿਕ ਸਾਧਨਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਮਹੱਤਵਪੂਰਣ ਕਦਮ ਹੈ।
ਪਿੰਡ ਗਿਆਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੇ ਕਿਹਾ, “ਐਚਐਮਈਐਲ ਵੱਲੋਂ ਕੰਪਿਊਟਰ ਪ੍ਰਦਾਨ ਕੀਤੇ ਜਾਣ ਨਾਲ ਸਾਡੇ ਵਿਦਿਆਰਥੀਆਂ ਨੂੰ ਡਿਜ਼ਿਟਲ ਸਿੱਖਿਆ ਨਾਲ ਜੁੜਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਹੁਣ ਬੱਚੇ ਕੰਪਿਊਟਰ ਦੀ ਬੁਨਿਆਦੀ ਜਾਣਕਾਰੀ, ਆਨਲਾਈਨ ਪੜਾਈ ਅਤੇ ਡਿਜ਼ਿਟਲ ਹੁਨਰ ਸਿੱਖਣ ਵਿੱਚ ਸਮਰੱਥ ਹੋਣਗੇ।”
ਸਰਕਾਰੀ ਹਾਈ ਸਕੂਲ, ਪਿੰਡ ਜੱਜਲ ਦੇ ਮੁੱਖ ਅਧਿਆਪਕ ਨਵਨੀਤ ਕੁਮਾਰ ਨੇ ਕਿਹਾ, “ਪਿੰਡਾਂ ਵਿੱਚ ਤਕਨਾਲੋਜੀ ਤੱਕ ਪਹੁੰਚ ਸੀਮਤ ਰਹਿੰਦੀ ਹੈ। ਐਚਐਮਈਐਲ ਦੀ ਇਹ ਪਹਿਲ ਸਾਡੇ ਵਿਦਿਆਰਥੀਆਂ ਲਈ ਡਿਜ਼ਿਟਲ ਦੁਨੀਆ ਦਾ ਦਰਵਾਜ਼ਾ ਖੋਲ੍ਹਣ ਵਰਗੀ ਹੈ। ਇਸ ਨਾਲ ਆਨਲਾਈਨ ਲਰਨਿੰਗ ਅਤੇ ਸਮਾਰਟ ਸਿੱਖਿਆ ਨੂੰ ਵਾਧਾ ਮਿਲੇਗਾ।”
ਮੈਰੀਟੋਰੀਅਸ ਸਕੂਲ ਬਠਿੰਡਾ ਦੇ ਮੁੱਖ ਅਧਿਆਪਕ ਗੁਰਦੀਪ ਸਿੰਘ ਨੇ ਕਿਹਾ, “ਐਚਐਮਈਐਲ ਨੇ ਪਿਛਲੇ ਸਾਲ ਵੀ ਸਾਡੇ ਸਕੂਲ ਨੂੰ 20 ਸਮਾਰਟ ਪੈਨਲ ਪ੍ਰਦਾਨ ਕੀਤੇ ਸਨ, ਜਿਸ ਨਾਲ ਆਨਲਾਈਨ ਪੜ੍ਹਾਈ ਨੂੰ ਨਵੀਂ ਦਿਸ਼ਾ ਮਿਲੀ ਹੈ। ਇਸ ਸਾਲ ਕੰਪਿਊਟਰਾਂ ਦੀ ਉਪਲੱਬਧਤਾ ਨਾਲ ਸਾਡੇ ਵਿਦਿਆਰਥੀਆਂ ਨੂੰ ਡਿਜ਼ਿਟਲ ਹੁਨਰ, ਆਨਲਾਈਨ ਰਿਸਰਚ ਅਤੇ ਇੰਟਰਐਕਟਿਵ ਲਰਨਿੰਗ ਵਿੱਚ ਹੋਰ ਸਹੂਲਤ ਮਿਲੇਗੀ।