ਆਬਕਾਰੀ ਵਿਭਾਗ ਨੇ ਹਜ਼ਾਰਾਂ ਲੀਟਰ ਕੱਚੀ ਲਾਹਨ ਬਰਾਮਦ ਕਰਕੇ ਕੀਤੀ ਨਸ਼ਟ
ਲਾਹਣ ਤੋਂ ਬਣਨੀ ਸੀ ਲੱਖਾਂ ਲੀਟਰ ਨਜਾਇਜ਼ ਸ਼ਰਾਬ , ਪੁਲਿਸ ਅਤੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਨੇ ਦਰਿਆ ਵਿੱਚ ਵੜ ਵੜ ਕੇ ਅਤੇ ਸਰਕੰਡਿਆਂ ਵਿੱਚੋਂ ਲੱਭੀ ਸ਼ਰਾਬ
ਰੋਹਿਤ ਗੁਪਤਾ/ ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 8 May 2026
ਆਬਕਾਰੀ ਵਿਭਾਗ ਅਤੇ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਬੀਤੀ ਸ਼ਾਮ ਦਰਿਆ ਬਿਆਸ ਕਿਨਾਰੇ ਦੇ ਮੰਡ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਹਜ਼ਾਰਾਂ ਲੀਟਰ ਕੱਚੀ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਜਿਸ ਤੋਂ ਲੱਖਾ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ। ਦੱਸ ਦਈਏ ਕਿ ਬਿਆਜ ਦਰਿਆ ਕਿਨਾਰੇ ਨਾਜਾਇਜ਼ ਸ਼ਰਾਬ ਦੇ ਤਸਕਰ ਮੰਡ ਖੇਤਰ ਦਾ ਫਾਇਦਾ ਚੁੱਕਦੇ ਹੋਏ ਜਮੀਨ ਵਿੱਚ ਟੋਏ ਕੱਢ ਕੇ ਜਾਂ ਫਿਰ ਘੱਟ ਡੂੰਗੇ ਦਰਿਆ ਦੇ ਵਿੱਚ ਲਾਹਨ ਅਤੇ ਸ਼ਰਾਬ ਨਾਜਾਇਜ਼ ਲੁਕਾਉਂਦੇ ਹਨ ਇਨਾ ਇਲਾਕਿਆਂ ਵਿੱਚ ਮੌਜਪੁਰ, ਭੈਣੀ ਪਸਵਾਲ ,ਭੈਣੀ ਮੀਆਂ ਖਾਂ ਭੈਣੀ ਮੀਲਵਾਂ, ਨੂਨਾ ਬਰਕਤ ਆਦੀ ਇਲਾਕੇ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਕਾਫੀ ਬਦਨਾਮ ਹਨ।ਜਿਸ ਕਾਰਨ ਆਬਕਾਰੀ ਵਿਭਾਗ ਅਤੇ ਪੁਲਿਸ ਲਗਾਤਾਰ ਇਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਕਰਦੀ ਰਹਿੰਦੀ ਹੈ ਅਤੇ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਮੀਨ ਅਤੇ ਦਰਿਆ ਵਿੱਚ ਲਕੋਈ ਸ਼ਰਾਬ ਲੱਭਣ ਲਈ ਕਾਫੀ ਮਸ਼ੱਕਤ ਵੀ ਕਰਨੀ ਪੈਂਦੀ ਹੈ ਅਤੇ ਦਰਿਆ ਵਿੱਚ ਵੀ ਵੜਨਾ ਪੈਂਦਾ ਹੈ। ਤਲਾਸ਼ੀ ਮੁਹਿੰਮ ਦੌਰਾਨ ਜੋ ਅੱਠ ਘੰਟੇ ਚੱਲੀ, ਬਿਆਸ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਪੂਰੇ ਹਿੱਸੇ ਦੀ ਤਲਾਸ਼ੀ ਲਈ ਗਈ ਅਤੇ ਦਰਿਆ ਕਿਨਾਰੇ ਦੇ ਵੱਖ ਵੱਖ ਇਲਾਕਿਆਂ ਵਿੱਚੋਂ 25 ਟੀਨ, 6 ਲੋਹੇ ਦੇ ਡਰੱਮ ,12 ਪਲਾਸਟਿਕ ਦੇ ਡੱਬੇ ਅਤੇ 105 ਤਰਪਾਲਾਂ ਜਿਨ੍ਹਾਂ ਵਿੱਚੋਂ ਹਰੇਕ ਵਿੱਚ 500 ਕਿਲੋ (ਕੁਲ 53900 ਕਿਲੋ ਕੱਚੀ ਲਾਹਣ) ਅਤੇ 125 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਸਾਰਾ ਸਮਾਨ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ।
- Download Babushahi App
-
-