ਨਰੋਟ ਜੈਮਲ ਸਿੰਘ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਕਿਸਨ ਚੰਦਰ
ਪਠਾਨਕੋਟ , 23 ਦਸੰਬਰ 2024 : ਅੱਜ ਮਾਨਯੋਗ ਕੈਬਨਿਟ ਮੰਤਰੀ ਖੇਤੀਬਾੜੀ ,ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ,ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਪਿੰਡ ਕੋਹਲੀਆਂ ਬਲਾਕ ਨਰੋਟ ਜੈਮਲ ਸਿੰਘ ਵਿਖੇ ਐਸਕਾਡ ਸਕੀਮ ਅਧੀਨ ਜਿਲਾ ਪੱਧਰੀ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ 160 ਪਸ਼ੂ ਪਾਲਕਾ ਨੇ ਹਿੱਸਾ ਲਿਆ, ਕੈਪ ਵਿੱਚ ਔਰਤਾ ਨੇ ਵੱਧ ਚੜ ਕੇ ਹਿੱਸਾ ਲਿਆ ਵਿਸਾ ਮਾਹਿਰ ਡਾਕਟਰ ਸਵਿਦਰ ਪਾਲ, ਡਾਕਟਰ ਅੰਕਿਤਾ ਸੈਣੀ, ਡਾਕਟਰ ਵਿਸਾਲ ਪਰੋਚ ਆਦਿ ਨੇ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਰੀਪੀਟ ਬਰੀਡਿੰਗ, ਬਾਂਝਪਨ, ਪਸ਼ੂਆ ਨੂੰ ਠੰਡ ਦੇ ਮੌਸਮ ਵਿੱਚ ਸਾਂਭ ਸੰਭਾਲ ਲਈ ਵਿਭਾਗ ਵੱਲੋਂ ਚਲਾਈਆ ਜਾ ਹਹੀਆਂ ਵੱਖ ਵੱਖ ਸਕੀਮਾਂ ਅਤੇ ਹਰੇਕ ਤਰ੍ਹਾਂ ਦੀ ਵੈਕਸੀਨ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਕੈਪ ਵਿੱਚ 160 ਦੇ ਕਰੀਬ ਵੱਖ ਵੱਖ ਪਿੰਡਾ ਦੇ ਪਸ਼ੂ ਪਾਲਕਾਂ ਨੇ ਹਿੱਸਾ ਲਿਆ ਡਾਕਟਰ ਮੁਕੇਸ਼ ਕੁਮਾਰ ਗੁਪਤਾ ਡਿਪਟੀ ਡਾਇਰੈਕਟਰ ਪਠਾਨਕੋਟ ਡਾਕਟਰ ਹਰਦੀਪ ਸਿੰਘ, ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਡਾਕਟਰ ਵਿਜੈ ਕੁਮਾਰ, ਜਿਲਾ ਵੈਟਰਨਰੀ ਇੰਸਪੈਕਟਰ ਅਮਨਦੀਪ ਸ਼ਰਮਾ
ਪਠਾਨਕੋਟ ਵਿਸ਼ੇਸ ਤੋਰ ਤੇ ਹਾਜਰ ਹੋਏ, ਡਾਕਟਰ ਰਵਨੀਤ, ਡਾਕਟਰ ਮੀਨੂ ਬਾਲਾ, ਡਾਕਟਰ ਤਰਬਜੀਤ ਸਿੰਘ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਸਰਦੀ ਦੇ ਮੌਸਮ ਅਤੇ ਪਸ਼ੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਬਚਾਅ ਲ ਈ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ, ਵੈਟਨਰੀ ਇੰਸਪੈਕਟਰ ਅਮਨਦੀਪ ,ਰਵਿੰਦਰ ਸਿੰਘ ਚਾਹਲ ਗੋਰਬ ਅੰਕੁਸ ਵਿਰਦੀ ਵੈਟਨਰੀ ਸਰਵਿਸ ਪ੍ਰੋਵਾਇਡਰ ਬਿ੍ਜੇਸ ਨੇ ਕੈਪ ਵਿੱਚ ਆਏ ਹੋਏ ਪਸ਼ੂ ਪਾਲਕਾ ਦੀ ਹਾਜਰੀ ਲਗਾਈ ਕੈਪ ਵਿੱਚ ਦਰਜਾ ਚਾਰ ਕਰਮਚਾਰੀਆਂ ਨੇ ਵੀ ਅਹਿਮ ਭੂਮਿਕਾ ਨਿਭਾਈਇਸ ਕੈਪ ਵਿੱਚ ਡੇਅਰੀ ਇੰਸਪੈਕਟਰ ਰਜਿੰਦਰ ਕੋਰ ਨੇ ਪਸ਼ੂ ਪਾਲਕਾ ਨੂੰ ਪਸ਼ੂਆ ਦਾ ਬੀਮਾ ਕਰਵਾਉਣ ਲਈ ਪ੍ਰੇਰਿਤ ਕੀਤਾ ਪਿੰਡ ਕੋਹਲੀਆ ਦੀ ਸਰਪੰਚ ਸੀ੍ ਮਤੀ ਰਜਨੀ ਬਾਲਾ ਨੇ ਡਾਕਟਰਾ ਦੀ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕੀ ਇਸ ਤਰਾ ਦੇ ਕੈਪ ਹਮੇਸ਼ਾ ਇਸ ਬਾਰਡਰ ਏਰੀਆ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ ਇਸ ਕੈਪ ਵਿੱਚ ਪਸੂ ਪਾਲਕਾ ਨੂੰ ਉਨਾ ਦੇ ਪਸ਼ੂਆ ਲਈ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆ ਇਹ ਕੈਪ ਵਿਭਾਗ ਵਲੋਂ ਦਿੱਤੀਆ ਸਸਤਾ ਤੇ 100% ਸਹੀ ਉੱਤਰਿਆ ਇਸ ਕੈਪ ਵਿੱਚ ਵੈਟਨਰੀ ਇੰਸਪੈਕਟਰ ਅਮਨਦੀਪ, ਰਵਿੰਦਰ ਸਿੰਘ ਚਾਹਲ, ਅੰਕੁਸ਼ ਵਿਰਦੀ , ਵੈਟਨਰੀ ਸਰਵਿਸ ਪ੍ਰੋਵਾਈਡਰ ਬ੍ਰਜੇਸ਼ ਕੁਮਾਰ, ਰਾਕੇਸ ਕੁਮਾਰ ਰਾਜ ਕੁਮਾਰ, ਸਮਸ਼ੇਰ ਸਿੰਘ ਯਸਪਾਲ ਸਿੰਘ, ਉਮ ਪ੍ਰਕਾਸ, ਰਾਮ ਸਿੰਘ , ਕੁਨਤੀ ਦੇਵੀ, ਰਾਣੀ ਦੇਵੀ, ਦਲੀਪ ਸਿੰਘ ਆਦਿ ਹਾਜਰ ਸੀ