'ਕਿਸਾਨ ਅੰਦੋਲਨ' ਟਿੱਪਣੀ 'ਤੇ Kangana Ranaut ਨੇ ਗੱਲ ਗੋਲਮੋਲ ਕੀਤੀ
ਬਾਬੂਸ਼ਾਹੀ ਬਿਊਰੋ
ਬਠਿੰਡਾ/ਚੰਡੀਗੜ੍ਹ, 27 ਅਕਤੂਬਰ, 2025 : ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਨਾਲ ਜੁੜੇ ਮਾਣਹਾਨੀ ਮਾਮਲੇ (Defamation Case) ਵਿੱਚ ਅੱਜ (ਸੋਮਵਾਰ) ਇੱਕ ਵੱਡਾ ਮੋੜ ਆਇਆ। ਕਿਸਾਨ ਅੰਦੋਲਨ (Farmers' Protest) ਦੌਰਾਨ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ (Mahinder Kaur) 'ਤੇ ਕੀਤੀ ਗਈ ਆਪਣੀ ਵਿਵਾਦਤ ਟਿੱਪਣੀ ਨੂੰ ਲੈ ਕੇ, ਕੰਗਨਾ ਰਣੌਤ ਅੱਜ ਬਠਿੰਡਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਹੋਈ ਅਤੇ ਉਨ੍ਹਾਂ ਨੇ ਇਸ ਪੂਰੇ ਮਾਮਲੇ 'ਤੇ ਨੇ ਗੱਲ ਗੋਲਮੋਲ ਕੀਤੀ।
ਸਖ਼ਤ ਸੁਰੱਖਿਆ ਵਿਚਾਲੇ ਅਦਾਲਤ ਪਹੁੰਚੀ ਕੰਗਨਾ ਨੇ ਕਿਹਾ ਕਿ ਬੀਬੀ ਮਹਿੰਦਰ ਕੌਰ "ਗਲਤਫਹਿਮੀ ਦਾ ਸ਼ਿਕਾਰ" (victim of misunderstanding) ਹੋਈ ਅਤੇ ਉਨ੍ਹਾਂ ਦਾ ਇਰਾਦਾ ਉਨ੍ਹਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਮੁਆਫ਼ੀ ਮੰਗੀ, ਪਰ 'ਗਲਤਫਹਿਮੀ' ਦਾ ਵੀ ਕੀਤਾ ਜ਼ਿਕਰ
ਸਾਹਮਣੇ ਆਏ ਬਿਆਨਾਂ ਅਨੁਸਾਰ, ਕੰਗਨਾ ਨੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਟਿੱਪਣੀ ਕਰਨ ਦਾ ਉਨ੍ਹਾਂ ਦਾ "ਕੋਈ ਅਜਿਹਾ ਇਰਾਦਾ ਨਹੀਂ ਸੀ" (never intended to hurt)। ਕੰਗਨਾ ਨੇ ਕਿਹਾ ਕਿ ਮੈਨੂੰ ਬੇਬੇ ਬਾਰੇ ਗਲਤ ਫਹਿਮੀ ਹੋਈ ਹੈ, ਮਹਿੰਦਰ ਕੌਰ ਦੇ ਪਤੀ ਨਾਲ ਮੈਂ ਗੱਲਬਾਤ ਕੀਤੀ। ਮਹਿੰਦਰ ਕੌਰ ਬਾਰੇ ਮੇਰੇ ਵੱਲੋਂ ਟਵੀਟ ਕੀਤਾ ਗਿਆ ਸੀ। ਮੈਨੂੰ ਉਸ ਟਵੀਟ ਲਈ ਬੇਹਦ ਅਫਸੋਸ ਹੈ
ਕੀ ਸੀ ਪੂਰਾ ਮਾਮਲਾ? ('Shaheen Bagh ਵਾਲੀ ਦਾਦੀ' ਅਤੇ ₹100 ਵਾਲੀ ਟਿੱਪਣੀ)
ਇਹ ਵਿਵਾਦ 2020-21 ਦੇ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਇਆ ਸੀ।
1. ਵਿਵਾਦਤ Tweet: ਕੰਗਨਾ ਨੇ ਸੋਸ਼ਲ ਮੀਡੀਆ 'X' (ਉਸ ਸਮੇਂ ਟਵਿੱਟਰ) 'ਤੇ 87 ਸਾਲਾ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੀ ਤੁਲਨਾ ਦਿੱਲੀ ਦੇ Shaheen Bagh ਅੰਦੋਲਨ ਦੀ 'ਦਾਦੀ' Bilkis Bano ਨਾਲ ਕੀਤੀ ਸੀ ਅਤੇ ਕਥਿਤ ਤੌਰ 'ਤੇ ਲਿਖਿਆ ਸੀ ਕਿ ਅਜਿਹੀਆਂ ਔਰਤਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ₹100 ਵਿੱਚ available ਹੁੰਦੀਆਂ ਹਨ।
2. Defamation Case: ਇਸ ਟਿੱਪਣੀ ਤੋਂ ਦੁਖੀ ਹੋ ਕੇ, ਮਹਿੰਦਰ ਕੌਰ ('ਬੇਬੇ ਮਹਿੰਦਰ ਕੌਰ') ਨੇ ਕੰਗਨਾ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।
HC-SC ਤੋਂ ਨਹੀਂ ਮਿਲੀ ਸੀ ਰਾਹਤ
ਇਹ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਕਾਨੂੰਨੀ ਦਾਅ-ਪੇਚਾਂ ਵਿੱਚ ਉਲਝਿਆ ਹੋਇਆ ਸੀ, ਜਿਸ ਵਿੱਚ ਕੰਗਨਾ ਨੂੰ High Court ਅਤੇ Supreme Court ਤੋਂ ਵੀ ਰਾਹਤ ਨਹੀਂ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੱਜ ਨਿੱਜੀ ਤੌਰ 'ਤੇ ਪੇਸ਼ ਹੋਣਾ ਪਿਆ।
ਛਾਉਣੀ ਬਣਿਆ ਰਿਹਾ ਕੋਰਟ ਕੰਪਲੈਕਸ
ਕੰਗਨਾ ਦੀ ਪੇਸ਼ੀ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਸਨ। ਕੋਰਟ ਦੇ ਸਾਰੇ entry gates 'ਤੇ ਭਾਰੀ ਪੁਲਿਸ ਬਲ ਤਾਇਨਾਤ ਸੀ ਅਤੇ media ਤੇ ਸਮਰਥਕਾਂ ਦਾ ਵੀ ਇਕੱਠ ਰਿਹਾ। ਕੰਗਨਾ ਦੇ ਮੁਆਫ਼ੀ ਮੰਗਣ ਅਤੇ ਬਿਆਨ ਦਰਜ ਕਰਾਉਣ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਵਿੱਚ ਅੱਗੇ ਕੀ ਰੁਖ਼ ਅਪਣਾਉਂਦੀ ਹੈ ਅਤੇ ਕੀ ਮਹਿੰਦਰ ਕੌਰ ਇਸ ਮੁਆਫ਼ੀ ਨੂੰ ਸਵੀਕਾਰ ਕਰਦੀ ਹੈ।