ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,11ਫਰਵਰੀ 2025 - ਸਮੱਗਰ ਸਿੱਖਿਆ ਅਭਿਆਨ ਦੀਆਂ ਹਦਾਇਤਾਂ ਤੇ ਸੈਂਟਰ ਹੈੱਡ ਟੀਚਰ ਬਲਵੀਰ ਸਿੰਘ ਦੀ ਅਗਵਾਈ ਹੇਠ ਆਈ.ਈ.ਡੀ.ਕੰਪੋਨੈਂਟ ਅਧੀਨ ਕਲੱਸਟਰ ਰਾਏਕੋਟ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਇਕ ਰੋਜ਼ਾ ਵਰਕਸ਼ਾਪ ਸਥਾਨਕ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ (ਕੁੜੀਆਂ) ਵਿਖੇ ਆਯੋਜਿਤ ਕੀਤੀ ਗਈ।
ਇਸ ਵਰਕਸ਼ਾਪ 'ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੇ ਵੱਧ ਚੜਕੇ ਭਾਗ ਲਿਆ। ਇਸ ਦੌਰਾਨ ਆਈਈਆਰਟੀ ਮੈਡਮ ਪਰਮਜੀਤ ਕੌਰ, ਆਈ.ਈ.ਏ.ਟੀ. ਨਾਮਪ੍ਰੀਤ ਸਿੰਘ, ਮੈਡਮ ਕਮਲਪ੍ਰੀਤ ਕੌਰ ਵੱਲੋਂ ਆਏ ਮਾਪਿਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਵੱਲੋਂ ਆਈ.ਈ.ਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਰਵੇ ਕਰਕੇ ਸ਼ਨਾਖਤ ਕਰਨ, ਸਕੂਲ ਵਿੱਚ ਦਾਖਲ ਕਰਾਉਣ, ਮੁਫ਼ਤ ਕਿਤਾਬਾਂ, ਪੈਨਸ਼ਨ , ਵਜੀਫ਼ਾ, ਟੀਏ. ਵਰਦੀਆਂ ਆਦਿ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਉਨ੍ਹਾਂ ਅੱਗੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿੱਦਿਅਕ ਟੂਰ, ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਸਟੇਟ ਪੱਧਰੀ ਵਿਸ਼ੇਸ਼ ਖੇਡਾਂ, ਸੱਭਿਆਚਾਰਕ ਪ੍ਰੋਗਰਾਮ, ਲੋੜਵੰਦ ਵਿਦਿਆਰਥੀਆਂ ਦੀ ਸਰਜਰੀ, ਮੈਡੀਕਲ ਅਸੈਸਮੈਂਟ ਕੈਂਪ, ਮੈਡੀਕਲ ਡਿਸਟ੍ਰਿਬੂਸ਼ਨ ਕੈਂਪ, ਆਈਈਆਰਟੀਜ਼ ਅਤੇ ਆਈਈਏਟੀ ਦੇ ਕੰਮਾਂ, ਰਿਸੋਰਸ ਰੂਮਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਅੱਗੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਹਿਚਾਣ, 21 ਡਿਸਬਿਲਟੀਜ਼ (ਅਪੰਗਤਾਵਾਂ), ਯੂਡੀਆਈਡੀ ਕਾਰਡ ਆਦਿ ਬੱਚਿਆਂ ਨੂੰ ਸਿੱਖਿਅਤ ਕਰਨ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਆਏ ਮਾਪਿਆਂ ਨੂੰ ਇਸ ਵਰਗ ਬਾਰੇ ਜਾਗਰੂਕ ਕਰਨ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁੱਖ ਅਧਿਆਪਕਾ ਹਰਜਿੰਦਰ ਕੌਰ, ਮੈਡਮ ਕਮਲਪ੍ਰੀਤ ਕੌਰ, ਮੈਡਮ ਰਜਨੀ ਬਾਲਾ, ਰਾਕੇਸ਼ ਕੁਮਾਰ, ਸਕੂਲ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ, ਕਾਮਿਨੀ ਕੋਸ਼ਿਕ, ਮੈਡਮ ਗੁਰਜੀਤ ਕੌਰ ਤੇ ਮੈਡਮ ਨਾਜੀਆ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।