ਜ਼ਿਲ੍ਹਾ ਸਿੱਖਿਆ ਵਿਭਾਗ ਮੁਕਤਸਰ ਨੇ ਸਇੰਸ ਡਰਾਮਾ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ 2024: ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜਸਪਾਲ ਮੋਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਜਿੰਦਰ ਕੁਮਾਰ ਸੋਨੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਅਜੇ ਕੁਮਾਰ , ਨੋਡਲ ਅਫਸਰ (ਸੱਭਿਆਚਾਰਕ ਗਤੀਵਿਧੀਆਂ) ਅਤੇ ਪ੍ਰਵੀਨ ਕੁਮਾਰ ਦੀ ਅਗਵਾਈ ਹੇਠ ਬਾਵਾ ਨਿਹਾਲ ਸਿੰਘ ਕਾਲਜ ਆੱਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੱਤੇਆਣਾ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਸੂਰੇਵਾਲਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਨੇ ਹਾਸਿਲ ਕੀਤਾ। ਬੈਸਟ ਡਾਇਰੈਕਸ਼ਨ ਸਰਕਾਰੀ ਸਕੂਲ ਛੱਤੇਆਣਾ ਦੇ ਚਰਨਜੀਤ ਸਿੰਘ , ਬੈਸਟ ਸਕ੍ਰਿਪਟ ਹਾਈ ਸਕੂਲ ਸੂਰੇਵਾਲਾ ਦੀ ਰਮਨਦੀਪ ਕੌਰ ਅਤੇ ਬੈਸਟ ਐਕਟਰ ਹਰਮਨਪ੍ਰੀਤ ਸਿੰਘ ਸਰਕਾਰੀ ਸਕੂਲ ਛੱਤੇਆਣਾ ਨੂੰ ਐਲਾਨਿਆ ਗਿਆ।
ਇਸੇ ਤਰਾਂ ਬੈਸਟ ਐਕਟਰਸ ਐਵਾਰਡ ਹੁਸਨਪ੍ਰੀਤ ਕੌਰ ਅਤੇ ਖੁਸ਼ਮੀਨ ਕੌਰ ਕ੍ਰਮਵਾਰ ਸਰਕਾਰੀ ਹਾਈ ਸਕੂਲ ਕਰਮਗੜ੍ਹ ਅਤੇ ਸਰਕਾਰੀ ਸਕੂਲ ਦੋਦਾ ਨੇ ਪ੍ਰਾਪਤ ਕੀਤੇ। ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਜੇਤੂਆਂ ਨੂੰ ਪੁਰਸਕਾਰਾਂ ਦੀ ਵੰਡ ਕੀਤੀ। ਇਸ ਮੌਕੇ ਸ਼੍ਰੀਮਤੀ ਜਸਵਿੰਦਰ ਕੌਰ ਨੇ ਸਟੇਜ਼ ਸੰਚਾਲਨ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਜੱਜਮੈਂਟ ਕਮੇਟੀ ਵਿਚ ਤੇਜਿੰਦਰ ਸਿੰਘ, ਸ੍ਰੀਮਤੀ ਸਤਵੀਰ ਕੌਰ, ਸ੍ਰੀਮਤੀ ਰੂਚਿਕਾ ਅਤੇ ਮਿਸ ਨਵਦੀਪ ਕੌਰ ਨੇ ਆਪਣਾ ਯੋਗਦਾਨ ਪਾਇਆ । ਰਜਿਸ਼ਟਰੇਸ਼ਨ ਦੀ ਜਿੰਮੇਵਾਰੀ ਸ਼੍ਰੀਮਤੀ ਨਵਦੀਪਿਕਾ ਜੈਨ ਅਤੇ ਸ਼੍ਰੀਮਤੀ ਰਜਨੀ ਗਰੋਵਰ ਨੇ ਨਿਭਾਈ । ਇਸ ਤੋਂ ਇਲਾਵਾ ਮਨਜਿੰਦਰ ਸਿੰਘ, ਚਮਨ ਲਾਲ ਅਤੇ ਸ਼੍ਰੀਮਤੀ ਮੋਨਿਕਾ ਵਰਮਾ ਨੇ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਭਰਵਾਂ ਸਹਿਯੋਗ ਦਿੱਤਾ। ਜਿਲ੍ਹਾ ਮੀਡੀਆ ਕੋਆਰਡੀਨੇਟਰ ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।