NEET ਪੇਪਰ ਲੀਕ ਮਾਮਲਾ: ਸਰਕਾਰ ਨੇ ਪ੍ਰੀਖਿਆ ਬਾਡੀ ਦੇ ਮੁਖੀ ਨੂੰ ਬਦਲਿਆ
ਨਵੀਂ ਦਿੱਲੀ, 22 ਜੂਨ 2024 - NEET ਪ੍ਰੀਖਿਆ ਵਿਵਾਦ ਦੇ ਵਿਚਕਾਰ, ਕੇਂਦਰ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਡਾਇਰੈਕਟਰ ਜਨਰਲ (ਡੀਜੀ) ਸੁਬੋਧ ਕੁਮਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਸੇਵਾਮੁਕਤ ਆਈਏਐਸ ਪ੍ਰਦੀਪ ਸਿੰਘ ਖਰੋਲਾ ਐਨਟੀਏ ਦੇ ਡਾਇਰੈਕਟਰ ਜਨਰਲ ਹੋਣਗੇ। ਉਹ ਕਰਨਾਟਕ ਕੇਡਰ ਦੇ 1985 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਖਰੋਲਾ ਭਾਰਤੀ ਵਪਾਰ ਪ੍ਰੋਤਸਾਹਨ ਸੰਗਠਨ ਦੇ ਸੀਐਮਡੀ ਹਨ।
ਹਾਲ ਹੀ ਵਿੱਚ ਹੋਏ NEET ਪੇਪਰ ਲੀਕ ਅਤੇ UGC-NET ਪ੍ਰੀਖਿਆ ਪੇਪਰ ਲੀਕ ਮੁੱਦੇ ਨੂੰ ਲੈ ਕੇ NTA 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਹੁਣ ਸਰਕਾਰ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੇਪਰ ਲੀਕ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਸਵਾਲ ਚੁੱਕ ਰਹੀ ਹੈ ਅਤੇ ਦੇਸ਼ ਭਰ 'ਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।