← Go Back
ਸਿੱਖਿਆ ਮੰਤਰਾਲੇ ਦੀ ਨਵੀਂ ਤਜਵੀਜ਼, ਹਰ ਵਿਦਿਆਰਥੀ ਨੂੰ ਜੀਵਨ ਭਰ ਲਈ ਮਿਲੇਗੀ ’ਅਪਾਰ’ ਵਿਲੱਖਣ ਆਈ ਡੀ ਜ਼ਿਨੀਆ ਬੱਲੀ ਨਵੀਂ ਦਿੱਲੀ/ਚੰਡੀਗੜ੍ਹ, 26 ਸਤੰਬਰ, 2024: ਕੇਂਦਰੀ ਸਿੱਖਿਆ ਮੰਤਰਾਲੇ ਨੇ ਸਿੱਖਿਆ ਨੀਤੀ 2020 ਤਹਿਤ ਇਕ ਦੇਸ਼, ਇਕ ਵਿਦਿਆਰਥੀ ਆਈ ਡੀ ਦੀ ਪਹਿਲਕਦਮੀ ਤਹਿਤ ਹਰ ਵਿਦਿਆਰਥੀ ਲਈ ਵਿਲੱਖਣ ਆਈ ਡੀ ਤਿਆਰ ਕਰਨ ਦੀ ਤਜਵੀਜ਼ ਉਲੀਕੀ ਹੈ। ਇਸ ਆਈ ਡੀ ਨੂੰ ਆਟੋਮੇਟਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ (ਅਪਾਰ) ਦਾ ਨਾਂ ਦਿੱਤਾ ਗਿਆ ਹੈ। ਮੰਤਰਾਲੇ ਨੇ ਇਸਨੂੰ ਭਾਰਤ ਵਿਚ ਸਿੱਖਆ ਖੇਤਰ ਲਈ ਕ੍ਰਾਂਤੀਕਾਰੀ ਕਦਮ ਕਰਾਰ ਦਿੱਤਾ ਹੈ। ਮੰਤਰਾਲੇ ਮੁਤਾਬਕ ਇਸ ਜੀਵਨ ਭਰ ਦੀ ਆਈ ਡੀ ਦੀ ਬਦੌਲਤ ਡਿਜੀ ਲਾਕਰ ਵਿਚ ਆਪਣਾ ਰਿਕਾਰਡ ਰੱਖ ਸਕੇਗਾ ਤੇ ਅਕਾਦਮਿਕ ਪ੍ਰਗਤੀ ਚੈਕ ਕਰ ਸਕੇਗਾ। ਅਪਾਰ ਆਈ ਡੀ ਸਿੱਖਿਆ ਵਿਚ ਵਿਚਾਲੇ ਛੱਡਣ ਵਾਲਿਆਂ ਦੀ ਪਛਾਣ ਅਤੇ ਇਕ ਸਕੂਲ ਤੋਂ ਦੂਜੇ ਸਕੂਲ ਵਿਚ ਬਦਲੀ ’ਤੇ ਪਛਾਣ ਕਰਨ ਵਿਚ ਵੀ ਮਦਦ ਕਰੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 21