ਚੰਡੀਗੜ੍ਹ ਹਵਾਈ ਅੱਡਾ 12 ਦਿਨ ਰਹੇਗਾ ਬੰਦ, ਅਨਿਲ ਵਿਜ ਨੇ ਫਲਾਈਟਾਂ ਅੰਬਾਲਾ ਸ਼ਿਫਟ ਕਰਨ ਦੀ ਦਿੱਤੀ ਸਲਾਹ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ/ਮੋਹਾਲੀ, 6 ਅਕਤੂਬਰ, 2025: ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ 26 ਅਕਤੂਬਰ ਤੋਂ 7 ਨਵੰਬਰ 2025 ਤੱਕ 12 ਦਿਨਾਂ ਲਈ ਬੰਦ ਰਹੇਗਾ।
ਮਿਲੀ ਜਾਣਕਾਰੀ ਮੁਤਾਬਕ ਹਵਾਈ ਅੱਡੇ ਵਿਚ ਰਨਵੇਅ ’ਤੇ ਪੋਲੀਮਰ ਮੋਡੀਫਾਈਡ ਐਮਲਸ਼ਨ ਵਰਕ ਹੋਣਾ ਹੈ। ਇਸ ਦੌਰਾਨ ਹਵਾਈ ਅੱਡਾ ਫਿਕਸਵਿੰਗ ਏਅਰਕਰਾਫਟ ਵਾਸਤੇ ਉਪਲਬਧ ਨਹੀਂ ਹੋਵੇਗਾ ਤੇ ਫਲਾਈਟਾਂ ਬੰਦ ਰਹਿਣਗੀਆਂ।
ਇਸ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਮੰਗ ਕੀਤੀ ਹੈ ਕਿ 12 ਦਿਨਾਂ ਲਈ ਫਲਾਈਟਾਂ ਅੰਬਾਲਾ ਹਵਾਈ ਅੱਡੇ ’ਤੇ ਸ਼ਿਫਟ ਕੀਤੀਆਂ ਜਾਣ। ਉਹਨਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਅੰਬਾਲਾ ਸਿਵਲ ਹਵਾਈ ਅੱਡੇ ’ਤੇ ਫਲਾਈਟਾਂ ਸ਼ਿਫਟ ਕਰਨ ਦਾ ਸੁਝਾਅ ਦਿੱਤਾ ਹੈ।