♦ All
♦ Nation
♦ Recent News
♦ Spot News

ਇਹ ਹਨ ਦੁਨੀਆ ਦੀਆਂ ਟਾਪ ਲੇਡੀ ਸੀਰੀਅਲ ਕਿਲਰਸ : 1. ਇੰਗਲੈਂਡ ਦੀ 31 ਸਾਲਾ ਜੋਏਨਾ ਜੇਨੇਹੀ ਇਨ੍ਹਾਂ ਤਿੰਨ ਸ਼ਾਤਿਰ ਔਰਤਾਂ ਵਿਚ ਸ਼ਾਮਲ ਹੈ। ਦੋ ਬੱਚਿਆਂ ਦੀ ਮਾਂ ਜੋਏਨਾ ਨੇ 9 ਲੋਕਾਂ ਦਾ ਕਤਲ ਕੀਤਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਕਤਲ ਕਰਨ ਵਿਚ ਮਜ਼ਾ ਆਉਂਦਾ ਹੈ। ਜੋਏਨਾ ਇੰਨੀਂ ਖਤਰਨਾਕ ਹੈ ਕਿ ਉਸ ਤੋਂ ਡਰ ਦੇ ਮਾਰੇ ਉਸ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ। 2. ਫਲੋਰੀਡਾ ਦੀ ਏਲਿਨ ਵਾਰਨਾਸ ਵੇਸਵਾਪੁਣੇ ਅਤੇ ਸੀਰੀਅਲ ਕਿਲਿੰਗ ਵਿਚ ਸ਼ਾਮਲ ਸੀ। ਉਸ ਦੀ ਮੌਤ ਹੋਈ ਨੂੰ 10 ਸਾਲ ਬੀਤਾ ਚੁੱਕੇ ਹਨ ਪਰ ਲੋਕ ਅੱਜ ਵੀ ਉਸ ਬਾਰੇ ਜਾਣ ਕੇ ਸਹਿਮ ਜਾਂਦੇ ਹਨ। ਬਚਪਨ ਵਿਚ ਏਲਿਨ ਦਾ ਉਸ ਦੇ ਪਿਤਾ ਨੇ ਹੀ ਬਲਾਤਕਾਰ ਕੀਤਾ ਸੀ। 15 ਸਾਲ ਦੀ ਉਮਰ ਵਿਚ ਉਹ ਦੇਹ-ਵਪਾਰ ਵਿਚ ਸ਼ਾਮਲ ਹੋ ਗਈ। 1991 ਵਿਚ ਉਸ ਨੇ ਚੋਰੀ ਸਮੇਤ ਇਕ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਸੀ। ਉਸ ਨੇ ਸੱਤ ਲੋਕਾਂ ਦਾ ਕਤਲ ਕੀਤਾ ਸੀ। 9 ਅਕਤੂਬਰ, 2002 ਨੂੰ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ। 3. ਨਾਰਵੇ ਦੀ ਰਹਿਣ ਵਾਲੀ ਵੇਲੇ ਗਿਊਨੇਸ ਨੇ ਬੀਮੇ ਦੇ ਕਾਰਨ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਉਸ ਨੇ 1884 ਵਿਚ ਆਪਣੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਸ ਨੇ ਬੀਮੇ ਦਾ ਪੈਸਾ ਵੀ ਹਾਸਲ ਕੀਤਾ। ਉਸ ਦੀ ਪੋਲ ਖੁੱਲ੍ਹੀ ਤਾਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ, ਜਿੱਥੋਂ 40 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬੇਲੇ ਇੰਨੀਂ ਸ਼ਾਤਿਰ ਸੀ ਕਿ ਉਸ ਨੂੰ ਪੁਲਸ ਕਦੇ ਵੀ ਫੜ ਨਹੀਂ ਸਕੀ। 4. ਬੇਬਵਰਲੀ ਏਲਿਟ ਨਾਂ ਦੀ ਇਹ ਹਸੀਨਾ ਇਕ ਖਾਸ ਕਿਸਮ ਦੀ ਬੀਮਾਰੀ ਨਾਲ ਪੀੜਤ ਸੀ। ਇਸ ਬੀਮਾਰੀ ਕਾਰਨ ਹਰ ਸਮੇਂ ਉਸ ਨੂੰ ਕਤਲ ਦਾ ਖਿਆਲ ਆਉਂਦਾ ਸੀ। ਉਸ ਨੇ ਹਸਪਤਾਲ ਵਿਚ ਕੰਮ ਕਰਨ ਦੌਰਾਨ 4 ਬੱਚਿਆਂ ਦਾ ਕਤਲ ਕਰ ਦਿੱਤਾ ਸੀ। ਉਸ ਦੀਆਂ ਹਰਕਤਾਂ 'ਤੇ ਸ਼ੱਕ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਸੀ ਅਤੇ ਉਸ ਦਾ ਪਰਦਾਫਾਸ਼ ਹੋਇਆ ਸੀ। 5. ਡਾਨਾ ਸੂ ਗ੍ਰੇਅ ਬਜ਼ੁਰਗ ਔਰਤਾਂ ਦਾ ਕਤਲ ਕਰਕੇ ਪੈਸੇ ਕਮਾਉਂਦੀ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਉਹ ਉਨ੍ਹਾਂ ਦੇ ਕ੍ਰੈਡਿਟ ਕਾਰਡ ਚੋਰੀ ਕਰ ਲੈਂਦੀ ਸੀ। ਇਕ ਵੈੱਬਸਾਈਟ 'ਤੇ ਉਸ ਨੇ ਆਪਣੇ ਅੰਡਰਗਾਰਮੈਂਟ ਵੇਚ ਦਿੱਤੇ ਸਨ। ਗ੍ਰੇਅ ਸ਼ਾਪਿੰਗ ਦੀ ਇੰਨੀਂ ਸ਼ੌਕੀਨ ਸੀ ਕਿ ਉਸ ਨੇ ਪੈਸਿਆਂ ਲਈ ਹੀ ਕਤਲ ਕਰਨੇ ਸ਼ੁਰੂ ਕੀਤੇ ਸਨ। ਫਿਲਹਾਲ ਉਹ ਕੈਲੀਫੋਰਨੀਆਂ ਵਿਚ ਉਮਰਕੈਦ ਕੱਟ ਰਹੀਆਂ ਹਨ। 6. ਮੈਰੀ ਡੈਲਫਿਨ ਲੈਲੁਰੀ 19ਵੀਂ ਸਦੀ ਦੀ ਖੁੰਖਾਰ ਸੀਰੀਅਲ ਕਿਲਰ ਸੀ। ਉਸ ਨੂੰ ਅਮਰੀਕਾ ਦੀ ਪਹਿਲੀ ਸੀਰੀਅਲ ਕਿਲਰ ਵੀ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਘਰ ਵਿਚ ਨੌਕਰਾਂ ਨੂੰ ਤੜਪਾ-ਤੜਪਾ ਕੇ ਮਾਰਿਆ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ 7 ਨੌਕਰਾਂ ਦੀ ਸਰੀਰ ਬੁਰੀ ਹਾਲਤ ਵਿਚ ਮਿਲੇ ਸਨ। ਪੁਲਸ ਨੂੰ ਉਸ ਦੇ ਅਪਰਾਧਾਂ ਦੀ ਭਿਣਕ ਲੱਗਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਈ ਤੇ ਫਿਰ ਕਦੇ ਫੜੀ ਨਹੀਂ ਗਈ। 7. ਫਰਾਂਸ ਦੀ ਸਭ ਤੋਂ ਖੁੰਖਾਰ ਅਪਰਾਧੀ ਜੇਨੀ ਵੇਬਰ ਨੇ 10 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਉਤਾਰਿਆ ਸੀ। ਇਨ੍ਹਾਂ ਵਿਚ ਉਸ ਦੇ ਦੋ ਬੱਚੇ ਵੀ ਸ਼ਾਮਲ ਸਨ। ਉਹ ਬੱਚਿਆਂ ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਮਾਰ ਦਿੰਦੀ ਸੀ। 1908 ਵਿਚ ਉਸ ਦੇ ਦੋਸ਼ ਸਾਬਤ ਹੋਏ ਸਨ। ਉਸ ਸਮੇਂ ਉਸ ਨੇ ਇਕ ਬੱਚੇ ਦੇ ਕਤਲ ਕਰਦੀ ਹੋਈ ਨੂੰ ਰੰਗੇ-ਹੱਥੀਂ ਫੜਿਆ ਗਿਆ ਸੀ। 8. ਮਾਰੀਆ ਕੈਥਰੀਨ ਸਵਾਨੇਬਰਗ ਹੁਣ ਤੱਕ ਦੀ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਮੰਨੀ ਜਾਂਦੀ ਹੈ। ਉਸ 'ਤੇ ਕਰੀਬ 100 ਲੋਕਾਂ ਨੂੰ ਜ਼ਹਿਰ ਦੇ ਮਾਰਨ ਦਾ ਦੋਸ਼ ਹੈ। ਉਸ ਨੇ ਪੈਸਿਆਂ ਦੀ ਚਾਹਤ ਵਿਚ ਲੋਕਾਂ ਦਾ ਕਤਲ ਕੀਤਾ ਅਤੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ। 1915 ਵਿਚ ਉਸ ਦੀ ਜੇਲ੍ਹ ਵਿਚ ਹੀ ਮੌਤ ਹੋ ਗਈ ਸੀ।
View Archived
In the News13 ਹੋਰ ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਵਜੋਂ ਕੀਤਾ ਪਦਉਨਤ ਆਈ.ਜੀ. ਸੰਜੀਵ ਕਾਲੜਾ ਏ.ਡੀ.ਜੀ.ਪੀ. ਵਜੋਂ ਪਦਉਨਤ

ਚੰਡੀਗੜ੍ਹ, 17 ਅਪਰੈਲ 2015 (ਬਾਬੂਸ਼ਾਹੀ ਬਿਊਰੋ): ਆਈ.ਪੀ.ਐਸ. ਅਧਿਕਾਰੀ ਸ੍ਰੀ ਸੰਜੀਵ ਕੁਮਾਰ ਕਾਲੜਾ, ਆਈ.ਜੀ. ਨੂੰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਵਜੋਂ ਪਦਉਨਤ ਕੀਤਾ ਗਿਆ ਹੈ। ਇਸੇ ਤਰ੍ਹਾਂ 13 ਹੋਰ ਆਈ.ਪੀ.ਐਸ. ਅਧ....
 (News posted on: 18 Apr, 2015)
 Email Print 

ਚੰਡੀਗੜ੍ਹ, 17 ਅਪਰੈਲ 2015 (ਬਾਬੂਸ਼ਾਹੀ ਬਿਊਰੋ): ਆਈ.ਪੀ.ਐਸ. ਅਧਿਕਾਰੀ ਸ੍ਰੀ ਸੰਜੀਵ ਕੁਮਾਰ ਕਾਲੜਾ, ਆਈ.ਜੀ. ਨੂੰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ.) ਵਜੋਂ ਪਦਉਨਤ ਕੀਤਾ ਗਿਆ ਹੈ। ਇਸੇ ਤਰ੍ਹਾਂ 13 ਹੋਰ ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਵਜੋਂ ਪਦ ਉਨਤ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸੰਜੀਵ ਕੁਮਾਰ ਕਾਲੜਾ ਨੂੰ ਤਨਖਾਹ ਸਕੇਲ 67000-79000 ਰੁਪਏ ਵਿੱਚ ਪਹਿਲੀ ਅਗਸਤ 2014 ਤੋਂ ਪ੍ਰਭਾਵ ਨਾਲ ਏ.ਡੀ.ਜੀ.ਪੀ. ਵਜੋਂ ਪਦਉਨਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 13 ਹੋਰ ਆਈ.ਪੀ.ਐਸ. ਅਧਿਕਾਰੀਆਂ ਸ੍ਰੀ ਬਲਕਾਰ ਸਿੰਘ ਸਿੱਧੂ, ਸ੍ਰੀ ਗੁਰਿੰਦਰ ਸਿੰਘ ਢਿੱਲੋਂ, ਸ੍ਰੀ ਮੋਹਨੀਸ਼ ਚਾਵਲਾ, ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ, ਸ੍ਰੀ ਅਮਰ ਸਿੰਘ ਚਹਿਲ, ਸ੍ਰੀ ਜਤਿੰਦਰ ਸਿੰਘ ਔਲਖ, ਸ੍ਰੀ ਮੁਖਵਿੰਦਰ ਸਿੰਘ ਛੀਨਾ, ਸ੍ਰੀ ਰਾਕੇਸ਼ ਅੱਗਰਵਾਲ, ਸ੍ਰੀ ਜਸਕਰਨ ਸਿੰਘ, ਸ੍ਰੀ ਯੁਰਿੰਦਰ ਸਿੰਘ, ਸ੍ਰੀ ਰਾਜਿੰਦਰ ਸਿੰਘ ਦਰਭੰਗਾ, ਸ੍ਰੀ ਦਿਨੇਸ਼ ਪ੍ਰਤਾਪ ਤੇ ਸ੍ਰੀ ਅਰੁਣ ਕੁਮਾਰ ਮਿੱਤਲ ਨੂੰ ਤਨਖਾਹ ਸਕੇਲ ਪੇਅ ਬੈਂਡ-ਚਾਰ 37400-67000 ਰੁਪਏ ਅਤੇ 8900 ਗਰੇਡ ਪੇਅ ਵਿੱਚ ਵੱਖ-ਵੱਖ ਤਰੀਕਾਂ ਤੋਂ ਪ੍ਰਭਾਵ ਨਾਲ ਡੀ.ਆਈ.ਜੀ. ਵਜੋਂ ਪਦਉਨਤ ਕੀਤਾ ਹੈ।

ਪਹਿਲਵਾਨ ਹਰਮੇਲ ਸਿੰਘ ਕਾਲਾ ਨੂੰ ਸਦਮਾ, ਤਾਏ ਦਾ ਦਿਹਾਂਤ


ਲੁਧਿਆਣਾ 17 ਅਪ੍ਰੈਲ (ਜਗਰੂਪ ਸਿੰਘ ਜਰਖੜ) ਇੰਡੀਅਨ ਸਟਾਇਲ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਮੰਡੋਰ ਕੁਸ਼ਤੀ ਅਕੈਡਮੀ ਦੇ ਮੁੱਖ ਪ੍ਰਬੰਧਕ ਪਹਿਲਵਾਨ ਹਰਮੇਲ ਸਿੰਘ ਕਾਲਾ ਨੂੰ ਉਸ ਸਮੇਂ ਗਹਿਰਾ ਸਦਮ....
 (News posted on: 18 Apr, 2015)
 Email Print 


ਲੁਧਿਆਣਾ 17 ਅਪ੍ਰੈਲ (ਜਗਰੂਪ ਸਿੰਘ ਜਰਖੜ) ਇੰਡੀਅਨ ਸਟਾਇਲ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਮੰਡੋਰ ਕੁਸ਼ਤੀ ਅਕੈਡਮੀ ਦੇ ਮੁੱਖ ਪ੍ਰਬੰਧਕ ਪਹਿਲਵਾਨ ਹਰਮੇਲ ਸਿੰਘ ਕਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਸਤਿਕਾਰਯੋਗ ਤਾਇਆ ਜੀ ਬਾਬਾ ਸਰੂਪ ਸਿੰਘ ਮੰਡੋਰ ਦਾ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸਵ: ਬਾਬਾ ਸਰੂਪ ਸਿੰਘ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਮੰਡੋਰ ਵਿਖੇ ਕੀਤਾ ਗਿਆ। ਬਾਬਾ ਸਰੂਪ ਸਿੰਘ ਲੰਮੇਂ ਸਮੇਂ ਤੋਂ ਬਾਬਾ ਬਾਲਕ ਨਾਥ ਮੰਦਿਰ ਟਿੱਬੇਵਾਲਾ ਮੰਡੋਰ ਵਿਖੇ ਸੇਵਾ ਕਰ ਰਹੇ ਸਨ। ਉਨਾਂ ਦੀ ਸਾਰੀ ਜਿੰਦਗੀ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਰਹੀ। ਇਲਾਕੇ ਦੀਆਂ ਸਿੱਖ ਸੰਗਤਾਂ ਦਾ ਉਨਾਂ ਦਾ ਵੱਡਾ ਸਤਿਕਾਰ ਸੀ। ਸਵ: ਬਾਬਾ ਸਰੂਪ ਸਿੰਘ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 23 ਅਪ੍ਰੈਲ ਦਿਨ ਵੀਰਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਮੰਡੋਰ ਹੋਵੇਗੀ। ਇਸ ਸਮੇਂ ਵੱਖ-ਵੱਖ ਖੇਡ ਸੰਸਥਾਂਵਾ ਦੇ ਆਗੂਆ ਨੇ ਦੁੱਖ ਦੀ ਘੜੀ ਬਾਬਾ ਸਰੂਪ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਖਟੜਾ ਪਰਿਵਾਰ ਅਤੇ ਪਹਿਲਵਾਨ ਹਰਮੇਲ ਸਿੰਘ ਨਾਲ ਹਮਦਰਦੀ ਦਾ ਇਜਹਾਰ ਕੀਤਾ।
ਪ੍ਰਵਾਸੀ ਪੰਜਾਬੀ ਕਵੀ ਮੋਹਨ ਗਿੱਲ ਦੀਆਂ ਦੋ ਪੁਸਤਕਾਂ ਲੋਕ ਅਰਪਣ

ਲੁਧਿਆਣਾ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸਰਪ੍ਰਸਤ, ਸਭਿਆਚਾਰਕ ਸੱਥ ਪੰਜਾਬ ਦੀ ਕੈਨੇਡਾ ਇਕਾਈ ਦੇ ਜਨਰਲ ਸਕੱਤਰ ਪ੍ਰਸਿੱਧ ਪੰਜਾਬੀ ਕਵੀ ਮੋਹਨ ਗਿੱਲ ਦੀਆਂ ਦੋ ਵਾਰਤਕ ਪੁਸਤ&....
 (News posted on: 18 Apr, 2015)
 Email Print 

ਲੁਧਿਆਣਾ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸਰਪ੍ਰਸਤ, ਸਭਿਆਚਾਰਕ ਸੱਥ ਪੰਜਾਬ ਦੀ ਕੈਨੇਡਾ ਇਕਾਈ ਦੇ ਜਨਰਲ ਸਕੱਤਰ ਪ੍ਰਸਿੱਧ ਪੰਜਾਬੀ ਕਵੀ ਮੋਹਨ ਗਿੱਲ ਦੀਆਂ ਦੋ ਵਾਰਤਕ ਪੁਸਤਕਾਂ ਆਤਮ ਮੰਥਨ ਅਤੇ ਵਿਅੰਗ ਪੁਸਤਕ ਨਮਕੀਨ ਰਸਗੁੱਲੇ ਨੂੰ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ)ਵਿਖੇ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅਜੋਕੀ ਨੌਜਵਾਨ ਪੀੜੀ ਨੂੰ ਘਟੀਆ ਸ਼ਬਦਾਵਾਲੀ ਗੀਤਾਂ, ਨਸ਼ਾਖੋਰੀ, ਫੈਸ਼ਨਪ੍ਰਸਤੀ ਅਤੇ ਕੰਮ ਚੋਰੀ ਤੋਂ ਵਰਜਣ ਅਤੇ ਸਿੱਧੇ ਰਾਹ ਤੋਰਨ ਲਈ ਆਤਮ ਮੰਥਨ ਵਰਗੀਆਂ ਪੁਸਤਕਾਂ ਦੀ ਬੇਹੱਦ ਲੋੜ ਹੈ ਕਿਉਂਕਿ ਇਹ ਆਸਾਨ ਭਾਸ਼ਾ ਵਿੱਚ ਜੀਵਨ ਸੇਧ ਪ੍ਰਦਾਨ ਕਰਨ ਦੇ ਸਮਰੱਥ ਹੈ। ਉਨਾਂ ਆਖਿਆ ਕਿ ਮੋਹਨ ਗਿੱਲ ਮੇਰੇ ਐਮ ਏ ਦੀ ਪੜਾਈ ਦੌਰਾਨ ਸਹਿਪਾਠੀ ਸਨ ਅਤੇ ਅੱਜ ਤੀਕ ਉਹ ਅੱਠ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਤੋਂ ਇਲਾਵਾ ਨਾਰਥ ਅਮਰੀਕਾ ਸਥਿਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਉੱਘੇ ਕਾਰਕੁਨ ਹਨ ਅਤੇ ਸਮੁੱਚੇ ਕੈਨੇਡਾ ਵਿੱਚ ਸਾਹਿਤਕ ਲਹਿਰ ਉਸਾਰਨ ਤੋਂ ਇਲਾਵਾ ਗਦਰ ਪਾਰਟੀ ਲਹਿਰ ਅਤੇ ਕਾਮਾਗਾਟਾਮਾਰੂ ਜਹਾਜ਼ ਨਾਲ ਸਬੰਧਿਤ ਦਸਤਾਵੇਜ਼ ਸੰਪਾਦਿਤ ਕਰਨ ਵਿੱਚ ਵੀ ਮੋਹਰੀ ਰੋਲ ਅਦਾ ਕਰ ਚੁੱਕੇ ਹਨ।
ਕਾਲਜ ਦੇ ਪ੍ਰਿੰਸੀਪਲ ਡਾ: ਹਰਦਿਲਜੀਤ ਸਿੰਘ ਗੋਸਲ ਨੇ ਕਿਹਾ ਕਿ ਉਨਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਮੋਹਨ ਗਿੱਲ ਨੇ ਜਿੱਥੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅੱਠ ਪੁਸਤਕਾਂ ਪਾਈਆਂ ਹਨ ਉਥੇ ਇਨਾਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਲਈ ਆਪਣੇ ਕਾਲਜ ਨੂੰ ਚੁਣਿਆ ਹੈ। ਪੁਸਤਕਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਮੋਹਨ ਗਿੱਲ ਨੇ ਕਿਹਾ ਕਿ ਬੀਜ ਰੂਪ ਵਿੱਚ ਇਸ ਕਾਲਜ ਦੀ ਅਗਵਾਈ ਹੀ ਹੁਣ ਤੀਕ ਮੈਨੂੰ ਦਿਸ਼ਾ ਨਿਰਦੇਸ਼ ਦੇ ਰਹੀ ਹੈ। ਉਨਾਂ ਦੇ ਸਹਿਪਾਠੀ ਸ: ਹਰਨੇਕ ਸਿੰਘ ਗਿੱਲ ਅਤੇ ਪ੍ਰੋ: ਕੁਲਵੰਤ ਸਿੰਘ ਨੇ ਵੀ ਪੁਸਤਕਾਂ ਅਤੇ ਮੋਹਨ ਗਿੱਲ ਬਾਰੇ ਵਿਚਾਰ ਚਰਚਾ ਕੀਤੀ। ਮੰਚ ਸੰਚਾਲਨ ਪ੍ਰੋ: ਗੁਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ, ਸ: ਰੁਸਤਮ ਸਿੰਘ ਗਿੱਲ ਆਲਮਗੀਰ (ਕੈਨੇਡਾ) ਸਰਦਾਰਨੀ ਰਵਿੰਦਰ ਕੌਰ ਗਿੱਲ, ਡਾ: ਬਲਵਿੰਦਰ ਸਿੰਘ ਬੁਟਾਹਰੀ, ਸ: ਜਗਦੇਵ ਸਿੰਘ ਗਰੇਵਾਲ ਸਾਬਕਾ ਸਰਪੰਚ ਜੋਧਾਂ, ਫਕੀਰ ਚੰਦ ਸ਼ਰਮਾ ਅਤੇ ਸ: ਨਿਰਮਲ ਸਿੰਘ ਧਾਲੀਵਾਲ ਹਾਜ਼ਰ ਸਨ। ਕਾਲਜ ਵੱਲੋਂ ਪ੍ਰੋ: ਅਵਿਨਾਸ਼ ਕੌਰ ਨੇ ਆਏ ਮਹਿਮਾਨਾਂ ਅਤੇ ਲੇਖਕ ਦਾ ਧੰਨਵਾਦ ਕੀਤਾ।
ਭਾਈ ਮਲਕੀਅਤ ਸਿੰਘ ਦੇ ਪਰਿਵਾਰ ਨੂੰ ਦਿੱਲੀ ਕਮੇਟੀ ਦੇਵੇਗੀ ਮਾਇਕ ਸਹਾਇਤਾ

ਨਵੀਂ ਦਿੱਲੀ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਬੀਤੇ ਦਿਨੀ ਗੁਰਬਾਣੀ ਕੀਰਤਨ ਗਾਇਨ ਕਰਦੇ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੇ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋ&....
 (News posted on: 18 Apr, 2015)
 Email Print 

ਨਵੀਂ ਦਿੱਲੀ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਬੀਤੇ ਦਿਨੀ ਗੁਰਬਾਣੀ ਕੀਰਤਨ ਗਾਇਨ ਕਰਦੇ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੇ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅਹੁਦੇਦਾਰ ਸਾਹਿਬਾਨਾਂ ਦੀ ਹੋਈ ਬੈਠਕ `ਚ ਇਸ ਬਾਬਤ ਫੈਸਲਾ ਲਿਆ ਗਿਆ। ਭਾਈ ਮਲਕੀਅਤ ਸਿੰਘ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮਿੰਡ ਹਿੱਲ ਅਮਰੀਕਾ ਵਿਖੇ ਕੀਰਤਨ ਕਰਨ ਦੌਰਾਨ ਆਏ ਹਾਰਟ ਅਟੈਕ ਉਪਰੰਤ ਅਕਾਲ ਚਲਾਨਾ ਕਰਨ ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਭਾਈ ਸਾਹਿਬ ਦੇ ਪਰਿਵਾਰ ਬਾਰੇ ਜਾਣਕਾਰੀ ਸਾਹਮਣੇ ਆਉਣ ਉਪਰੰਤ ਕਮੇਟੀ ਵੱਲੋਂ ਉਕਤ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਈ ਸਾਹਿਬ ਦੀ ਧਰਮ ਸੁਪਤਨੀ ਨਵਨੀਤ ਕੌਰ ਅਤੇ ੳਨ੍ਹਾਂ ਦੀਆਂ ਦੋ ਛੋਟੀਆਂ ਬੱਚੀਆਂ ਦੇ ਇਸ ਦੁਖ `ਚ ਕਮੇਟੀ ਵੱਲੋਂ ਸ਼ਾਮਿਲ ਹੋਣ ਦਾ ਦਾਅਵਾ ਕਰਦੇ ਹੋਏ ਭਾਈ ਸਾਹਿਬ ਨੂੰ ਅਕਾਲ ਪੁਰਖ ਦੇ ਚਰਣਾ `ਚ ਨਿਵਾਸ ਮਿਲਨ ਲਈ ਸੰਗਤਾਂ ਨੂੰ ਅਰਦਾਸ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ ਅਤੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਮੌਜੂਦ ਸਨ।ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਜਥੇਬੰਦੀਆਂ ਦੇ ਲੜਕੀਆਂ ਦੇ ਵਿੰਗ ਬਨਣਗੇ ਸੁਖਬੀਰ ਬਾਦਲ ਵਲੋਂ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਨੂੰ ਸਮਾਜਿਕ ਚੇਤਨਾ ਲਈ ਜੁਟ ਜਾਣ ਦਾ ਸੱਦਾ

25 ਅਪ੍ਰੈਲ ਨੂੰ ਲੁਧਿਆਣਾ ਵਿਖੇ ਨਸ਼ਿਆਂ ਵਿਰੁਧ ਹੋਵੇਗੀ ਸਾਈਕਲ ਰੈਲੀ

ਚੰਡੀਗੜ੍ਹ, 17 ਅਪਰੈਲ 2015: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਨੂੰ ਸੱ....
 (News posted on: 18 Apr, 2015)
 Email Print 

25 ਅਪ੍ਰੈਲ ਨੂੰ ਲੁਧਿਆਣਾ ਵਿਖੇ ਨਸ਼ਿਆਂ ਵਿਰੁਧ ਹੋਵੇਗੀ ਸਾਈਕਲ ਰੈਲੀ

ਚੰਡੀਗੜ੍ਹ, 17 ਅਪਰੈਲ 2015: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨੌਜਵਾਨਾ ਦੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਜਿਸ ਤਹਿਤ ਵਿਦਿਆਰਥੀਆਂ ਨੂੰ ਰਾਜ ਸਰਕਾਰ ਦੀਆਂ ਵੱਖ-ਵੱਖ ਵਜ਼ੀਫਾ ਅਤੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ।
ਅੱਜ ਇਥੇ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਤੱਕ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾਕੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਨੇ ਐਸ.ਓ.ਆਈ ਨੂੰ ਨਵੀਂ ਵੈਬਸਾਈਟ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇੰਟਰਨੈਟ ਰਾਹੀਂ ਲੱਖਾਂ ਵਿਦਿਆਰਥੀਆਂ ਤੱਕ ਅਸਾਨੀ ਨਾਲ ਜਲਦ ਪਹੁੰਚ ਕੀਤੀ ਜਾ ਸਕਦੀ ਹੈ। ਸਿੱਖਿਆ ਸੰਸਥਾਵਾਂ ਵਿਚ ਲੜਕੀਆਂ ਦੇ ਵਿੰਗ ਬਣਾਉਣ ਦੇ ਹੁਕਮ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅਜਿਹੇ ਯੂਨਿਟਾਂ ਦੀ ਸਥਾਪਨਾ ਕੀਤੀ ਜਾਵੇ।
ਨਸ਼ਿਆਂ ਦੀ ਵਰਤੋਂ ਵਿਰੁੱਧ ਜਾਗਰੂਕਤਾ ਪੈਦਾ ਲਈ ਸ. ਬਾਦਲ ਨੇ ਦੋਹਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ 'ਨੋ ਟੂ ਡਰੱਗਜ਼' (ਨਸ਼ਿਆਂ ਨੂੰ ਨਾਂਹ) ਦੇ ਨਾਅਰੇ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤੰਨ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਵਿਰੁੱਧ 25 ਅਪਰੈਲ ਨੂੰ ਲੁਧਿਆਣਾ ਵਿਖੇ ਸਾਈਕਲ ਰੈਲੀ ਕੀਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਅਗਲੇ 2 ਮਹੀਨਿਆਂ ਦੌਰਾਨ ਯੂਥ ਅਕਾਲੀ ਦਲ ਅਤੇ ਐਸ.ਓ.ਆਈ ਜਥੇਬੰਦੀ ਵੱਲੋਂ ਮੈਂਬਰਸ਼ਿਪ ਮੁਹਿੰਮ ਤੇਜ਼ ਕੀਤੀ ਜਾਵੇ ਜਿਸ ਤਹਿਤ ਸੋਸ਼ਲ ਮੀਡੀਆ ਰਾਹੀਂ ਸਿਰਫ ਸਾਫ-ਸੁਥਰੇ ਅਕਸ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਜੱਥੇਬੰਦੀਆਂ ਨਾਲ ਜੋੜਿਆ ਜਾਵੇ।
ਉਨ੍ਹਾਂ ਨੇ ਯੂਥ ਅਕਾਲੀ ਦਲ ਦੇ ਜ਼ੋਨਲ ਪ੍ਰਧਾਨਾਂ ਨੂੰ 11 ਮਈ ਤੋਂ 15 ਜੁਲਾਈ ਤੱਕ ਮੈਂਬਰਸ਼ਿਪ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਐਸ.ਓ.ਆਈ ਨੂੰ 15 ਅਗਸਤ ਤੋਂ 15 ਸਤੰਬਰ ਤੱਕ ਮੈਂਬਰਸ਼ਿਪ ਮੁਹਿੰਮ ਚਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਵੀ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ ਸ. ਬਾਦਲ ਨੇ ਦੋਹਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਪਾਸੇ ਲਾਉਣ ਲਈ ਅੰਤਰ-ਜੋਨ ਖੇਡ ਮੁਕਾਬਲੇ ਕਰਵਾਉਣ।
ਮੀਟਿੰਗ ਦੌਰਾਨ ਮੁੱਖ ਤੌਰ 'ਤੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸ. ਸ਼ਰਨਜੀਤ ਸਿੰਘ ਢਿਲੋਂ, ਐਸ.ਓ.ਆਈ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ, ਆਈ.ਟੀ ਸੈਲ ਦੇ ਇੰਚਾਰਜ ਪਰਮਿੰਦਰ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਮਾਲਵਾ ਜੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ, ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਮਾਲਵਾ ਜ਼ੋਨ-3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ, ਦੋਆਬਾ ਖੇਤਰ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਐਸ.ਓ.ਆਈ ਦੇ ਮਾਲਵਾ ਜੋਨ ਦੇ ਪ੍ਰਧਾਨ ਰੋਬਿਨ ਬਰਾੜ, ਦੋਆਬਾ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮਾਲਵਾ-3 ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ, ਮਾਲਵਾ-2 ਦੇ ਪ੍ਰਧਾਨ ਹਰਕੰਵਲ ਸਿੰਘ ਵਿਰਕ ਅਤੇ ਮਾਝਾ ਜੋਨ ਦੇ ਪ੍ਰਧਾਨ ਆਰ.ਐਸ ਛੀਨਾ ਵੀ ਹਾਜ਼ਰ ਸਨ।

No Records Found.
No Records Found.

ਪੰਜਾਬ ਸਰਕਾਰ ਵਲੋ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 17 ਅਪਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਅੱਜ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ....

myvisapoint.org
 (News posted on: 17 Apr, 2015)
 Email Print 

ਚੰਡੀਗੜ੍ਹ, 17 ਅਪਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਅੱਜ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਜੋਤ ਗਰੇਵਾਲ ਨੂੰ ਐਸ.ਡੀ.ਐਮ. ਅਮਲੋਹ ਅਤੇ ਸਹਾਇਕ ਕਮਿਸ਼ਨਰ (ਜਨਰਲ) ਫਤਹਿਗੜਵ ਸਾਹਿਬ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਵਰਿੰਦਰ ਸਿੰਘ ਨੂੰ ਐਸ.ਡੀ.ਐਮ. ਤਪਾ, ਸ੍ਰੀ ਸ਼ਿਵੇ ਕਮਾਰ ਨੂੰ ਐਸ.ਡੀ.ਐਮ. ਡੇਰਾ ਬੱਸੀ ਅਤੇ ਸ੍ਰੀ ਰਾਜੀਵ ਕੁਮਾਰ ਵਰਮਾ ਦੀਆਂ ਸੇਵਾਵਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਪੁਰਦ ਕਰਦਿਆਂ ਉਨ੍ਹਾਂ ਨੂੰ ਨਗਰ ਨਿਗਮ ਜਲੰਧਰ ਦਾ ਸੰਯੁਕਤ ਕਮਿਸ਼ਨਰ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਸ੍ਰੀ ਧਰਮ ਪਾਲ, ਆਈ.ਏ.ਐਸ., ਵਿਸ਼ੇਸ਼ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗ ਤੇ ਵਾਧੂ ਚਾਰਜ ਕੰਟਰੋਲਰ, ਪ੍ਰਿੰਟਿਗ ਤੇ ਸਟੇਸ਼ਨਰੀ ਨੂੰ ਸ੍ਰੀ ਅਜੋਏ ਸ਼ਰਮਾ, ਆਈ.ਏ.ਐਸ. ਦੇ ਟਰੇਨਿੰਗ 'ਤੇ ਜਾਣ ਦੇ ਸਮੇਂ ਲਈ ਵਿਸ਼ੇਸ਼ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।ਦੋ ਤਖ਼ਤਾਂ ਨੂੰ ਜੋੜਨ ਵਾਲੀ ਰੇਲ ਗੱਡੀ ਦਾ ਸੰਗਤਾਂ ਵੱਧ ਤੋਂ ਵੱਧ ਫਾਇਦਾ ਲੈਣ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਜੋਰ ਦੇ ਕੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅ....

Mandiani Village
 (News posted on: 17 Apr, 2015)
 Email Print 

ਅੰਮ੍ਰਿਤਸਰ 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਜੋਰ ਦੇ ਕੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੀਕ ਚਲਾਈ ਗਈ ਰੇਲ ਗੱਡੀ ਇੰਟਰਸਿਟੀ ਨੰਬਰ 04505 ਨੰਗਲ ਡੈਮ ਜੋ ਕਿ ਸਵੇਰੇ 8 ਵਜੇ ਚੱਲ ਕੇ ਅੰਮ੍ਰਿਤਸਰ ਦੁਪਹਿਰ 1-00 ਵਜੇ ਅਤੇ 04506 ਅੰਮ੍ਰਿਤਸਰ ਤੋਂ ਦੁਪਹਿਰ 2-00 ਵਜੇ ਚੱਲ ਕੇ ਰਾਤ 7-00 ਵਜੇ ਨੰਗਲ ਡੈਮ ਪਹੁੰਚਦੀ ਹੈ, ਇਨਾਂ ਰੇਲ ਗੱਡੀਆਂ 'ਚ ਵੱਧ ਤੋਂ ਵੱਧ ਯਾਤਰੂ ਸਫਰ ਕਰਕੇ ਇਸ ਦਾ ਭਰਪੂਰ ਫਾਇਦਾ ਉਠਾਉਣ ਤੇ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰਨ।
ਇਥੋਂ ਜਾਰੀ ਪ੍ਰੈਸ ਬਿਆਨ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰਪੂਰ ਯਤਨਾਂ ਸਦਕਾ ਰੇਲਵੇ ਵਿਭਾਗ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੀਕ ਇੰਟਰਸਿਟੀ ਰੇਲ ਗੱਡੀ ਚਲਾਈ ਹੈ ਜੋ ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਚੱਲਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਰੋਜ਼ਾਨਾ ਹੀ ਹਜ਼ਾਰਾਂ ਸੰਗਤਾਂ ਦਰਸ਼ਨਾਂ ਲਈ ਪੁੱਜਦੀਆਂ ਹਨ, ਹੁਣ ਇਸ ਰੇਲ ਗੱਡੀ ਦੇ ਚੱਲਣ ਨਾਲ ਸਫਰ ਸਸਤਾ ਤੇ ਸੋਖਾਲਾ ਹੋ ਗਿਆ ਹੈ ਇਸ ਲਈ ਸੰਗਤਾਂ ਨੂੰ ਇਸ ਦਾ ਭਰਪੂਰ ਲਾਭ ਲੈਣਾ ਚਾਹੀਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਇਸ ਰੇਲ ਗੱਡੀ ਨੂੰ ਚਲਾਉਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।'ਮੱਧ ਪ੍ਰਦੇਸ਼ ਵਾਂਗ ਪੰਜਾਬ ਸਰਕਾਰ ਵੀ ਕਣਕ ਦੀ ਖਰੀਦ ਉੱਤੇ ਕਿਸਾਨਾਂ ਨੂੰ ਬੋਨਸ ਦੇਵੇ' ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ : ਮਨਪ੍ਰੀਤ

ਚੰਡੀਗੜ੍ਹ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਪੰਜਾਬ ਦੇ ਕਿਸਾਨਾਂ ਨੂੰ ਤੁਰ....
 (News posted on: 17 Apr, 2015)
 Email Print 

ਚੰਡੀਗੜ੍ਹ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ): ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਪੰਜਾਬ ਦੇ ਕਿਸਾਨਾਂ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦੇਣ ਦੇ ਨਾਲ ਨਾਲ ਸੂਬੇ ਵਿਚੋਂ ਕਣਕ ਦੀ ਫ਼ਸਲ ਖਰੀਦਣ ਲਈ ਮਿੱਥੇ ਗਏ ਮਾਪਦੰਡਾਂ ਵਿਚ ਢਿੱਲ ਦਿੱਤੀ ਜਾਵੇ।
ਮਨਪ੍ਰੀਤ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਪਿਛਲੇ ਦਿਨੀਂ ਸੂਬੇ ਭਰ ਵਿਚ ਪਈ ਬੇਮੌਸਮੀ ਬਾਰਸ਼ ਨੇ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਕੀਤਾ ਹੈ। ਮੀਂਹ ਕਾਰਨ ਕਣਕ ਦੇ ਦਾਣੇ ਜਿੱਥੇ ਬਦਰੰਗ ਹੋ ਗਏ ਹਨ ਉਥੇ ਇਹਨਾਂ ਵਿਚ ਸਿੱਲ ਦੀ ਮਾਤਰਾ ਵੀ ਮਿੱਥੀਆਂ ਗਈਆਂ ਹੱਦਾਂ ਤੋਂ ਵੱਧ ਗਈ ਹੈ। ਉਹਨਾਂ ਕਿਹਾ ਕਿ ਆਲੂ ਬੀਜਣ ਵਾਲੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਤੋਂ ਆਉਣ ਵਾਲੀ ਸਹਾਇਤਾ ਉਡੀਕਣ ਤੋਂ ਬਿਨਾਂ ਆਪਣੇ ਤੌਰ ਉੱਤੇ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ। ਉਹਨਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕਣਕ ਦੀ ਖਰੀਦ ਲਈ ਮਿੱਥੇ ਗਏ ਮਾਪਦੰਡ ਨਰਮ ਕਰ ਦੇਣੇ ਚਾਹੀਦਾ ਹਨ।
ਪੀਪੀਪੀ ਮੁੱਖੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਫੌਰੀ ਰਾਹਤ ਦਿੰਦਿਆਂ ਪਿਚਕੀ ਅਤੇ ੬ ਫੀਸਦੀ ਟੁੱਟ ਵਾਲੀ ਕਣਕ ਵੀ ਮਿੱਥੀ ਗਈ ਘੱਟੋ ਘੱਟ ਕੀਮਤ ਉੱਤੇ ਖਰੀਦਣ ਦਾ ਫੈਸਲਾ ਕੀਤਾ ਹੈ, ਪਰ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਗੌਰ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਕਣਕ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ, ਪਰ ਪਹਿਲਾਂ ਮਿੱਥੇ ਗਏ ਕਰੜੇ ਮਾਪਦੰਡਾਂ ਕਾਰਨ ਕਿਸੇ ਵੀ ਏਜੰਸੀ ਵਲੋਂ ਖਰੀਦੀ ਨਾ ਜਾਣ ਕਾਰਨ ਕਿਸਾਨ ਬੜੀ ਕਸੂਤੀ ਸਥਿਤੀ ਵਿਚ ਫਸੇ ਹੋਏ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਇਸ ਕਰਕੇ ਵੱਧ ਗਈਆਂ ਹਨ ਕਿ ਸਾਰਾ ਸਾਲ ਖ਼ਰਾਬ ਰਿਹਾ ਮੌਸਮ ਕਣਕ ਦੀ ਵਾਢੀ ਮੌਕੇ ਵੀ ਠੀਕ ਨਹੀਂ ਹੋ ਰਿਹਾ। ਇਸ ਕਾਰਨ ਕਣਕ ਦੀ ਵਾਢੀ ਪਹਿਲਾਂ ਹੀ ਪਛੜ ਗਈ ਹੈ। ਉਹਨਾਂ ਕਿਹਾ ਕਿ ਝਾੜ ਘਟਣ, ਖਰੀਦ ਨਾ ਹੋਣ ਅਤੇ ਪੂਰਾ ਮੁੱਲ ਨਾ ਮਿਲਣ ਕਾਰਨ ਖੇਤੀ ਅਰਥਚਾਰੇ ਉੱਤੇ ਬੁਰਾ ਅਸਰ ਪਵੇਗਾ।
ਸੂਬੇ ਦੇ ਸਾਬਕਾ ਖਜ਼ਾਨਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜ਼ਮੀਨ ਪ੍ਰਾਪਤੀ ਸਬੰਧੀ ਬਣਾਏ ਜਾ ਰਹੇ ਕਾਨੂੰਨ ਦਾ ਵਿਰੋਧ ਕਰਨ ਦੇ ਕੀਤੇ ਗਏ ਐਲਾਨ ਤੋਂ ਪਿੱਛੇ ਹਟਦਿਆਂ ਇਸ ਕਿਸਾਨ ਵਿਰੋਧੀ ਕਾਨੂੰਨ ਦੇ ਹੱਕ ਵਿਚ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹਿੱਤਾਂ ਦੇ ਵਿਰੁੱਧ ਭੁਗਤ ਚੁੱਕਿਆ ਹੈ। ਉਹਨਾਂ ਕਿਹਾ ਕਿ ਤ੍ਰਸਾਦੀ ਇਹ ਹੈ ਕਿ ਅਕਾਲੀ ਦਲ ਅਜੇ ਵੀ ਇਹ ਦਾਅਵਾ ਕਰੀ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਲ ਆਪਣੇ ਕਿਸਾਨ ਪੱਖੀ ਹੋਣ ਦਾ ਦਾਅਵਾ ਦਰੁੱਸਤ ਸਿੱਧ ਕਰਨ ਦਾ ਇਹ ਮੌਕਾ ਹੈ ਕਿ ਉਹ ਆਪਣੀ ਪਾਰਟੀ ਦੀ ਸੂਬਾ ਸਰਕਾਰ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਫੌਰਨ ਕੋਈ ਐਲਾਨ ਕਰਵਾਵੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਮੱਧ ਪ੍ਰਦੇਸ਼ ਸਰਕਾਰ ਵਾਂਗ ਕਣਕ ਦੀ ਘੱਟੋ ਘੱਟ ਖਰੀਦ ਕੀਮਤ ਉੱਤੇ ਕਿਸਾਨਾਂ ਨੂੰ ਬੋਨਸ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬੋਨਸ ਨਾ ਦੇਵੇ।ਪਹਿਲੇ ਪੜਾਅ ਤਹਿਤ ਸਤੰਬਰ ਦੇ ਮਹੀਨੇ ਹਰੀਕੇ ਰੱਖ ਵਿੱਚ 10 ਘੜਿਆਲ ਛੱਡੇ ਜਾਣਗੇ ਪੰਜਾਬ ਸਰਕਾਰ ਨੇ ਹਰੀਕੇ ਜੰਗਲੀ ਰੱਖ ਵਿੱਚ ਘੜਿਆਲਾਂ ਨੂੰ ਮੁੜ ਲਿਆਉਣ ਦਾ ਅਹਿਮ ਪ੍ਰੋਗਰਾਮ ਆਰੰਭਿਆ

ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਵੱਲੋਂ ਜੰਗਲੀ ਜੀਵ ਸੰਭਾਲ ਪ੍ਰਾਜੈਕਟ ਨੂੰ ਪ੍ਰਵਾਨਗੀ
ਚੰਡੀਗੜ, 17 ਅਪਰੈਲ 2015 (ਬਾਬੂਸ਼ਾਹੀ ਬਿਊਰੋ) : ਸੂਬੇ ਵਿੱਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਮਗਰ....
 (News posted on: 17 Apr, 2015)
 Email Print 

ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਵੱਲੋਂ ਜੰਗਲੀ ਜੀਵ ਸੰਭਾਲ ਪ੍ਰਾਜੈਕਟ ਨੂੰ ਪ੍ਰਵਾਨਗੀ
ਚੰਡੀਗੜ, 17 ਅਪਰੈਲ 2015 (ਬਾਬੂਸ਼ਾਹੀ ਬਿਊਰੋ) : ਸੂਬੇ ਵਿੱਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਮਗਰਮੱਛਾਂ ਦੀ ਦੁਰਲੱਭ ਪ੍ਰਜਾਤੀ ਘੜਿਆਲ ਨੂੰ ਸਤਲੁਜ-ਬਿਆਸ ਦੀ ਹਰੀਕੇ ਜੰਗਲੀ ਰੱਖ ਵਿੱਚ ਮੁੜ ਲਿਆਉਣ ਦਾ ਫੈਸਲਾ ਕੀਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਜੰਗਲੀ ਜੀਵਾਂ ਬਾਰੇ ਸੂਬਾਈ ਬੋਰਡ ਦੀ ਚੌਥੀ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਸਹਿਮਤੀ ਦਿੱਤੀ। ਇਹ ਫੈਸਲਾ ਜੰਗਲੀ ਜੀਵਾਂ ਸਬੰਧੀ ਸੂਬਾਈ ਬੋਰਡ ਦੀ ਪਹਿਲੀ ਮੀਟਿੰਗ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਜਿਸ ਨੇ ਅਲੋਪ ਹੋ ਰਹੀ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਇਸ ਰੱਖ ਵਿੱਚ ਲਿਆਉਣ ਦੀ ਸਿਫਾਰਸ਼ ਕੀਤੀ। ਇਨਾਂ ਸਿਫਾਰਸ਼ਾਂ ਦੇ ਆਧਾਰ 'ਤੇ ਪੰਜਾਬ ਦੇ ਜੰਗਲਾਤ ਵਿਭਾਗ ਨੇ ਇਕ ਪ੍ਰਸਤਾਵ ਭਾਰਤ ਸਰਕਾਰ ਦੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੂੰ ਸਾਲ 2005 ਵਿੱਚ ਭੇਜਿਆ ਸੀ। ਵੱਖ-ਵੱਖ ਪੜਾਵਾਂ 'ਤੇ ਇਸ ਬਾਰੇ ਵਿਚਾਰ-ਵਟਾਂਦਰੇ ਤੋਂ ਬਾਅਦ ਕੇਂਦਰੀ ਵਾਤਾਵਰਨ, ਜੰਗਲਾਤ ਤੇ ਮੌਸਮ ਬਦਲਾਅ ਬਾਰੇ ਮੰਤਰਾਲੇ ਨੇ ਹਰੀਕੇ ਜੰਗਲੀ ਰੱਖ ਵਿੱਚ ਘੜਿਆਲ ਲਿਆਉਣ ਦੀ ਆਗਿਆ ਦੇ ਦਿੱਤੀ ਸੀ। ਬੁਲਾਰੇ ਅਨੁਸਾਰ ਭਾਰਤ ਸਰਕਾਰ ਨੇ ਸੂਬਾ ਸਰਕਾਰ ਨੂੰ ਇਕ ਅਧਿਐਨ ਕਰਾਉਣ ਅਤੇ ਚੀਫ ਵਲਡ
ਲਾਈਫ ਵਾਰਡਨ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਤੋਂ ਸਲਾਹ ਹਾਸਲ ਕਰਨ ਲਈ ਆਖਿਆ ਸੀ। ਭਾਰਤ ਸਰਕਾਰ ਅਤੇ ਘੜਿਆਲਾਂ ਦੇ ਮੁੜ ਪ੍ਰਚਲਣ ਬਾਰੇ ਮੋਹਰੀ ਏਜੰਸੀ ਡਬਲਿਊ.ਡਬਲਿਊ.ਐਫ.-ਇੰਡੀਆ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਬਿਆਸ ਦਰਿਆ
ਤੇ ਹਰੀਕੇ ਜੰਗਲੀ ਰੱਖ ਦੀ ਜੈਵਿਕ ਨਿਗਰਾਨੀ ਕਰਵਾਈ ਗਈ। ਹਰੀਕੇ ਅਧਾਰਿਤ ਡਬਲਿਊ.ਡਬਲਿਊ.ਐਫ.-ਇੰਡੀਆ ਨੇ 'ਰਿਵਰ ਵਾਚ' ਦਾ ਪ੍ਰਾਜੈਕਟ ਸ਼ੁਰੂ ਕੀਤਾ ਅਤੇ ਪੰਜ ਸਾਲ ਦੇ ਵਿਸ਼ਾਲ ਸਰਵੇਖਣ ਤੋਂ ਬਾਅਦ ਆਪਣੀਆਂ ਸਿਫਾਰਸ਼ਾਂ ਦਿੱਤੀਆਂ। ਇਨਾਂ ਸਿਫਾਰਸ਼ਾਂ ਮੁਤਾਬਕ ਹਰੀਕੇ ਜੰਗਲੀ ਰੱਖ ਅਤੇ ਇਸ ਨਾਲ ਲਗਦੇ ਖੇਤਰ ਘੜਿਆਲ ਛੱਡੇ ਜਾਣ ਲਈ ਬਹੁਤ ਜ਼ਿਆਦਾ ਢੁਕਵੇਂ ਹਨ। ਡਬਲਿਊ.ਡਬਲਿਊ.ਐਫ.-ਇੰਡੀਆ ਦੀਆਂ ਸਿਫਾਰਸ਼ਾਂ ਦੀ ਰੌਸ਼ਨੀ ਵਿੱਚ ਭਾਰਤ ਸਰਕਾਰ ਕੋਲ ਮੁੜ ਪਹੁੰਚ ਕੀਤੀ ਗਈ ਜਿਸ ਨੇ ਆਖਰ ਸਤੰਬਰ, 2014 ਵਿੱਚ ਪੰਜਾਬ ਸਰਕਾਰ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਧਾਰਾ 12 ਹੇਠ ਹਰੀਕੇ ਜੰਗਲੀ ਰੱਖ ਵਿੱਚ ਮੁੜ ਘੜਿਆਲ ਛੱਡਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਐਡੀਸ਼ਨਲ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਸ੍ਰੀ ਧੀਰੇਂਦਰ ਸਿੰਘ ਨੇ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨੇ ਆਉਣ ਵਾਲੀ ਮੌਨਸੂਨ ਉਪਰੰਤ ਹਰੀਕੇ ਰੱਖ ਵਿੱਚ ਘੜਿਆਲ ਛੱਡਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸ਼ੁਰੂਆਤ ਵਿੱਚ ਇਸ ਰੱਖ ਵਿੱਚ 10 ਘੜਿਆਲ ਛੱਡੇ ਜਾਣਗੇ। ਇਸ ਸਾਲ ਸਤੰਬਰ ਦੇ ਮਹੀਨੇ ਸੂਬੇ ਵਿੱਚ 'ਘੜਿਆਲ ਰਿਕਵਰੀ ਐਕਸ਼ਨ ਪਲਾਨ' ਦੇ ਹੇਠ ਇਹ ਘੜਿਆਲ ਛੱਡੇ ਜਾਣੇ ਹਨ।
ਇਸ ਯੋਜਨਾ ਹੇਠ ਅਗਲੇ ਦੋ ਸਾਲਾਂ ਵਿੱਚ ਤਕਰੀਬਨ 100 ਘੜਿਆਲ ਇਸ ਰੱਖ ਵਿੱਚ ਛੱਡੇ ਜਾਣਗੇ। ਗੌਰਤਲਬ ਹੈ ਕਿ ਘੜਿਆਲਾਂ ਨੂੰ ਇਕ ਵਾਰ ਭਾਰਤੀ ਉਪ ਮਹਾਂਦੀਪ ਵਿੱਚ ਵੇਖਿਆ ਗਿਆ ਸੀ ਅਤੇ ਹੁਣ ਇਹ ਇਨਾਂ ਦੇਸ਼ਾਂ ਵਿੱਚ ਲਗਪਗ ਖਾਤਮੇ ਦੀ ਕਗਾਰ 'ਤੇ ਹਨ। ਇਸ ਵੇਲੇ ਭਾਰਤ ਵਿੱਚ ਸਿਰਫ 200 ਘੜਿਆਲ ਬਚੇ ਹੋਏ ਹਨ ਜੋ ਆਪਣੀ ਨਸਲ ਨੂੰ ਅੱਗੇ ਤੋਰ ਰਹੇ ਹਨ। ਹੁਣ ਇਸ ਉਪ ਮਹਾਂਦੀਪ ਵਿੱਚ ਇਕ ਦੁਰਲੱਭ ਪ੍ਰਜਾਤੀ ਬਣ ਗਈ ਹੈ। ਇਸ ਨੂੰ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਸੂਚੀ ਇਕ ਵਿੱਚ ਸੂਚੀਬੱਧ ਕੀਤਾ ਗਿਆ ਹੈ ਅਤੇ ਇਸ ਨੂੰ ਸਾਲ 2007 ਵਿੱਚ ਦੁਰਲੱਭ ਪ੍ਰਜਾਤੀਆਂ ਦੇ ਵਿੱਚ ਗਿਣਿਆ ਗਿਆ ਹੈ ਅਤੇ ਇਸ ਪ੍ਰਜਾਤੀ ਦੀ ਹੋਂਦ ਨੂੰ ਸਭ ਤੋਂ ਖਤਰੇ ਵਾਲੀ ਪ੍ਰਜਾਤੀ ਵਿੱਚ ਸੂਚੀਬੱਧ ਕੀਤਾ ਗਿਆ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਘੜਿਆਲ, ਮਗਰਮੱਛਾਂ ਦੀਆਂ ਉਨਾਂ ਪ੍ਰਜਾਤੀਆਂ ਵਿੱਚ ਸ਼ਾਮਲ ਹੈ ਜੋ
ਭਾਰਤ ਵਿੱਚ ਪਾਈਆਂ ਜਾਂਦੀਆਂ ਸਨ। ਇਹ ਬਿਆਸ ਤੇ ਸਤਲੁਜ ਦਰਿਆਵਾਂ ਸਣੇ ਇੰਡਸ ਦਰਿਆ ਵਿੱਚ ਵੀ ਮੌਜੂਦ ਸਨ। ਇਹ ਸਿਹਤਮੰਦ ਦਰਿਆਈ ਪ੍ਰਣਾਲੀ ਲਈ ਸਹਾਈ ਹਨ। ਜ਼ਿਲਾ ਗਜ਼ਟੀਅਰਾਂ ਸਣੇ ਪੁਰਾਣੇ ਰਿਕਾਰਡ ਵਿੱਚ ਪੰਜਾਬ ਦੇ ਦਰਿਆਵਾਂ ਵਿੱਚ ਇਨਾਂ ਦੀ ਭਰਮਾਰ ਦਾ ਪਤਾ ਚਲਦਾ ਹੈ। ਆਖਰੀ ਘੜਿਆਲ ਨੂੰ ਸਾਲ 1968 ਬਿਆਸ ਦਰਿਆ ਵਿੱਚ ਗੋਲੀ ਮਾਰੀ ਗਈ ਸੀ। ਘੜਿਆਲ ਨੁਕਸਾਨ ਨਾ ਪਹੁੰਚਾਉਣ ਵਾਲਾ ਜੀਵ ਹੈ। ਇਸ ਜੀਵ ਦੇ ਸਬੰਧ ਵਿੱਚ ਮਨੁੱਖ-ਜੀਵ ਵਾਲੇ ਟਕਰਾਅ ਦਾ ਕੋਈ ਮੁੱਦਾ ਨਹੀਂ ਹੈ। ਹਰੀਕੇ ਰੱਖ ਵਿੱਚ ਘੜਿਆਲਾਂ ਛੱਡਣ ਨਾਲ ਈਕੋ-ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਇਸ ਨਾਲ ਗੀਰ ਤੇ ਕਾਹਨਾ ਦੇ ਕੌਮੀ ਪਾਰਕਾਂ ਵਾਂਗ ਕੌਮੀ ਤੇ ਕੌਮਾਂਤਰੀ ਪੱਧਰ ਦੇ ਸੈਲਾਨੀ
ਹਰੀਕੇ ਰੱਖ ਪ੍ਰਤੀ ਆਕਰਸ਼ਿਤ ਹੋਣਗੇ।ਵਜ਼ੀਫਾ ਲੈਣ ਵਾਲੇ ਵਿਦਿਆਰਥੀ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜਨ

ਚੰਡੀਗੜ੍ਹ, 17 ਅਪ੍ਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਾਰੇ ਵਜ਼ੀਫਾ ਪ੍ਰਾਪਤ ਵਿਦਿਆਰਥੀਆਂ/ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋ....
 (News posted on: 17 Apr, 2015)
 Email Print 

ਚੰਡੀਗੜ੍ਹ, 17 ਅਪ੍ਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਾਰੇ ਵਜ਼ੀਫਾ ਪ੍ਰਾਪਤ ਵਿਦਿਆਰਥੀਆਂ/ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜ ਲੈਣ ਤਾਂ ਜੋ ਵਿਦਿਆਰਥੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਸਹੀ ਅਤੇ ਬਿਨਾਂ ਦੇਰੀ ਦੇ ਹੋ ਸਕੇ। ਸਬੰਧਤ ਬੈਂਕ ਸ਼ਾਖਾ ਵਿਚ ਜਾ ਕੇ ਵਿਦਿਆਰਥੀ ਆਪਣਾ ਆਧਾਰ ਕਾਰਡ ਨੰਬਰ ਬਿਨਾਂ ਕਿਸੇ ਦੇਰੀ ਦੇ ਜਮ੍ਹਾਂ ਕਰਵਾ ਆਉਣ।
ਜ਼ਿਆਦਾ ਜਾਣਕਾਰੀ ਦਿੰਦਿਆਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਰ ਸਾਲ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਜ਼ੀਫਿਆਂ ਦੀ ਅਦਾਇਗੀ ਸਿੱਧੀ ਆਨ ਲਾਈਨ ਬੈਂਕ ਖਾਤਿਆਂ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵੀਆਂ ਹਦਾਇਤਾਂ ਮੁਤਾਬਿਕ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜਨਾ ਜ਼ਰੂਰੀ ਹੈ ਇਸ ਲਈ ਜਿਨ੍ਹਾਂ ਬੈਂਕਾਂ ਵਿਚ ਵਿਦਿਆਰਥੀਆਂ/ਲਾਭਪਾਤਰੀਆਂ ਦੇ ਖਾਤੇ ਹਨ ਉਨ੍ਹਾਂ ਬੈਂਕਾਂ ਵਿਚ ਆਪਣਾ ਆਧਾਰ ਕਾਰਡ ਨੰਬਰ ਜਲਦ ਦੇ ਦਿੱਤਾ ਜਾਵੇ ਤਾਂ ਜੋ ਬਿਨਾਂ ਦੇਰੀ ਦੇ ਸਹੀ ਅਦਾਇਗੀ ਸਮੇਂ ਸਿਰ ਜਾਰੀ ਹੁੰਦੀ ਰਹੇ।ਪੰਜਾਬ ਸਰਕਾਰ ਵਲੋ ਵਾਹਨਾਂ ਤੋ ਬਹੁ-ਆਵਾਜ਼ੀ ਹਾਰਨ ਹਟਾਉਣ ਦੀ ਮੁਹਿੰਮ ਸ਼ੁਰੂ

ਚੰਡੀਗੜ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਜਿਲਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀਆਂ ਕਰਦਿਆਂ ਉਨਾਂ ਸਾਰੇ ਵਾਹਨਾਂ ਜਿਨਾਂ 'ਤੇ ਬਹੁ-ਆਵਾਜ਼ੀ ਹਾਰਨ ਲੱਗੇ ਹੋਏ ਹਨ ਹਟਾਉਣ ਦੀ ਆਦੇਸ਼ ਦਿੱਤੇ ਹਨ ਇਹ ਪ੍ਰਗ....
 (News posted on: 17 Apr, 2015)
 Email Print 

ਚੰਡੀਗੜ, 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਜਿਲਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀਆਂ ਕਰਦਿਆਂ ਉਨਾਂ ਸਾਰੇ ਵਾਹਨਾਂ ਜਿਨਾਂ 'ਤੇ ਬਹੁ-ਆਵਾਜ਼ੀ ਹਾਰਨ ਲੱਗੇ ਹੋਏ ਹਨ ਹਟਾਉਣ ਦੀ ਆਦੇਸ਼ ਦਿੱਤੇ ਹਨ ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਕਿ ਸਿਰਫ ਉਨਾਂ ਵਾਹਨਾਂ ਜਿਨਾਂ ਨੂੰ ਕਾਨੂੰਨੀ ਤੌਰ 'ਤੇ ਇਸ ਦੀ ਆਗਿਆ
ਹੈ ਤੋਂ ਇਲਾਵਾ ਬਾਕੀ ਸਾਰੇ ਵਾਹਨਾਂ ਤੋਂ ਇਹ ਹਾਰਨ ਤੁਰੰਤ ਲਾਹ ਦਿੱਤੇ ਜਾਣ। ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਭਾਰੀ ਜ਼ੁਰਮਾਨੇ, ਵਾਹਨਾਂ ਨੂੰ ਜਬਤ ਕਰਨ ਅਤੇ ਚਾਲਕ ਲਾਇਸੰਸ ਰੱਦ ਕਰਨ ਦੇ ਰੂਪ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਕੇਂਦਰੀ ਮੋਟਰ ਵਾਹਨ ਕਾਨੂੰਨ ਅਤੇ ਕੇਂਦਰ ਸਰਕਾਰ ਵਲੋਂ ਨਿਰਧਾਰਤ ਨਿਯਮਾਂ ਤਹਿਤ ਖੇਤੀ ਮੰਤਵ ਲਈ ਵਰਤੇ ਜਾਂਦੇ ਟ੍ਰੈਕਟਰਾਂ ਸਮੇਤ ਕਿਸੇ ਵੀ ਮੋਟਰ ਵਾਹਨ ਵਿਚ ਬਹੁ-ਆਵਾਜ਼ੀ ਹਾਰਨ ਖਾਸ ਕਰਕੇ ਤਿਖੇ ਅਤੇ ਕੰਨ ਪਾੜਵੇਂ ਪ੍ਰਦੂਸ਼ਨ ਦਾ ਸਬੱਬ ਬਣਦੇ ਹਾਰਨ ਨਹੀਂ ਲਾਏ ਜਾ ਸਕਦੇ। ਉਨਾਂ ਕਿਹਾ ਕਿ ਸਿਰਫ ਪੁਲਿਸ ਵਾਹਨਾਂ, ਫਾਇਰ ਬ੍ਰਿਗੇਡ ਗੱਡੀਆਂ ਅਤੇ ਐਂਬੂਲੰਸਾਂ ਵਿਚ ਬਹੁ-ਆਵਾਜ਼ੀ ਹਾਰਨ ਲਾਉਣ ਦੀ ਆਗਿਆ ਹੈ ਅਤੇ ਉਹ ਵੀ ਸਿਰਫ ਡਿਊਟੀ ਦੌਰਾਨ ਹੀ ਵਰਤੇ ਜਾ ਸਕਦੇ ਹਨ।ਪਹਿਲੇ ਪੜਾਅ ਤਹਿਤ ਸਤੰਬਰ ਦੇ ਮਹੀਨੇ ਹਰੀਕੇ ਰੱਖ ਵਿੱਚ 10 ਘੜਿਆਲ ਛੱਡੇ ਜਾਣਗੇ ਪੰਜਾਬ ਸਰਕਾਰ ਨੇ ਹਰੀਕੇ ਜੰਗਲੀ ਰੱਖ ਵਿੱਚ ਘੜਿਆਲਾਂ ਨੂੰ ਮੁੜ ਲਿਆਉਣ ਦਾ ਅਹਿਮ ਪ੍ਰੋਗਰਾਮ ਆਰੰਭਿਆ

ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਵੱਲੋਂ ਜੰਗਲੀ ਜੀਵ ਸੰਭਾਲ ਪ੍ਰਾਜੈਕਟ ਨੂੰ ਪ੍ਰਵਾਨਗੀ
ਚੰਡੀਗੜ੍ਹ, 17 ਅਪਰੈਲ 2015 : ਸੂਬੇ ਵਿੱਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਮਗਰਮੱਛਾਂ ਦੀ ਦੁਰਲ....
 (News posted on: 17 Apr, 2015)
 Email Print 

ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਵੱਲੋਂ ਜੰਗਲੀ ਜੀਵ ਸੰਭਾਲ ਪ੍ਰਾਜੈਕਟ ਨੂੰ ਪ੍ਰਵਾਨਗੀ
ਚੰਡੀਗੜ੍ਹ, 17 ਅਪਰੈਲ 2015 : ਸੂਬੇ ਵਿੱਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਮਗਰਮੱਛਾਂ ਦੀ ਦੁਰਲੱਭ ਪ੍ਰਜਾਤੀ ਘੜਿਆਲ ਨੂੰ ਸਤਲੁਜ-ਬਿਆਸ ਦੀ ਹਰੀਕੇ ਜੰਗਲੀ ਰੱਖ ਵਿੱਚ ਮੁੜ ਲਿਆਉਣ ਦਾ ਫੈਸਲਾ ਕੀਤਾ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਜੰਗਲੀ ਜੀਵਾਂ ਬਾਰੇ ਸੂਬਾਈ ਬੋਰਡ ਦੀ ਚੌਥੀ ਮੀਟਿੰਗ ਦੌਰਾਨ ਇਸ ਪ੍ਰਾਜੈਕਟ ਨੂੰ ਸਹਿਮਤੀ ਦਿੱਤੀ। ਇਹ ਫੈਸਲਾ ਜੰਗਲੀ ਜੀਵਾਂ ਸਬੰਧੀ ਸੂਬਾਈ ਬੋਰਡ ਦੀ ਪਹਿਲੀ ਮੀਟਿੰਗ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਜਿਸ ਨੇ ਅਲੋਪ ਹੋ ਰਹੀ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਇਸ ਰੱਖ ਵਿੱਚ ਲਿਆਉਣ ਦੀ ਸਿਫਾਰਸ਼ ਕੀਤੀ। ਇਨ੍ਹਾਂ ਸਿਫਾਰਸ਼ਾਂ ਦੇ ਆਧਾਰ 'ਤੇ ਪੰਜਾਬ ਦੇ ਜੰਗਲਾਤ ਵਿਭਾਗ ਨੇ ਇਕ ਪ੍ਰਸਤਾਵ ਭਾਰਤ ਸਰਕਾਰ ਦੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਨੂੰ ਸਾਲ 2005 ਵਿੱਚ ਭੇਜਿਆ ਸੀ। ਵੱਖ-ਵੱਖ ਪੜਾਵਾਂ 'ਤੇ ਇਸ ਬਾਰੇ ਵਿਚਾਰ-ਵਟਾਂਦਰੇ ਤੋਂ ਬਾਅਦ ਕੇਂਦਰੀ ਵਾਤਾਵਰਨ, ਜੰਗਲਾਤ ਤੇ ਮੌਸਮ ਬਦਲਾਅ ਬਾਰੇ ਮੰਤਰਾਲੇ ਨੇ ਹਰੀਕੇ ਜੰਗਲੀ ਰੱਖ ਵਿੱਚ ਘੜਿਆਲ ਲਿਆਉਣ ਦੀ ਆਗਿਆ ਦੇ ਦਿੱਤੀ ਸੀ।
ਬੁਲਾਰੇ ਅਨੁਸਾਰ ਭਾਰਤ ਸਰਕਾਰ ਨੇ ਸੂਬਾ ਸਰਕਾਰ ਨੂੰ ਇਕ ਅਧਿਐਨ ਕਰਾਉਣ ਅਤੇ ਚੀਫ ਵਲਡ ਲਾਈਫ ਵਾਰਡਨ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਤੋਂ ਸਲਾਹ ਹਾਸਲ ਕਰਨ ਲਈ ਆਖਿਆ ਸੀ। ਭਾਰਤ ਸਰਕਾਰ ਅਤੇ ਘੜਿਆਲਾਂ ਦੇ ਮੁੜ ਪ੍ਰਚਲਣ ਬਾਰੇ ਮੋਹਰੀ ਏਜੰਸੀ ਡਬਲਿਊ.ਡਬਲਿਊ.ਐਫ.-ਇੰਡੀਆ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਬਿਆਸ ਦਰਿਆ ਤੇ ਹਰੀਕੇ ਜੰਗਲੀ ਰੱਖ ਦੀ ਜੈਵਿਕ ਨਿਗਰਾਨੀ ਕਰਵਾਈ ਗਈ। ਹਰੀਕੇ ਅਧਾਰਿਤ ਡਬਲਿਊ.ਡਬਲਿਊ.ਐਫ.-ਇੰਡੀਆ ਨੇ 'ਰਿਵਰ ਵਾਚ' ਦਾ ਪ੍ਰਾਜੈਕਟ ਸ਼ੁਰੂ ਕੀਤਾ ਅਤੇ ਪੰਜ ਸਾਲ ਦੇ ਵਿਸ਼ਾਲ ਸਰਵੇਖਣ ਤੋਂ ਬਾਅਦ ਆਪਣੀਆਂ ਸਿਫਾਰਸ਼ਾਂ ਦਿੱਤੀਆਂ। ਇਨ੍ਹਾਂ ਸਿਫਾਰਸ਼ਾਂ ਮੁਤਾਬਕ ਹਰੀਕੇ ਜੰਗਲੀ ਰੱਖ ਅਤੇ ਇਸ ਨਾਲ ਲਗਦੇ ਖੇਤਰ ਘੜਿਆਲ ਛੱਡੇ ਜਾਣ ਲਈ ਬਹੁਤ ਜ਼ਿਆਦਾ ਢੁਕਵੇਂ ਹਨ। ਡਬਲਿਊ.ਡਬਲਿਊ.ਐਫ.-ਇੰਡੀਆ ਦੀਆਂ ਸਿਫਾਰਸ਼ਾਂ ਦੀ ਰੌਸ਼ਨੀ ਵਿੱਚ ਭਾਰਤ ਸਰਕਾਰ ਕੋਲ ਮੁੜ ਪਹੁੰਚ ਕੀਤੀ ਗਈ ਜਿਸ ਨੇ ਆਖਰ ਸਤੰਬਰ, 2014 ਵਿੱਚ ਪੰਜਾਬ ਸਰਕਾਰ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਧਾਰਾ 12 ਹੇਠ ਹਰੀਕੇ ਜੰਗਲੀ ਰੱਖ ਵਿੱਚ ਮੁੜ ਘੜਿਆਲ ਛੱਡਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਐਡੀਸ਼ਨਲ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਸ੍ਰੀ ਧੀਰੇਂਦਰ ਸਿੰਘ ਨੇ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨੇ ਆਉਣ ਵਾਲੀ ਮੌਨਸੂਨ ਉਪਰੰਤ ਹਰੀਕੇ ਰੱਖ ਵਿੱਚ ਘੜਿਆਲ ਛੱਡਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸ਼ੁਰੂਆਤ ਵਿੱਚ ਇਸ ਰੱਖ ਵਿੱਚ 10 ਘੜਿਆਲ ਛੱਡੇ ਜਾਣਗੇ। ਇਸ ਸਾਲ ਸਤੰਬਰ ਦੇ ਮਹੀਨੇ ਸੂਬੇ ਵਿੱਚ 'ਘੜਿਆਲ ਰਿਕਵਰੀ ਐਕਸ਼ਨ ਪਲਾਨ' ਦੇ ਹੇਠ ਇਹ ਘੜਿਆਲ ਛੱਡੇ ਜਾਣੇ ਹਨ। ਇਸ ਯੋਜਨਾ ਹੇਠ ਅਗਲੇ ਦੋ ਸਾਲਾਂ ਵਿੱਚ ਤਕਰੀਬਨ 100 ਘੜਿਆਲ ਇਸ ਰੱਖ ਵਿੱਚ ਛੱਡੇ ਜਾਣਗੇ।
ਗੌਰਤਲਬ ਹੈ ਕਿ ਘੜਿਆਲਾਂ ਨੂੰ ਇਕ ਵਾਰ ਭਾਰਤੀ ਉਪ ਮਹਾਂਦੀਪ ਵਿੱਚ ਵੇਖਿਆ ਗਿਆ ਸੀ ਅਤੇ ਹੁਣ ਇਹ ਇਨ੍ਹਾਂ ਦੇਸ਼ਾਂ ਵਿੱਚ ਲਗਪਗ ਖਾਤਮੇ ਦੀ ਕਗਾਰ 'ਤੇ ਹਨ। ਇਸ ਵੇਲੇ ਭਾਰਤ ਵਿੱਚ ਸਿਰਫ 200 ਘੜਿਆਲ ਬਚੇ ਹੋਏ ਹਨ ਜੋ ਆਪਣੀ ਨਸਲ ਨੂੰ ਅੱਗੇ ਤੋਰ ਰਹੇ ਹਨ। ਹੁਣ ਇਸ ਉਪ ਮਹਾਂਦੀਪ ਵਿੱਚ ਇਕ ਦੁਰਲੱਭ ਪ੍ਰਜਾਤੀ ਬਣ ਗਈ ਹੈ। ਇਸ ਨੂੰ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਸੂਚੀ ਇਕ ਵਿੱਚ ਸੂਚੀਬੱਧ ਕੀਤਾ ਗਿਆ ਹੈ ਅਤੇ ਇਸ ਨੂੰ ਸਾਲ 2007 ਵਿੱਚ ਦੁਰਲੱਭ ਪ੍ਰਜਾਤੀਆਂ ਦੇ ਵਿੱਚ ਗਿਣਿਆ ਗਿਆ ਹੈ ਅਤੇ ਇਸ ਪ੍ਰਜਾਤੀ ਦੀ ਹੋਂਦ ਨੂੰ ਸਭ ਤੋਂ ਖਤਰੇ ਵਾਲੀ ਪ੍ਰਜਾਤੀ ਵਿੱਚ ਸੂਚੀਬੱਧ ਕੀਤਾ ਗਿਆ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਘੜਿਆਲ, ਮਗਰਮੱਛਾਂ ਦੀਆਂ ਉਨ੍ਹਾਂ ਪ੍ਰਜਾਤੀਆਂ ਵਿੱਚ ਸ਼ਾਮਲ ਹੈ ਜੋ ਭਾਰਤ ਵਿੱਚ ਪਾਈਆਂ ਜਾਂਦੀਆਂ ਸਨ। ਇਹ ਬਿਆਸ ਤੇ ਸਤਲੁਜ ਦਰਿਆਵਾਂ ਸਣੇ ਇੰਡਸ ਦਰਿਆ ਵਿੱਚ ਵੀ ਮੌਜੂਦ ਸਨ। ਇਹ ਸਿਹਤਮੰਦ ਦਰਿਆਈ ਪ੍ਰਣਾਲੀ ਲਈ ਸਹਾਈ ਹਨ। ਜ਼ਿਲ੍ਹਾ ਗਜ਼ਟੀਅਰਾਂ ਸਣੇ ਪੁਰਾਣੇ ਰਿਕਾਰਡ ਵਿੱਚ ਪੰਜਾਬ ਦੇ ਦਰਿਆਵਾਂ ਵਿੱਚ ਇਨ੍ਹਾਂ ਦੀ ਭਰਮਾਰ ਦਾ ਪਤਾ ਚਲਦਾ ਹੈ। ਆਖਰੀ ਘੜਿਆਲ ਨੂੰ ਸਾਲ 1968 ਬਿਆਸ ਦਰਿਆ ਵਿੱਚ ਗੋਲੀ ਮਾਰੀ ਗਈ ਸੀ। ਘੜਿਆਲ ਨੁਕਸਾਨ ਨਾ ਪਹੁੰਚਾਉਣ ਵਾਲਾ ਜੀਵ ਹੈ। ਇਸ ਜੀਵ ਦੇ ਸਬੰਧ ਵਿੱਚ ਮਨੁੱਖ-ਜੀਵ ਵਾਲੇ ਟਕਰਾਅ ਦਾ ਕੋਈ ਮੁੱਦਾ ਨਹੀਂ ਹੈ।
ਹਰੀਕੇ ਰੱਖ ਵਿੱਚ ਘੜਿਆਲਾਂ ਛੱਡਣ ਨਾਲ ਈਕੋ-ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਇਸ ਨਾਲ ਗੀਰ ਤੇ ਕਾਹਨਾ ਦੇ ਕੌਮੀ ਪਾਰਕਾਂ ਵਾਂਗ ਕੌਮੀ ਤੇ ਕੌਮਾਂਤਰੀ ਪੱਧਰ ਦੇ ਸੈਲਾਨੀ ਹਰੀਕੇ ਰੱਖ ਪ੍ਰਤੀ ਆਕਰਸ਼ਿਤ ਹੋਣਗੇ।ਪੰਜਾਬ ਸਰਕਾਰ ਨੇ ਖੇਤੀ ਸੰਦਾਂ ਦੀ ਕਾਸਟ ਐਟਾਲਿਸਿਸ ਪ੍ਰਾਈਸ ਅਪਰੇਜਲ ਲਈ ਕਮੇਟੀ ਗਠਿਤ

ਚੰਡੀਗੜ, 17 ਅਪ੍ਰੈਲ 2015 : (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਪੰਜਾਬ ਰਾਜ ਵਿੱਚ ਖੇਤੀ ਸੰਦਾਂ ਦੀ ਕਾਸਟ ਐਨਾਲਿਸਿਸ/ਪ੍ਰਾਈਸ ਅਪਰੇਜਲ ਲਈ ਇਕ ਕਮੇਟੀ ਗਠਿਤ ਕੀਤੀ ਹੈ ਜਿਸਦੇ ਚੈਅਰਮੈਨ ਡਾ. ਆਰ.ਐਸ. ਸਿੱਧੂ, ਡਾਇਰੈਕਟਰ, ਪć....
 (News posted on: 17 Apr, 2015)
 Email Print 

ਚੰਡੀਗੜ, 17 ਅਪ੍ਰੈਲ 2015 : (ਬਾਬੂਸ਼ਾਹੀ ਬਿਊਰੋ) : ਪੰਜਾਬ ਸਰਕਾਰ ਨੇ ਪੰਜਾਬ ਰਾਜ ਵਿੱਚ ਖੇਤੀ ਸੰਦਾਂ ਦੀ ਕਾਸਟ ਐਨਾਲਿਸਿਸ/ਪ੍ਰਾਈਸ ਅਪਰੇਜਲ ਲਈ ਇਕ ਕਮੇਟੀ ਗਠਿਤ ਕੀਤੀ ਹੈ ਜਿਸਦੇ ਚੈਅਰਮੈਨ ਡਾ. ਆਰ.ਐਸ. ਸਿੱਧੂ, ਡਾਇਰੈਕਟਰ, ਪ੍ਰਸਾਰ ਸਿੱਖਿਆ, ਪੀ.ਏ.ਯੂ. ਲੁਧਿਆਣਾ ਹੋਣਗੇ। ਕਮੇਟੀ 30 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਮਾਨਯੋਗ ਵਧੀਕ ਮੁੱਖ ਸਕੱਤਰ(ਵਿਕਾਸ) ਪੰਜਾਬ ਜੀ ਨੂੰ ਪੇਸ਼ ਕਰੇਗੀ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਪੰਜਾਬ, ਮੁਖੀ ਫਾਰਮ ਮਸ਼ੀਨਰੀ ਅਤੇ ਪਾਵਰ ਵਿਭਾਗ ਪੀ.ਏ.ਯੂ. ਲੁਧਿਆਣਾ ਅਤੇ ਮੁਖੀ ਇਕਨਾਮਿਕਸ ਅਤੇ ਸ਼ੋਸਿਓਲੋਜੀ ਵਿਭਾਗ, ਪੀ.ਏ.ਯੂ. ਲੁਧਿਆਣਾ ਦੇ ਮੁਖੀ ਇਸ ਕਮੇਟੀ ਦੇ ਮੈਂਬਰ ਹਨ। ਸੰਯੁਕਤ ਡਾਇਰੈਕਟਰ ਖੇਤੀਬਾੜੀ(ਇੰਜ) ਇਸ ਕਮੇਟੀ ਦੇ ਮੈਬਰ ਸਕੱਤਰ ਹਨ। ਜੇਕਰ ਕਮੇਟੀ ਵੱਲੋਂ ਆਪਣੇ ਉਦੇਸ਼ ਪ੍ਰਾਪਤ ਕਰਨ ਲਈ ਕਿਸੇ ਹੋਰ ਮੈਂਬਰ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਦੀ ਲੋੜ ਹੋਵੇ ਤਾਂ ਕਮੇਟੀ ਨੂੰ ਮੈਂਬਰ ਕੋਆਪਟ ਕਰਨ ਦਾ ਅਖਤਿਆਰ ਹੈ। ਇਹ ਨਵੀ ਗਠਿਤ ਕਮੇਟੀ ਉੱਘੇ ਖੇਤੀ ਸੰਦ ਸਨਅਤਕਾਰਾਂ ਦੇ ਕਾਰਖਾਨਿਆਂ ਦਾ ਵਿਜਿਟ ਕਰਕੇ ਉਨਾਂ ਵੱਲੋਂ ਕੁਆਲਟੀ ਕੰਟਰੋਲ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਅਧਿਐਨ ਕਰਨ ਅਤੇ ਕੁਆਲਟੀ ਕੰਟਰੋਲ ਸਬੰਧੀ ਮਾਪਦੰਡਾਂ ਬਾਰੇ ਸਰਕਾਰ ਨੂੰ ਸਿਫਾਰਸ਼ ਕਰੇਗੀ ਅਤੇ ਵੱਖ-ਵੱਖ ਖੇਤੀ ਸੰਦਾਂ ਦੇ ਉੱਘੇ ਸਨਅਤਕਾਰਾਂ ਤੋਂ ਉਨਾਂ ਵੱਲੋਂ ਬਣਾਏ ਜਾ ਰਹੇ ਖੇਤੀ ਸੰਦਾਂ ਦੀਆਂ ਲਾਗਤ ਕੀਮਤਾਂ ਸਬੰਧੀ ਡਾਟਾ ਇਕੱਤਰ ਕਰੇਗੀ ਅਤੇ ਇਸ ਦਾ ਸਮੀਖਿਆ ਕਰਕੇ ਵੱਖ ਵੱਖ ਖੇਤੀ ਸੰਦਾਂ ਦੀ ਮੁੱਲ ਤੈਅ ਕਰੇਗੀ ਜਿਸ ਦੇ ਆਧਾਰ ਤੇ ਵੱਖ ਵੱਖ ਖੇਤੀ ਸੰਦਾਂ ਦੀਆਂ
ਕੀਮਤਾਂ ਅਤੇ ਸਬਸਿਡੀ ਦੀਆਂ ਦਰਾਂ ਨਿਰਧਾਰਤ ਕਰਨ ਸਬੰਧੀ ਸਰਕਾਰ ਨੂੰ ਸਿਫਾਰਸ਼ ਕਰੇਗੀ।

ਉਸਨੇ ਅੱਗੇ ਦੱਸਿਆ ਕਿ ਕਮੇਟੀ ਲੋੜ ਅਨੁਸਾਰ ਨਵੀਂ ਖੇਤੀ ਮਸ਼ੀਨਰੀ/ਸੰਦਾਂ ਦੀ ਸ਼ਿਨਾਖਤ ਕਰੇਗੀ ਅਤੇ ਸਰਕਾਰ ਨੂੰ ਇਨਾਂ ਦੀ ਖਰੀਦ ਤੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਸਿਫਾਰਿਸ਼ ਕਰਨਾ ਅਤੇ ਵੱਖ-ਵੱਖ ਖੇਤੀ ਸੰਦਾਂ ਨੂੰ ਕਿਸਾਨਾਂ ਵਿੱਚ ਪ੍ਰਚੱਲਤ ਕਰਨ
ਸਬੰਧੀ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਸਰਕਾਰ ਨੂੰ ਸਿਫਾਰਿਸ਼ ਵੀ ਕਰੇਗੀ ।ਕੇਂਦਰੀ ਖੁਰਾਕ ਮੰਤਰੀ ਪਾਸਵਾਨ ਨਾਲ ਜਥੇਦਾਰ ਤੋਤਾ ਸਿੰਘ ਵੱਲੋਂ ਗੰਨੇ ਦੇ ਭਾਅ ਸਬੰਧੀ ਮੀਟਿੰਗ

ਚੰਡੀਗੜ 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਵੱਲੋਂ 16 ਅਪ੍ਰੈਲ ਦੁਪਹਿਰ 12:00 ਵਜੇ ਨਵੀਂ ਦਿੱਲੀ ਵਿਖੇ ਖੰਡ ਉਦਯੋਗ ਅਤੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮ....
 (News posted on: 17 Apr, 2015)
 Email Print 

ਚੰਡੀਗੜ 17 ਅਪ੍ਰੈਲ 2015 (ਬਾਬੂਸ਼ਾਹੀ ਬਿਊਰੋ) : ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਵੱਲੋਂ 16 ਅਪ੍ਰੈਲ ਦੁਪਹਿਰ 12:00 ਵਜੇ ਨਵੀਂ ਦਿੱਲੀ ਵਿਖੇ ਖੰਡ ਉਦਯੋਗ ਅਤੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤਹਿਤ ਮੀਟਿੰਗ ਵਿੱਚ ਭਾਗ ਲਿਆ। ਇਸ ਮੀਟਿੰਗ ਵਿਚ ਵੱਖ-ਵੱਖ ਰਾਜਾਂ ਦੇ ਖੇਤੀਬਾੜੀ ਮੰਤਰੀ ਆਪਣੇ-ਆਪਣੇ ਰਾਜ ਦੀ
ਨੁਮਾਇੰਦਗੀ ਕਰਨ ਲਈ ਹਾਜ਼ਰ ਸਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਪੰਜਾਬ, ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਕੱਢ ਕੇ ਹੋਰ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਾਜ
ਵਿੱਚ ਇਸ ਸਾਲ 2 ਗੰਨੇ ਦੀ ਬਿਜਾਈ ਕੀਤੀ ਗਈ ਸੀ। ਕੌਮਾਂਤਰੀ ਮੰਡੀ ਵਿੱਚ ਖੰਡ ਦੇ ਭਾਅ ਘਟਣ ਕਰਕੇ ਖੰਡ ਮਿਲਾਂ ਘਾਟੇ ਵਿਚ ਚੱਲ ਰਹੀਆਂ ਹਨ। ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕੇਂਦਰੀ ਮੰਤਰੀ ਨੂੰ ਭਾਰਤ ਸਰਕਾਰ ਵੱਲੋਂ ਖੰਡ ਮਿਲਾਂ ਤੇ ਲਗਾਈ
ਜਾਂਦੀ ਐਕਸਾਈਜ਼ ਡਿਊਟੀ ਨੂੰ ਘਟਾ ਕੇ ਰਾਜ ਦੀ ਮਦਦ ਕਰਨ ਲਈ ਕਿਹਾ। ਇਸ ਸਮੇਂ ਰਾਜ ਵਿੱਚ 16 ਖੰਡ ਮਿਲਾਂ ਹਨ ਅਤੇ ਕਿਸਾਨਾਂ ਦਾ ਉਹਨਾਂ ਮਿੱਲਾਂ ਵੱਲ 682 ਕਰੋੜ ਰੁਪਿਆ ਬਕਾਇਆ ਹੈ। ਇਸ ਸਮੇਂ ਸਮੁੱਚੇ ਭਾਰਤ ਵਿੱਚ ਕਿਸਾਨਾਂ ਦਾ 19 ਹਜਾਰ ਕਰੋੜ ਰੁਪਿਆ
ਮਿੱਲਾਂ ਵੱਲ ਬਕਾਇਆ ਖੜਾ ਹੈ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੰਨੇ ਤੋਂ ਮਾਰਕੀਟ ਫੀਸ ਅਤੇ ਆਰ. ਡੀ.ਐਫ. (ਰੂਰਲ ਡਿਵੈਲਪਮੈਂਟ ਫੰਡ) ਮਾਫ ਕੀਤਾ ਹੋਇਆ ਹੈ।
ਉਹਨਾਂ ਨੇ ਮੀਟਿੰਗ ਦੌਰਾਨ ਰਾਜ ਦੇ ਕਿਸਾਨਾਂ ਦਾ ਦੂਜਾ ਪੱਖ ਰੱਖਦੇ ਹੋਏ ਬੇਮੌਸਮੀ ਬਾਰਸ਼ ਕਾਰਨ ਕਣਕ ਵਿਚ ਵਧੀ ਸਿੱਲ ਨੂੰ ਮੁੱਖ ਰੱਖਦੇ ਹੋਏ ਕਣਕ ਦੀ ਖਰੀਦ ਸਮੇਂ 15 ਨਮੀ ਤੋਂ ਵੱਧ ਨਮੀ ਵਾਲੀ ਕਣਕ ਖਰੀਦਣ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਭਾਰੀ
ਬਾਰਸ਼ਾਂ ਕਾਰਨ ਕਣਕ ਦੇ ਰੰਗ ਵਿਚ ਆਈ ਤਬਦੀਲੀ ਦੀ ਪ੍ਰਤੀਸ਼ਤਤਾ ਵਧਾਉਣ ਲਈ ਵੀ ਕਿਹਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਖੇਤੀਬਾੜੀ ਅਤੇ ਵੱਖ-ਵੱਖ ਰਾਜਾਂ ਤੋਂ ਆਏ ਖੇਤੀਬਾੜੀ ਮੰਤਰੀ ਅਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ
ਸਕੱਤਰ ਸ੍ਰੀ ਸੁਰੇਸ਼ ਕੁਮਾਰ ਆਈਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।ਨਿਊਜ਼ੀਲੈਂਡ ਇੰਸਟੀਚਿਊਟ ਆਫ ਟੈਕਨੀਕਲ ਟ੍ਰੇਨਿੰਗ ਦੇ ਵਿਦਿਆਰਥੀਆਂ ਵੱਲੋਂ ਬਿਜ਼ਨਸ ਦੇ ਨਿਰੰਤਰ ਪ੍ਰਵਾਹ ਵਿਸ਼ੇ ਉਤੇ ਸੈਮੀਨਾਰ


ਆਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ 'ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ' &....
 (News posted on: 17 Apr, 2015)
 Email Print 


ਆਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ 'ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ' ਮੈਨੁਕਾਓ ਸ਼ਹਿਰ ਦੇ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਇਕ 'ਸਪੈਸ਼ਲ ਬਿਜ਼ਨਸ ਈਵੈਂਟ' ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੁਮਾ ਸਮਾਗਮ ਦੇ ਵਿਚ ਮਹਿਮਾਨ ਸਪੀਕਰ ਦੇ ਤੌਰ 'ਤੇ ਡਾ. ਗਿਲੀਅਨ ਸਟੀਵਾਰਟ ਡਾਇਰੈਕਟਰ ਕੋ-ਕ੍ਰੇਏਸ਼ਨਜ਼ ਲਿਮਟਿਡ ਸ਼ਾਮਿਲ ਹੋਈ। ਸੈਮੀਨਾਰ ਦੇ ਆਰੰਭ ਵਿਚ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਨੇ ਆਏ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਾਲਜ ਦੇ ਅਕੈਡਮਿਕ ਮੈਨੇਜਰ ਮਿਸਟਰ ਇੰਗਲੈਂਡ ਨੇ ਵਿਦਿਆਰਥੀਆਂ ਨੂੰ 'ਬਿਜ਼ਨਸ ਦੇ ਨਿਰੰਤਰ ਪ੍ਰਵਾਹ' ਦੇ ਵਿਸ਼ੇ ਉਤੇ ਆਪਣੀ-ਆਪਣੀ ਪੇਸ਼ਕਾਰੀ ਪ੍ਰਾਜੈਕਟਰ ਉਤੇ ਦੇਣ ਲਈ ਕਿਹਾ। ਮਿਸ ਕੁਲਰੀਤ, ਸੁਨੀਲ, ਪ੍ਰਸ਼ਾਂਤ, ਸੁਰਭੀ, ਨਵਨੀਤ ਅਤੇ ਹਰਮਨਪ੍ਰੀਤ ਨੇ ਕ੍ਰਮਵਾਰ ਸਸਟੇਨੇਬਿਲਟੀ, ਸਸਟੇਨੇਬਿਲਟੀ ਪ੍ਰੈਕਟਿਸ ਇਨ ਨਿਊਜ਼ੀਲੈਂਡ, ਬਜ਼ਨਸ ਪਲੈਨ, ਸਟਰੱਕਚਰ ਅਤੇ ਨੈਟਵਰਕ, ਐਕਟਰ ਇਨ ਬਿਜ਼ਨਸ, ਵੇਸਟੇਜ਼, ਈਮਿਸ਼ਨ ਅਤੇ ਸਬੰਧਿਤ ਹੋਰ ਪਹਿਲੂਆਂ ਉਤੇ ਪ੍ਰਜੈਂਟੇਸ਼ਨ ਪੇਸ਼ ਕੀਤੀ। ਮਹਿਮਾਨ ਸਪੀਕਰ ਡਾ. ਗਿਲੀਅਨ ਨੇ ਆਪਣੇ ਸੰਬੋਧਨ ਵਿਚ ਪਹਿਲਾਂ ਆਪਣੀ ਪੜ੍ਹਾਈ ਬਾਰੇ ਦੱਸਿਆ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਬਿਜ਼ਨਸ ਨੂੰ ਨਿਰੰਤਰ ਚਲਾਉਣ ਵਾਸਤੇ ਕਿਹੜੀਆਂ-ਕਿਹੜੀਆਂ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਲਾਗਤ ਘਟਾਉਣ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕੁੱਲ ਮਿਲਾ ਕੇ ਇਹ ਸਮਾਗਮ ਜਿੱਥੇ ਨਵੇਂ ਵਿਦਿਆਰਥੀਆਂ ਨੂੰ ਬਿਜ਼ਨਸ ਵਰਗੇ ਵਿਸ਼ੇ ਉਤੇ ਹੋਰ ਕੰਮ ਕਰਨ ਲਈ ਪ੍ਰੇਰਿਤ ਕਰ ਗਿਆ ਉਥੇ ਨਵੇਂ ਵਿਦਿਆਰਥੀਆਂ ਨੂੰ ਵੀ ਇਸ ਤੋਂ ਕਈ ਕੁਝ ਸਿੱਖਣ ਨੂੰ ਮਿਲਿਆ। ਅੱਜ ਦੇ ਸਮਾਮਗ ਵਿਚ ਇਮੀਗ੍ਰੇਸ਼ਨ ਅਡਵਾਈਜਰ ਸੰਨੀ ਸਿੰਘ, ਜਗਜੀਤ ਸਿੰਘ ਸਿੱਧੂ, ਗੁਰਜਿੰਦਰ ਸਿੰਘ ਘੁੰਮਣ, ਜਯੋਤੀ ਅਰੋੜਾ, ਮੈਡਮ ਗੁਰਪ੍ਰੀਤ ਕੌਰ, ਅਮਰ ਮਨਚੰਦਾ ਸਮੇਤ ਕਈ ਹੋਰ ਪਤਵੰਤੇ ਹਾਜ਼ਿਰ ਸਨ।ਕਣਕ ਦੇ ਮੁਲਾਂਕਣ ਲਈ ਕੇਂਦਰੀ ਟੀਮ ਆਵੇਗੀ ਪੰਜਾਬ: ਕੈਰੋਂ

ਚੰਡੀਗੜ੍ਹ, 17 ਅਪ੍ਰੈਲ 2015 : ਪੰਜਾਬ ਸਰਕਾਰ ਦੀ ਅਪੀਲ 'ਤੇ ਕੇਂਦਰੀ ਟੀਮ ਅਗਲੇ ਹਫਤੇ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਕਣਕ ਦੇ ਮੁਲਾਂਕਣ ਲਈ ਪੰਜਾਬ ਆ ਰਹੀ ਹੈ ਤਾਂ ਜੋ ਕਣਕ ਦੀ ਖਰੀਦ ਦੀਆਂ ਸ਼ਰਤਾਂ ਵਿਚ ਢਿੱਲ ਦਿੱਤੀ ਜਾ ਸਕੇ।....
 (News posted on: 17 Apr, 2015)
 Email Print 

ਚੰਡੀਗੜ੍ਹ, 17 ਅਪ੍ਰੈਲ 2015 : ਪੰਜਾਬ ਸਰਕਾਰ ਦੀ ਅਪੀਲ 'ਤੇ ਕੇਂਦਰੀ ਟੀਮ ਅਗਲੇ ਹਫਤੇ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਕਣਕ ਦੇ ਮੁਲਾਂਕਣ ਲਈ ਪੰਜਾਬ ਆ ਰਹੀ ਹੈ ਤਾਂ ਜੋ ਕਣਕ ਦੀ ਖਰੀਦ ਦੀਆਂ ਸ਼ਰਤਾਂ ਵਿਚ ਢਿੱਲ ਦਿੱਤੀ ਜਾ ਸਕੇ।
ਅੱਜ ਇੱਥੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਨ ਮੰਡੀਆਂ ਵਿਚ ਵੱਧ ਨਮੀ ਵਾਲੀ ਕਣਕ ਆ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਦੀ ਇਕ ਤਕਨੀਕੀ ਮਾਹਿਰਾਂ ਦੀ ਟੀਮ ਕਣਕ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਲੈਬਾਰਟਰੀਆਂ ਵਿਚ ਟੈਸਟ ਕਰੇਗੀ ਤਾਂ ਜੋ ਬੇਮੌਸਮੀ ਬਾਰਿਸ਼ ਕਾਰਨ ਕਣਕ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਵੇਲੇ ਛੋਟ ਦੌਰਾਨ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਉਪਭੋਗਤਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਕਣਕ ਦੇ ਵਟਾਏ ਰੰਗ ਤੇ ਨਮੀ ਬਾਰੇ ਜਾਣੂੰ ਕਰਵਾਇਆ ਜਾ ਚੁੱਕਾ ਹੈ। ਉਨਾਂ ਕਿਹਾ ਕਿ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਵਲੋਂ ਕਣਕ ਦੀ ਖਰੀਦ ਦੌਰਾਨ ਛੋਟਾਂ ਦੇਣ ਬਾਰੇ ਭਰੋਸਾ ਦਿਵਾਇਆ ਗਿਆ ਸੀ।
ਸ. ਕੈਰੋਂ ਨੇ ਕਿਹਾ ਕਿ ਇਸ ਸਾਲ ਕਣਕ ਦੀ 125 ਲੱਖ ਮੀਟਰਿਕ ਟਨ ਖਰੀਦ ਦਾ ਟੀਚਾ ਰੱਖਿਆ ਗਿਆ ਹੈ, ਜਿਸ ਲਈ ਰਿਜ਼ਰਵ ਬੈਂਕ ਵਲੋਂ 14,640 ਕਰੋੜ ਦੀ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਗਈ ਹੈ।ਪੰਜਾਬ ਭਵਨ ਤੇ ਸਰਕਟ ਹਾਊਸ ਦੀ ਆਨਲਾਈਨ ਬੁਕਿੰਗ ਹੁਣ ਨਵੀਂ ਵੈਬਸਾਈਟ 'ਤੇ ਹੋਵੇਗੀ

ਚੰਡੀਗੜ੍ਹ, 17 ਅਪਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਭਵਨ, ਨਵੀਂ ਦਿੱਲੀ ਅਤੇ ਵੱਖ-ਵੱਖ ਸ਼ਹਿਰਾਂ ਦੇ ਸਰਕਟ ਹਾਊਸਾਂ ਦੀ ਆਨਲਾਈਨ ਬੁਕਿੰਗ ਹੁਣ ਨਵੀਂ ਵੈਬਸਾਈਟ www.punjab.gov.in 'ਤੇ ਹੋਵੇਗੀ।
ਆਮ-ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਵ....
 (News posted on: 17 Apr, 2015)
 Email Print 

ਚੰਡੀਗੜ੍ਹ, 17 ਅਪਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਭਵਨ, ਨਵੀਂ ਦਿੱਲੀ ਅਤੇ ਵੱਖ-ਵੱਖ ਸ਼ਹਿਰਾਂ ਦੇ ਸਰਕਟ ਹਾਊਸਾਂ ਦੀ ਆਨਲਾਈਨ ਬੁਕਿੰਗ ਹੁਣ ਨਵੀਂ ਵੈਬਸਾਈਟ www.punjab.gov.in 'ਤੇ ਹੋਵੇਗੀ।
ਆਮ-ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਭਵਨ ਅਤੇ ਸਰਕਟ ਹਾਊਸਜ਼ ਦੀ ਆਨਲਾਈਟ ਬੁਕਿੰਗ ਹੁਣ www.punjab.gov.in ਵੈਬਸਾਈਟ 'ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਆਨਲਾਈਨ ਬੁਕਿੰਗ www.punjabgovt.gov.in ਵੈਬਸਾਈਟ ਉਪਰ ਨਹੀਂ ਹੋਵੇਗੀ। ਇਸ ਸਬੰਧੀ ਸਮੂਹ ਵਿਭਾਗ ਮੁਖੀਆਂ ਅਤੇ ਜ਼ਿਲਾ ਤੇ ਤਹਿਸੀਲ ਪੱਧਰ ਦੇ ਅਧਿਕਾਰੀਆਂ ਨੂੰ ਸੂਚਨਾ ਜਾਰੀ ਕਰ ਦਿੱਤੀ ਗਈ ਹੈ।ਗੋਬਿੰਦ ਸਿੰਘ ਲੋਗੋ'ਵਾਲ ਨੇ ਬਤੌਰ ਵਿਧਾਇਕ ਸਹੁੰ ਚੁੱਕੀ

ਚੰਡੀਗੜ, 17 ਅਪ੍ਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਨੇ ਅੱਜ ਹਲਕਾ ਧੂਰੀ ਦੀ ਉਪ ਚੋਣ ਵਿੱਚ 37,501 ਦੀਆਂ ਵੋਟਾਂ ਦੇ ਫਰਕ ਨਾਲ ਜਿੱਤ ਕੇ ਆਏ ਸ਼ਰੋਮਣੀ ਅਕਾਲੀ ਦਲ (ਬ) ਦੇ ਉਮੀਦਾਵਾਰ &....
 (News posted on: 17 Apr, 2015)
 Email Print 

ਚੰਡੀਗੜ, 17 ਅਪ੍ਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਨੇ ਅੱਜ ਹਲਕਾ ਧੂਰੀ ਦੀ ਉਪ ਚੋਣ ਵਿੱਚ 37,501 ਦੀਆਂ ਵੋਟਾਂ ਦੇ ਫਰਕ ਨਾਲ ਜਿੱਤ ਕੇ ਆਏ ਸ਼ਰੋਮਣੀ ਅਕਾਲੀ ਦਲ (ਬ) ਦੇ ਉਮੀਦਾਵਾਰ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਰਾਜ ਸਭਾ ਮੈਬਰ ਤੇ ਸਾਬਕਾ ਕੇਦਰੀ ਮੰਤਰੀ ਸ ਸੁਖਦੇਵ ਸਿੰਘ ਢੀਂਡਸਾ ਦੀ ਹਾਜਰੀ ਵਿਚ ਵਿਧਾਨ ਸਭਾ ਵਿਖੇ ਆਪਣੇ ਚੈ'ਬਰ
ਵਿੱਚ ਆਯੋਜਿਤ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਤੌਰ ਵਿਧਾਇਕ ਵਜੋ ਆਹੁੱਦੇ ਦੀ ਸਹੁੰ ਚੁਕਾਈ।
ਇਸ ਸਮੇ ਡਾ ਅਟਵਾਲ ਨੇ ਸ. ਗੋਬਿੰਦ ਸਿੰਘ ਲੌਗੋ'ਵਾਲ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਵਿੱਚ ਹੁਣ 117 ਵਿਧਾਇਕਾਂ ਵਿਚੋ' ਸ਼ਿਰੋਮਣੀ ਅਕਾਲੀ ਦਲ ਦੇ 59, ਕਾਂਗਰਸ ਦੇ 43 , ਭਾਜਪਾ ਦੇ 12 ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਤਿੰਨ ਹੋ ਗਈ ਹੈ।
ਆਪਣੇ ਆਹੁੱਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣ ਉਪਰੰਤ ਸ੍ਰੀ ਲੋਗੋ'ਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋ' ਧੂਰੀ ਹਲਕੇ ਦੇ ਵਿਕਾਸ ਦੀ ਸੌਪੀ ਗਈ ਜਿੰਮੇਵਾਰੀ ਨੂੰ ਬਾਖੂਬੀ
ਨੇਪਰੇ ਚਾੜਨਗੇ ਅਤੇ ਧੂਰੀ ਹਲਕੇ ਦੇ ਲੋਕਾਂ ਦੀਆਂ ਆਸਾਵਾਂ ਤੇ ਖਰਾ ਉਤਰਨਗੇ।
ਆਪਣੀ ਇਸ ਜਿੱਤ ਲਈ ਉਹਨਾ ਜਿਥੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਧੂਰੀ ਹਲਕੇ ਦੇ ਸਮੂਹ ਪਾਰਟੀ ਵਰਕਰਾਂ ਅਤੇ ਰਾਜ ਦੇ ਸਮੂਹ ਨੇਤਾਵਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਜਿਹਨਾਂ ਦੀ ਸਖਤ ਮਿਹਨਤ ਸਦਕਾ ਸਰੋਮਣੀ ਅਕਾਲੀ ਦਲ ਨੂੰ 34 ਸਾਲਾਂ ਦੇ ਅਰਸੇ ਪਿਛੋ ਧੂਰੀ ਹਲਕੇ ਵਿਚ ਨੁਮਾਇੰਦਗੀ ਹਾਸਲ ਹੋਈ ਹੈ। ਇਸ ਮੌਕੇ ਤੇ ਸ. ਲੋਗੋ'ਵਾਲ ਦੀ ਧਰਮਪਤਨੀ ਅਮਰਪਾਲ ਕੌਰ ਅਤੇ ਸਪੁੱਤਰੀ ਗੁਰਮਨ ਕੌਰ ਸਮੇਤ ਦੋਸਤ, ਰਿਸ਼ਤੇਦਾਰ ਹੋਰ ਪਤਵੰਤੇ ਵੀ ਮੌਜੂਦ ਸਨ।


Tirchhi Nazar
Why Tirchhi Nazar turns Digital?
Our basic purpose is facilitating interaction with information. People must have...

ਮੁਲਕ ਭਰ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦੇ ਮੱਦੇ ਨਜ਼ਰ ਸਾਨੂੰ ਆਪਣੇ ਉਸ ਕਾਨੂੰਨ ਵਿਚ ਸੋਧ ਨਹੀਂ ਕਰ ਲੈਣੀ ਚਾਹੀਦੀ ਜਿਸ ਰਾਹੀਂ ਅਵਾਰਾ ਕੁੱਤਿਆਂ ਨੂੰ ਵੀ ਮਾਰਨ ਅਤੇ ਕਾਨੂਨੀ ਸੁਰਖਿਆ ਦੀ ਗਾਰੰਟੀ ਹੈ ?
 
ਹਾਂ ਜੀ
ਨਹੀਂ ਜੀ
 
Show Results     View Old Polls
Des Pardes Times

ਕਿਸਾਨੀ ਹਿੱਤਾਂ'ਤੇ ਗੜ੍ਹੇਮਾਰੀ ਪੰਜਾਬ ਲਈ ਘਾਤਕ
ਕਿਸਾਨੀ ਹਿੱਤਾਂ'ਤੇ ਗੜ੍ਹੇਮਾਰੀ ਪੰਜਾਬ ਲਈ ਘਾਤਕ
ਗੁਰਮੀਤ ਸਿੰਘ ਪਲਾਹੀ, Mob: 9815802070 (Dt: 16/04/2015)
ਸੁਆਲ - ਸੰਵਾਦ
ਵਿਦੇਸ਼ੀ ਪੂੰਜੀ ਦਾ ਦਰਬਾਨ - ਰਾਜ ਅਤੇ ਜਮਹੂਰੀਅਤ
Daljit Ami, Email: daljitami@gmail.com Mob: 9781121873 (Dt: 15-4-2015)
Punjabi Post
ਨੁਕਰਾਂ
ਜੋਗੀ ਉਤਰ ਪਹਾੜੋਂ ਆਏ
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ 98158-02070 (DT 13/04/2015)
ਸੇਵਾ ਦੇ ਬਦਲੇ ਮੇਵਾ ਖਾਣ ਵਾਲੇ ਸੇਵਾ ਕਦੋਂ ਕਰਨਗੇ?
ਮੰਤਰੀਆਂ, ਵਿਧਾਇਕਾਂ ਤੋਂ ਬਾਅਦ ਮੇਅਰਾਂ, ਕੌਂਸਲਰਾਂ ਨੂੰ ਗੱਫੇ
Harpreet Singh Lehal Mob: 9814853861
ਖ਼ਾਲਸਾ ਪੰਥ
ਖ਼ਾਲਸਾ ਪੰਥ
ਜਗਤਾਰ ਸਿੰਘ ਖੋਦੇ ਬੇਟ, ਪਿੰਡ ਖੋਦੇ ਬੇਟ ਤਹਿ: ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ Email: khodebet@gmail.com (dt: 10/4/2015)
ਅਕਾਲੀ ਦਲ ਦੇ ਸਿਧਾਂਤਕ ਸਟੈਂਡ ਨੇ ਕੂਹਣੀ ਮੋੜ ਖਾਧਾ-1949 'ਚ ਮਾਸਟਰ ਤਾਰਾ ਸਿੰਘ ਨੇ ਇਸੇ ਸਟੈਂਡ ਖਾਤਰ ਮਰਨ ਵਰਤ ਦੀ ਧਮਕੀ ਦਿੱਤੀ ਸੀ
ਮੁਹੰਮਦ ਸਦੀਕ ਦੀ ਚੋਣ ਰੱਦ ਕਰਾਉਣ ਦਾ ਮਾਮਲਾ
ਗੁਰਪ੍ਰੀਤ ਸਿੰਘ ਮੰਡਿਆਣੀ, 88726-64000 (DT: 08/04/2015)

View Archived Articles