ਚਾਰ ਮਹੀਨੇ ਪਹਿਲਾਂ ਖੋਲੀ ਦੁਕਾਨ , ਚੋਰਾਂ ਨੇ ਕੱਖ ਵੀ ਨਾ ਛੱਡਿਆ
ਰੋਹਿਤ ਗੁਪਤਾ
ਗੁਰਦਾਸਪੁਰ , 22 ਜੂਨ 2026 :
ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਵਿਖੇ ਚੋਰਾਂ ਨੇ ਇੱਕ ਮੋਟਰ ਮਕੈਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਸ਼ਟਰ ਤੋੜ ਕੇ ਕਰੀਬ 60 ਹਜਾਰ ਰੁਪਏ ਮੁੱਲ ਦੀ ਤਾਂਬੇ ਦੀ ਤਾਰ ਅਤੇ ਹਜ਼ਾਰਾਂ ਰੁਪਏ ਦੀਆਂ ਹੋਰ ਮੋਟਰਾਂ ਚੋਰੀ ਕਰ ਲਈਆਂ । ਦੁਕਾਨਦਾਰ ਨੇ ਚਾਰ ਮਹੀਨੇ ਪਹਿਲਾਂ ਹੀ ਕਿਰਾਏ ਤੇ ਦੁਕਾਨ ਲੈ ਕੇ ਕੰਮ ਸ਼ੁਰੂ ਕੀਤਾ ਸੀ ਅਤੇ ਕਰਜ਼ਾ ਚੁੱਕ ਕੇ ਦੁਕਾਨ ਵਿੱਚ ਸਮਾਨ ਪਾਇਆ ਸੀ। ਚੋਰਾਂ ਨੇ ਰਿਪੇਅਰ ਲਈ ਆਈਆਂ ਮੋਟਰਾਂ ਵੀ ਨਹੀਂ ਛੱਡੀਆਂ ਅਤੇ ਸਾਰੀ ਦੁਕਾਨ ਖਾਲੀ ਕਰ ਗਏ। ਦੁਕਾਨਦਾਰਾਂ ਅਨੁਸਾਰ ਉਸ ਦਾ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੀੜਿਤ ਦੁਕਾਨਦਾਰ ਚੋਰਾਂ ਨੂੰ ਫੜਨ ਦੀ ਗੁਹਾਰ ਲਗਾ ਰਿਹਾ ਹੈ
ਉਧਰ ਮੌਕੇ ਤੇ ਪਹੁੰਚੇ ਵਾਰਡ ਨੰਬਰ 11 ਦੇ ਕੌਂਸਲਰ ਸਤਿੰਦਰ ਸਿੰਘ ਨੇ ਕਿਹਾ ਕਿ ਸਾਹਮਣੇ ਸ਼ਮਸ਼ਾਨ ਘਾਟ ਹੈ ਤੇ ਨਸ਼ੇੜੀ ਇੱਥੇ ਬੈਠ ਕੇ ਨਸ਼ਾ ਵੀ ਕਰਦੇ ਹਨ ਅਤੇ ਜੁਆਰੀ ਹਰ ਰੋਜ਼ ਹਜ਼ਾਰਾਂ ਰੁਪਏ ਦੀਆਂ ਬਾਜ਼ੀਆਂ ਲਗਾਂਉਦੇ ਹਨ ਜਿਸ ਬਾਰੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਕਈ ਵਾਰ ਰਾਤ ਦੀ ਗਸ਼ਤ ਵਧਾਉਣ ਲਈ ਵੀ ਕਿਹਾ ਜਾ ਚੁੱਕਿਆ ਹੈ ਪਰ ਪੁਲਿਸ ਵੱਲੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
- Download Babushahi App
-
-