CM ਭਗਵੰਤ ਮਾਨ ਦੀ ਇਹ ਸ਼ੁਕਰਾਨਾ ਯਾਤਰਾ ਨਹੀਂ, ਇਹ ਹੰਕਾਰ ਯਾਤਰਾ- CM ਮਾਨ ਅਕਾਲ ਤਖਤ ਸਾਹਿਬ ਨੂੰ ਵੰਗਾਰਦਾ ਫਿਰਦਾ!- ਜਥੇਦਾਰ ਗੜਗੱਜ
Babushahi Network
ਅੰਮ੍ਰਿਤਸਰ, 8 ਮਈ 2026: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਅੰਦਰ ਕੀਤੀਆਂ ਜਾ ਰਹੀਆਂ 'ਸ਼ੁਕਰਾਨਾ ਯਾਤਰਾਵਾਂ' 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ, ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਪੰਜਾਬ ਭਰ ਦੇ ਅੰਦਰ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀਆਂ ਹਨ, ਜੋ ਕਿ ਧਾਰਮਿਕ ਮਰਿਯਾਦਾ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪੰਥ ਨੂੰ ਇਹ ਕਾਨੂੰਨ ਪ੍ਰਵਾਨ ਨਹੀਂ ਤਾਂ, ਮੁੱਖ ਮੰਤਰੀ ਇਹ ਸ਼ੁਕਰਾਨਾ ਯਾਤਰਾਵਾਂ ਕਿਵੇਂ ਕਰ ਸਕਦੇ ਹਨ?
ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਸ਼ੁਕਰਾਨਾ ਯਾਤਰਾ ਨਹੀਂ, ਬਲਕਿ ਇਹ ਹੰਕਾਰ ਯਾਤਰਾਵਾਂ ਕਰ ਰਹੇ ਨੇ। ਜਥੇਦਾਰ ਮੁਤਾਬਕ, ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਰਹੇ ਹਨ, ਪੰਜਾਬ ਦੇ ਵਿੱਚ ਝੂਠਾ ਪ੍ਰਚਾਰ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਉਹ (CM) ਆਪਣੀਆਂ ਸ਼ੁਕਰਾਨਾ ਯਾਤਰਾਵਾਂ ਦੌਰਾਨ ਸਿਆਸਤ ਕਰਕੇ ਸਿੱਖਾਂ ਵਿੱਚ ਦੁਚਿੱਤੀ ਪੈਦਾ ਕਰ ਰਹੇ ਨੇ। ਜਥੇਦਾਰ ਗੜਗੱਜ ਨੇ ਇਹ ਵੀ ਅੱਗੇ ਕਿਹਾ ਕਿ, ਸਰਕਾਰ ਨੂੰ ਪੰਥ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ, ਸਿੱਖ ਪੰਥ ਅਜਿਹੇ ਕਾਨੂੰਨ ਪ੍ਰਵਾਨ ਨਹੀਂ ਕਰੇਗਾ, ਜੋ ਸਿੱਖਾਂ ਦੇ ਹੀ ਖਿਲਾਫ ਹੋਣ।
- Download Babushahi App
-
-