ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਸਿੱਖੇ ਗੁਰ ਤੇ ਕੀਤਾ ਅਭਿਆਸ
ਰੋਹਿਤ ਗੁਪਤਾ
ਬਟਾਲਾ, 25 ਅਪ੍ਰੈਲ
ਸਥਾਨਕ ਸਰਕਾਰੀ ਪੋਲਟੈਕਨੀਕਲ ਕਾਲਜ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਯੋਗ ਅਗਵਾਈ ਅਤੇ ਪਲੇਸਮੈਂਟ ਅਫਸਰ ਜਸਬੀਰ ਸਿੰਘ ਅਤੇ ਨਵਜੋਤ ਸਲਾਰੀਆ ਦੀ ਦੇਖ ਰੇਖ ਹੇਠ ਮੁੱਢਲ਼ੀ ਅੱਗ ਸੁਰੱਖਿਆਂ ਜਾਗਰੂਕਤਾ ਕੈਂਪ ਲਗਾਇਆ।
ਇਸ ਮੌਕੇ ਹਰਬਖਸ਼ ਸਿੰਘ ਸਿਵਲ ਡਿਫੈਂਸ, ਇੰਚਾਰਜ ਈਸੀਈ ਵਿਭਾਗ ਮੈਡਮ ਰਮਨਦੀਪ ਕੌਰ, ਸੀਨੀਅਰ ਲੈਕਚਰਾਰ ਹਰਿੰਦਰ ਸਿੰਘ, ਗੁਲਜਾਰ ਸਿੰਘ, ਐਨ.ਸੀ.ਸੀ ਅਫਸਰ ਨਵਜੋਤ ਸਲਾਰੀਆ, ਰਾਮ ਸਿੰਘ ਅਤੇ ਵਿਦਿਆਰਥੀ ਮੌਜੂਦ ਸਨ।
ਸ਼ੁਰੂਆਤ ਵਿਚ ਇੰਜ: ਜਸਬੀਰ ਸਿੰਘ ਨੇ ਦੱਸਿਆ ਕਿ ਅਭਿਆਸ ਕਰਨ ਦਾ ਮਕਸਦ ਹੰਦਾ ਹੈ ਕਿ ਕਦੇ ਵੀ ਅਣ-ਸੁਖਾਵੀਂ ਘਟਨਾ ਦੌਰਾਨ ਐਮਰਜੈਂਸੀ ਹਲਾਤਾਂ ਸਮੇਂ ਉਸ ਨਾਲ ਨਜਿੱਠਿਆ ਜਾਂ ਕਾਬੂ ਕੀਤਾ ਸਕੇ। ਜਿਸ ਦਾ ਮਕਸਦ ਹਾਦਸਿਆਂ ਨੂੰ ਘੱਟ ਕਰਨਾ ਤੇ ਮੌਕੇ ‘ਤੇ ਕਿਵੇਂ ਨਿਜਠਿਆ ਜਾਵੇ, ਸਬੰਧੀ ਜਾਗਰੂਕ ਕਰਨਾ ਹੈ। ਇਸੇ ਕਰਕੇ ਅੱਗ ਬੂਝਾਊ ਯੰਤਰ ਨੂੰ ਸਾਲ ਬਾਅਦ ਭਰਵਾਉਣ ਤੋਂ ਪਹਿਲਾਂ ਇਹਨਾਂ ਦੁਆਰਾ ਪ੍ਰਾਇਮਰੀ ਫਾਇਰ ਸੇਫਟੀ ਅਭਿਆਸ ਕੀਤਾ ਜਾਂਦਾ ਹੈ।
ਇਸ ਮੌਕੇ ਹਰਬਖਸ਼ ਸਿੰਘ ਸਿਵਲ ਡਿਫੈਂਸ ਨੇ ਦਸਿਆ ਕਿ ਅਭਿਆਸ ਨਾ ਹੋਣ ਕਾਰਣ, ਛੋਟੇ ਹਾਦਸੇ ਨੂੰ ਵੱਡਾ ਹੋਣ ‘ਚ ਦੇਰ ਨਹੀ ਲਗਦੀ। ਇਸ ਲਈ ਹਰੇਕ ਨਾਗਰਿਕ ਨੂੰ ਸਮੇਂ ਸਮੇਂ ਅਭਿਆਸ ਕਰਨਾ ਚਾਹੀਦਾ ਹੈ। ਉਹਨਾਂ ਵਲੋਂ ਅੱਗ ਬੂਝਾਊ ਯੰਤਰ ਦੀ ਵਰਤੋਂ ਗੁਰ ਪਾਸ (ਪੀ-ਏ-ਐਸ-ਐਸ) ਬਾਰੇ ਦਸਿਆ। ਇਸ ਮੌਕੇ ‘ਤੇ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਤੇ ਸੂਝ-ਬੂਝ ਨਾਲ ਕੀਤੀ ਜਾਵੇ। ਘਬਰਾਉਣ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਹੈ।
ਮੌਕ ਡਰਿੱਲ ਦੀ ਸਮਾਪਤੀ ਤੇ ਸਿਵਲ ਡਿਫੈਂਸ ਤੋਂ ਆਏ ਹਰਬਖਸ਼ ਸਿੰਘ ਨੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਸਮੂਹ ਸਟਾਫ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਉਚ ਵਿਦਿਆ ਦੇ ਨਾਲ ਆਫਤਾਂ ਪ੍ਰਤੀ ਜਾਗਰੂਕ ਤੇ ਨਿਜੱਠਣ ਲਈ ਤਿਆਰ ਕਰ ਰਹੇ ਹਨ।
Click to Follow Babushahi Facebook Page →